ਮੁੰਬਈ- ਮਲਿਆਲਮ ਫਿਲਮ ਇੰਡਸਟਰੀ ਲਗਾਤਾਰ ਵਿਵਾਦਾਂ 'ਚ ਘਿਰੀ ਰਹਿੰਦੀ ਹੈ। ਹਾਲ ਹੀ 'ਚ ਜਸਟਿਸ ਹੇਮਾ ਕਮੇਟੀ ਨੇ ਇੱਕ ਰਿਪੋਰਟ ਜਾਰੀ ਕੀਤੀ, ਜਿਸ 'ਚ ਮਲਿਆਲਮ ਇੰਡਸਟਰੀ ਦਾ ਕਾਲਾ ਸੱਚ ਸਾਹਮਣੇ ਆਇਆ ਹੈ। ਇਹ ਰਿਪੋਰਟ ਵੀ ਅਜਿਹੇ ਸਮੇਂ 'ਚ ਆਈ ਹੈ ਜਦੋਂ ਮਲਿਆਲਮ ਫਿਲਮਾਂ ਦੇਸ਼ 'ਚ ਹੀ ਨਹੀਂ ਵਿਦੇਸ਼ਾਂ 'ਚ ਵੀ ਧਮਾਲ ਮਚਾ ਰਹੀਆਂ ਹਨ। ਹੇਮਾ ਕਮੇਟੀ ਦੀ ਰਿਪੋਰਟ ਤੋਂ ਬਾਅਦ ਬੰਗਾਲੀ ਅਭਿਨੇਤਰੀ ਸ਼੍ਰੀਲੇਖਾ ਮਿੱਤਰਾ ਨੇ ਮਲਿਆਲਮ ਫਿਲਮ ਨਿਰਮਾਤਾ ਰੰਜੀਤ 'ਤੇ ਜਿਨਸੀ ਸ਼ੋਸ਼ਣ ਦਾ ਦੋਸ਼ ਲਗਾਇਆ ਹੈ।ਸ਼੍ਰੀਲੇਖਾ ਦੇ ਦੋਸ਼ ਅਜਿਹੇ ਸਮੇਂ 'ਚ ਲੱਗੇ ਹਨ ਜਦੋਂ ਜਸਟਿਸ ਹੇਮਾ ਕਮੇਟੀ ਦੀ ਰਿਪੋਰਟ ਨੇ ਲੋਕਾਂ ਨੂੰ ਹੈਰਾਨ ਕਰ ਦਿੱਤਾ ਹੈ। ਬਹੁਤ ਸਾਰੇ ਲੋਕ ਦੋਸ਼ੀਆਂ ਖਿਲਾਫ ਸਖਤ ਤੋਂ ਸਖਤ ਸਜ਼ਾ ਦੀ ਮੰਗ ਕਰ ਰਹੇ ਹਨ। ਸ਼੍ਰੀਲੇਖਾ ਮਿੱਤਰਾ ਨੇ ਇੰਟਰਵਿਊ ਦੌਰਾਨ ਦੱਸਿਆ ਕਿ ਰਣਜੀਤ ਨੇ 2009 ਦੀ ਫਿਲਮ 'ਪਲੇਰੀ ਮਾਨਿਕਯਮ: ਓਰੂ ਪਾਥਿਰਕੋਲਾਪਥਕਥਿੰਤੇ ਕਥਾ' ਦੇ ਆਡੀਸ਼ਨ ਦੌਰਾਨ ਉਨ੍ਹਾਂ ਦਾ ਜਿਨਸੀ ਸ਼ੋਸ਼ਣ ਕੀਤਾ ਸੀ।
ਇਹ ਖ਼ਬਰ ਵੀ ਪੜ੍ਹੋ -ਵਿਕਰਾਂਤ ਮੈਸੀ 'ਸੈਕਟਰ-36' ਨਾਲ ਬਟੋਰ ਰਹੇ ਸੁਰਖੀਆਂ
ਸ਼੍ਰੀਲੇਖਾ ਨੇ ਕਿਹਾ, “ਮੈਂ ਰਣਜੀਤ ਦੇ ਬੈੱਡਰੂਮ ਦੀ ਬਾਲਕੋਨੀ 'ਤੇ ਖੜ੍ਹੀ ਸੀ ਅਤੇ ਇੱਕ ਸਿਨੇਮਾਟੋਗ੍ਰਾਫਰ ਨਾਲ ਫ਼ੋਨ 'ਤੇ ਗੱਲ ਕਰ ਰਹੀ ਸੀ। ਜਦੋਂ ਮੈਂ ਉੱਥੇ ਖੜ੍ਹੀ ਸੀ ਤਾਂ ਉਸ ਨੇ ਮੇਰੀਆਂ ਚੂੜੀਆਂ ਨੂੰ ਛੂਇਆ।” ਸ਼੍ਰੀਲੇਖਾ ਮਿਤਰਾ ਨੇ ਅੱਗੇ ਕਿਹਾ, “ਮੈਂ ਇਸ ਨਾਲ ਬੇਚੈਨ ਸੀ, ਪਰ ਮੈਂ ਉਸ ਨੂੰ ਡਾਉਂਟ ਆਫ ਬੇਨੇਫਿਟ ਦਿੱਤਾ। ਫਿਰ ਉਸ ਨੇ ਮੇਰੀ ਗਰਦਨ ਨੂੰ ਛੂਹਿਆ ਤਾਂ ਮੈਂ ਡਰ ਗਈ ਅਤੇ ਕਮਰੇ ਤੋਂ ਬਾਹਰ ਭੱਜ ਗਈ।” ਉਸ ਨੇ ਘਟਨਾ ਨੂੰ ਦੁਖਦਾਈ ਦੱਸਦਿਆਂ ਕਿਹਾ, “ਮੈਂ ਇਸ ਘਟਨਾ ਨੂੰ ਕਿਸੇ ਨਾਲ ਸਾਂਝਾ ਨਹੀਂ ਕਰ ਸਕਦੀ ਸੀ। ਘਟਨਾ ਤੋਂ ਬਾਅਦ, ਮੈਂ ਡਰ ਦੇ ਮਾਰੇ ਆਪਣੇ ਹੋਟਲ ਦੇ ਕਮਰੇ ਵਿੱਚ ਰਾਤ ਕੱਟੀ, ਸੋਚ ਰਹੀ ਸੀ ਕਿ ਜੇਕਰ ਲੋਕ ਆ ਕੇ ਮੇਰਾ ਦਰਵਾਜ਼ਾ ਖੜਕਾਉਣਗੇ ਤਾਂ ਕੀ ਹੋਵੇਗਾ? ਮੈਂ ਦਿਨ ਚੜ੍ਹਨ ਦੀ ਉਡੀਕ ਕਰ ਰਹੀ ਸੀ।”ਸ਼੍ਰੀਲੇਖਾ ਮਿੱਤਰਾ ਨੇ ਦੋਸ਼ ਲਗਾਇਆ ਕਿ ਇਸ ਘਟਨਾ ਤੋਂ ਬਾਅਦ ਉਸ ਨੂੰ ਮਲਿਆਲਮ ਫਿਲਮ ਇੰਡਸਟਰੀ 'ਚ ਕੰਮ ਮਿਲਣਾ ਬੰਦ ਹੋ ਗਿਆ। ਰਣਜੀਤ ਨੇ ਸ਼੍ਰੀਲੇਖਾ ਦੇ ਇਨ੍ਹਾਂ ਦੋਸ਼ਾਂ 'ਤੇ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਨੇ ਸ਼੍ਰੀਲੇਖਾ ਦੇ ਦੋਸ਼ਾਂ ਨੂੰ ਮਨਘੜਤ ਕਰਾਰ ਦਿੱਤਾ।
ਇਹ ਖ਼ਬਰ ਵੀ ਪੜ੍ਹੋ -ਫ਼ਿਲਮ ਨਿਰਮਾਤਾ ਨਾਰੀ ਹੀਰਾ ਦਾ ਹੋਇਆ ਦਿਹਾਂਤ, ਦੁਪਹਿਰ ਨੂੰ ਕੀਤਾ ਜਾਵੇਗਾ ਸੰਸਕਾਰ
ਡਾਇਰੈਕਟਰ ਰਣਜੀਤ ਨੇ ਸ਼੍ਰੀਲੇਖਾ ਮਿੱਤਰਾ 'ਤੇ ਝੂਠ ਫੈਲਾਉਣ ਦਾ ਦੋਸ਼ ਲਗਾਇਆ ਹੈ। ਉਸ ਨੇ ਉਨ੍ਹਾਂ ਦੇ ਦਾਅਵਿਆਂ ਨੂੰ 'ਮਨਘੜਤ' ਦੱਸਿਆ। ਉਸ ਨੇ ਕਿਹਾ, “ਮੈਂ ਪਟਕਥਾ ਲੇਖਕ ਸ਼ੰਕਰ ਰਾਮਕ੍ਰਿਸ਼ਨਨ ਅਤੇ ਦੋ ਸਹਾਇਕਾਂ ਦੀ ਮੌਜੂਦਗੀ 'ਚ ਉਸ ਨਾਲ ਗੱਲ ਕੀਤੀ। ਰਾਮਕ੍ਰਿਸ਼ਨਨ ਨੇ ਸ਼੍ਰੀਲੇਖਾ ਨੂੰ ਕਹਾਣੀ ਸੁਣਾਈ। ਉਹ ਉਤਸ਼ਾਹਿਤ ਸੀ। ਮੈਨੂੰ ਕੁਝ ਉਲਝਣ ਸੀ ਕਿ ਉਸ ਨੂੰ ਕਿਹੜੀ ਭੂਮਿਕਾ ਦਿੱਤੀ ਜਾਵੇ।’’ ਉਸ ਨੇ ਅੱਗੇ ਦੋਸ਼ ਲਗਾਇਆ ਕਿ ਸ਼੍ਰੀਲੇਖਾ ਇਸ ਲਈ ਦੋਸ਼ ਲਗਾ ਰਹੀ ਹੈ ਕਿਉਂਕਿ ਉਸ ਨੂੰ ਫਿਲਮ 'ਚ ਕੋਈ ਰੋਲ ਨਹੀਂ ਦਿੱਤਾ ਗਿਆ ਸੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
'ਥਲਪਤੀ ਇਜ਼ ਦਿ ਗ੍ਰੇਟੈਸਟ ਆਫ ਆਲ ਟਾਈਮ' ਬਣੇਗੀ ਸਭ ਤੋਂ ਸ਼ਾਨਦਾਰ ਫਿਲਮ
NEXT STORY