ਮੁੰਬਈ- ਮਸ਼ਹੂਰ ਟੀਵੀ ਅਦਾਕਾਰਾ ਸ਼ਵੇਤਾ ਤਿਵਾਰੀ ਅਕਸਰ ਸੋਸ਼ਲ ਮੀਡੀਆ 'ਤੇ ਐਕਟਿਵ ਰਹਿੰਦੀ ਹੈ। ਕਦੇ ਉਹ ਆਪਣੇ ਨਿਭਾਏ ਕਿਰਦਾਰਾਂ ਕਰਕੇ ਅਤੇ ਕਦੇ ਆਪਣੀਆਂ ਤਾਜ਼ਾ ਪੋਸਟਾਂ ਕਰਕੇ ਸੁਰਖੀਆਂ 'ਚ ਰਹਿੰਦੀ ਹੈ। ਹੁਣ ਉਸ ਦੇ ਲੁੱਕ ਨੂੰ ਦੇਖ ਕੇ ਪ੍ਰਸ਼ੰਸਕਾਂ ਨੇ ਉਸ ਦੀ ਤੁਲਨਾ ਤ੍ਰਿਪਤੀ ਡਿਮਰੀ ਨਾਲ ਕੀਤੀ ਹੈ।ਅਦਾਕਾਰਾ ਸ਼ਵੇਤਾ ਤਿਵਾਰੀ ਅਕਸਰ ਸੋਸ਼ਲ ਮੀਡੀਆ 'ਤੇ ਆਪਣੀਆਂ ਤਸਵੀਰਾਂ ਨਾਲ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਦੀ ਰਹਿੰਦੀ ਹੈ।

ਹੁਣ ਉਸ ਦੇ ਲੇਟੈਸਟ ਫੋਟੋਸ਼ੂਟ ਦੀਆਂ ਕੁਝ ਝਲਕੀਆਂ ਪ੍ਰਸ਼ੰਸਕਾਂ ਨੂੰ ਦੀਵਾਨਾ ਬਣਾ ਰਹੀਆਂ ਹਨ। ਇੰਨਾ ਹੀ ਨਹੀਂ ਲੋਕਾਂ ਨੇ ਉਨ੍ਹਾਂ ਨੂੰ ਤ੍ਰਿਪਤੀ ਡਿਮਰੀ ਤੋਂ ਬਿਹਤਰ ਕਿਹਾ ਹੈ।

ਟੀਵੀ, ਵੈੱਬ ਸੀਰੀਜ਼ ਅਤੇ ਫਿਲਮਾਂ 'ਚ ਨਜ਼ਰ ਆਉਣ ਵਾਲੀ ਅਦਾਕਾਰਾ ਸ਼ਵੇਤਾ ਤਿਵਾਰੀ ਨੂੰ ਅੱਜ ਕਿਸੇ ਪਛਾਣ ਦੀ ਲੋੜ ਨਹੀਂ ਹੈ। ਸ਼ਵੇਤਾ ਤਿਵਾਰੀ ਅਕਸਰ ਹੀ ਸੋਸ਼ਲ ਮੀਡੀਆ 'ਤੇ ਆਪਣੀ ਖੂਬਸੂਰਤੀ ਨਾਲ ਤਬਾਹੀ ਮਚਾਉਂਦੀ ਰਹਿੰਦੀ ਹੈ। ਹੁਣ ਉਸ ਨੇ ਆਪਣੇ ਲੇਟੈੱਸਟ ਲੁੱਕ ਨਾਲ ਇੰਟਰਨੈੱਟ 'ਤੇ ਵੀ ਸਨਸਨੀ ਮਚਾ ਦਿੱਤੀ ਹੈ। ਸਾਹਮਣੇ ਆਈਆਂ ਤਸਵੀਰਾਂ 'ਚ ਅਦਾਕਾਰਾ ਹੱਥ 'ਚ ਡਰਿੰਕ ਫੜੀ ਨਜ਼ਰ ਆ ਰਹੀ ਹੈ। ਲੋਕ ਉਸ ਦੀਆਂ ਇਨ੍ਹਾਂ ਤਸਵੀਰਾਂ ਦੀ ਤਾਰੀਫ ਕਰਦੇ ਨਹੀਂ ਥੱਕ ਰਹੇ ਹਨ।

ਸ਼ਵੇਤਾ ਤਿਵਾਰੀ ਦੋ ਬੱਚਿਆਂ ਦੀ ਮਾਂ ਹੈ। ਪਰ ਇਨ੍ਹਾਂ ਨੂੰ ਦੇਖ ਕੇ ਕੋਈ ਨਹੀਂ ਦੱਸ ਸਕਦਾ। ਪਿਛਲੀ ਵਾਰ ਉਹ ਰੋਹਿਤ ਸ਼ੈੱਟੀ ਦੀ ਕਾਪ ਯੂਨੀਵਰਸ ਸੀਰੀਜ਼ 'ਪੁਲਸ ਫੋਰਸ' 'ਚ ਨਜ਼ਰ ਆਈ ਸੀ।ਜਿਸ 'ਚ ਉਸ ਨੇ ਵਿਵੇਕ ਓਬਰਾਏ ਦੀ ਪਤਨੀ ਦਾ ਕਿਰਦਾਰ ਨਿਭਾਇਆ ਸੀ।

ਜਲਦ ਹੀ ਉਹ 'ਸਿੰਘਮ ਅਗੇਨ' 'ਚ ਵੀ ਨਜ਼ਰ ਆਵੇਗੀ।'ਕਸੌਟੀ ਜ਼ਿੰਦਗੀ ਕੀ' 'ਚ ਪ੍ਰੇਰਨਾ ਦਾ ਕਿਰਦਾਰ ਨਿਭਾ ਕੇ ਸ਼ਵੇਤਾ ਤਿਵਾਰੀ ਅੱਜ ਵੀ ਉਨ੍ਹਾਂ ਨੂੰ ਪ੍ਰੇਰਨਾ ਦੇ ਨਾਂ ਨਾਲ ਹੀ ਜਾਣਦੇ ਹਨ। ਉਸ ਨੇ ਆਪਣੀਆਂ ਚਾਰ-ਪੰਜ ਤਸਵੀਰਾਂ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਹਨ, ਜਿਨ੍ਹਾਂ 'ਤੇ ਲੋਕ ਵੱਖ-ਵੱਖ ਤਰ੍ਹਾਂ ਨਾਲ ਕੁਮੈਂਟ ਕਰ ਰਹੇ ਹਨ।

ਸੁਨਿਧੀ ਚੌਹਾਨ ਨੂੰ ਕਈ ਫਿਲਮਾਂ 'ਚ ਗਾਉਣ ਦਾ ਨਹੀਂ ਮਿਲਿਆ ਪੈਸਾ, ਗਾਇਕਾ ਨੇ ਖੁਦ ਕੀਤਾ ਖੁਲਾਸਾ
NEXT STORY