ਮੁੰਬਈ- ਸਾਗਰਿਕਾ ਘਾਟਗੇ ਇੱਕ ਭਾਰਤੀ ਫ਼ਿਲਮ ਅਦਾਕਾਰਾ ਹੈ ਜਿਸ ਨੂੰ ਉਸ ਦੀ ਪਹਿਲੀ ਫ਼ਿਲਮ ਚੱਕ ਦੇ! ਇੰਡੀਆ ਵਿਚਲੀ ਭੂਮਿਕਾ ਕਾਰਨ ਵਧੇਰੇ ਜਾਣਿਆ ਜਾਣ ਲੱਗਿਆ। ਉਸ ਨੇ "ਫੀਅਰ ਫੈਕਟਰ: ਖਤਰੋਂ ਕੇ ਖਿਲਾੜੀ (ਸੀਜ਼ਨ-6)" ਪ੍ਰਤਿਯੋਗਿਤਾ ਦੀ ਪ੍ਰਤਿਯੋਗੀ ਰਹੀ ਅਤੇ ਆਖ਼ਰ ਤੱਕ ਖੇਡੀ। ਇਹ ਰਾਸ਼ਟਰ ਪਧਰੀ ਐਥਲੀਟ ਵੀ ਹੈ।ਬਾਲੀਵੁੱਡ ਅਤੇ ਪਾਲੀਵੁੱਡ ਫਿਲਮਾਂ ਦਾ ਸ਼ਾਨਦਾਰ ਹਿੱਸਾ ਰਹੀ ਅਦਾਕਾਰਾ ਸਾਗਰਿਕਾ ਘਾਟਕੇ ਜਲਦ ਹੀ ਸਿਲਵਰ ਸਕ੍ਰੀਨ ਉਪਰ ਮੁੜ ਆਪਣੀ ਮੌਜ਼ੂਦਗੀ ਦਾ ਇਜ਼ਹਾਰ ਕਰਵਾਉਣ ਲਈ ਤਿਆਰ ਹੈ, ਜੋ ਪੰਜਾਬੀ ਸਿਨੇਮਾ ਦੇ ਮੰਝੇ ਹੋਏ ਨਿਰਦੇਸ਼ਕ ਜੈਵੀ ਢਾਂਡਾ ਦੀ ਹਿੰਦੀ ਫਿਲਮ ਦੁਆਰਾ ਸ਼ਾਨਦਾਰ ਕਮਬੈਕ ਕਰੇਗੀ।
ਇਹ ਵੀ ਪੜ੍ਹੋ- Coldplay Concert ਤੋਂ ਪਹਿਲਾਂ ਭੋਲੇਨਾਥ ਦੇ ਦਰਬਾਰ ਪੁੱਜੇ ਕ੍ਰਿਸ ਮਾਰਟਿਨ
'ਮੇਰਾ ਕੀ ਐਂਟਰਟੇਨਮੈਂਟ ਵਰਲਡ ਪ੍ਰੈਜ਼ੈਂਟਸ' ਕੀਤੀ ਗਈ ਉਕਤ ਫਿਲਮ ਨੂੰ ਬੇਹੱਦ ਭਾਵਪੂਰਨ ਅਤੇ ਦਿਲ-ਟੁੰਬਵੇਂ ਕਹਾਣੀ-ਸਾਰ ਅਧੀਨ ਸਾਹਮਣੇ ਲਿਆਂਦਾ ਜਾ ਰਿਹਾ, ਜਿਸ 'ਚ ਅਦਾਕਾਰਾ ਸਾਗਰਿਕਾ ਘਾਟਗੇ ਅਲਹਦਾ ਅਤੇ ਅਜਿਹੇ ਸੱਚੇ ਕਿਰਦਾਰ 'ਚ ਨਜ਼ਰ ਆਵੇਗੀ, ਜਿਸ ਤਰ੍ਹਾਂ ਦਾ ਰੋਲ ਉਨ੍ਹਾਂ ਵੱਲੋਂ ਆਪਣੀ ਹੁਣ ਤੱਕ ਦੀ ਕਿਸੇ ਫਿਲਮ 'ਚ ਅਦਾ ਨਹੀਂ ਕੀਤਾ ਗਿਆ।ਰਾਜਸਥਾਨ ਦੇ ਬੈਕਡ੍ਰਾਪ ਅਧਾਰਿਤ ਉਕਤ ਫਿਲਮ ਦੀ ਸ਼ੂਟਿੰਗ ਸੂਰਤਗੜ੍ਹ ਅਤੇ ਆਸ-ਪਾਸ ਦੇ ਇਲਾਕਿਆਂ 'ਚ ਮੁਕੰਮਲ ਕੀਤੀ ਗਈ ਹੈ, ਜਿੱਥੋਂ ਦੀਆਂ ਮੁਸ਼ਕਿਲ ਭਰੀਆਂ ਕੁਦਰਤੀ ਪ੍ਰਸਥਿਤੀਆਂ ਦੇ ਬਾਵਜੂਦ ਅਦਾਕਾਰਾ ਸਾਗਰਿਕਾ ਵੱਲੋਂ ਜੀਅ ਜਾਨ ਨਾਲ ਆਪਣੀ ਅਦਾਕਾਰੀ ਨੂੰ ਕੁਸ਼ਲਤਾਪੂਰਵਕ ਦਿੱਤਾ ਗਿਆ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨਵੇਂ ਕਿਰਦਾਰ ਕਰਨ ਦੀ ਭੁੱਖ ਮੇਰੇ ਅੰਦਰ ਹਮੇਸ਼ਾ ਬਰਕਰਾਰ ਰਹੇਗੀ : ਜੈਦੀਪ ਅਹਿਲਾਵਤ
NEXT STORY