ਐੈਮਾਜ਼ਾਨ ਪ੍ਰਾਈਮ ਵੀਡੀਓ ਦੀ ਹਿੱਟ ਵੈੱਬ ਸੀਰੀਜ਼ ‘ਪਾਤਾਲ ਲੋਕ’ ਦੇ ਪਹਿਲੇ ਸੀਜ਼ਨ ਨੂੰ ਦਰਸ਼ਕਾਂ ਨੇ ਬਹੁਤ ਪਸੰਦ ਕੀਤਾ ਸੀ ਤੇ ਇਸ ਸਫ਼ਲਤਾ ਤੋਂ ਬਾਅਦ ਦਰਸ਼ਕਾਂ ਨੂੰ ਦੂਜੇ ਸੀਜ਼ਨ ਦਾ ਬੇਸਬਰੀ ਨਾਲ ਇੰਤਜ਼ਾਰ ਸੀ। ਹੁਣ ਫਾਈਨਲੀ ਪ੍ਰਸ਼ੰਸਕਾਂ ਦਾ ਇੰਤਜ਼ਾਰ ਖ਼ਤਮ ਹੋ ਗਿਆ ਹੈ। ਇਹ ਸੀਰੀਜ਼ 17 ਜਨਵਰੀ ਨੂੰ ਰਿਲੀਜ਼ ਹੋ ਰਹੀ ਹੈ। ਸੀਰੀਜ਼ ਦੇ ਦੂਜੇ ਸੀਜ਼ਨ ’ਚ ਜੈਦੀਪ ਅਹਿਲਾਵਤ ‘ਹਾਥੀਰਾਮ’ ਦਾ ਕਿਰਦਾਰ ਨਿਭਾਅ ਰਹੇ ਹਨ, ਇਸ ਵਾਰ ਨਾਗਾਲੈਂਡ ’ਚ ਇਕ ਮਿਸ਼ਨ ’ਤੇ ਨਿਕਲਦੇ ਹਨ। ਇਸ ਮਿਸ਼ਨ ’ਚ ਉਨ੍ਹਾਂ ਨਾਲ ਤਿਲੋਤਮਾ ਸ਼ੋਮ ਅਤੇ ਗੁਲ ਪਨਾਗ ਵੀ ਨਜ਼ਰ ਆਉਣਗੇ। ਸੀਰੀਜ਼ ਬਾਰੇ ਸਟਾਰ ਕਾਸਟ ਤੇ ਟੀਮ ਨੇ ਪੰਜਾਬ ਕੇਸਰੀ/ਨਵੋਦਿਆ ਟਾਈਮਜ਼ /ਜਗਬਾਣੀ/ਹਿੰਦ ਸਮਾਚਾਰ ਨਾਲ ਖ਼ਾਸ ਗੱਲਬਾਤ ਕੀਤੀ। ਪੇਸ਼ ਹਨ ਮੁੱਖ ਅੰਸ਼...
ਜੈਦੀਪ ਅਹਿਲਾਵਤ
ਕਰੀਅਰ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਅਜਿਹਾ ਕੀ ਹੈ, ਜੋ ਤੁਹਾਡੇ ’ਚ ਹਾਲੇ ਵੀ ਬਰਕਰਾਰ ਹੈ?
ਨਵੇਂ ਕਿਰਦਾਰ ਕਰਨ ਦੀ ਭੁੱਖ ਮੇਰੇ ਅੰਦਰ ਹਮੇਸ਼ਾ ਬਰਕਰਾਰ ਰਹੇਗੀ। ਕੁਝ ਅਲੱਗ ਮਿਲ ਜਾਵੇ ਜਾਂ ਕੁਝ ਅਜਿਹਾ ਜੋ ਮੈਂ ਕਦੇ ਕੀਤਾ ਨਾ ਹੋਵੇ। ਕੁਝ ਅਜਿਹਾ ਹੋਵੇ ਜੋ ਕੰਫਰਟ ਜ਼ੋਨ ਤੋਂ ਬਾਹਰ ਹੋਵੇ। ਇਸ ’ਚ ਥੋੜ੍ਹੀਆਂ ਪ੍ਰੇਸ਼ਾਨੀਆਂ ਹੁੰਦੀਆਂ ਹਨ ਪਰ ਮਜ਼ਾ ਬਹੁਤ ਆਉਂਦਾ ਹੈ। ਇਸ ਲਈ ਕੁਝ ਨਵਾਂ ਮਿਲਦਾ ਹੈ ਤਾਂ ਮੈਂ ਜੰਪ ਕਰ ਜਾਂਦਾ ਹਾਂ ਬਿਨਾਂ ਸੋਚੇ ਸਮਝੇ ਕਿ ਗ਼ਲਤ ਹੈ ਜਾਂ ਸਹੀ। ਉਸ ਸਮੇਂ ਮੈਂ ਸੋਚਦਾ ਹਾਂ ਕਿ ਦੇਖਿਆ ਜਾਵੇਗਾ, ਜੋ ਹੋਵੇਗਾ। ਇਸ ਤੋਂ ਪਹਿਲਾਂ ਕਿ ਕੋਈ ਹੋਰ ਹਥਿਆ ਲਵੇ, ਇਸ ਨੂੰ ਮੈਂ ਕਰ ਲਵਾਂ।
ਜਦੋਂ ਤੁਸੀਂ ਕਰੀਅਰ ਦੀ ਸ਼ੁਰੂਆਤ ਕੀਤੀ ਤਾਂ ਅਜਿਹੀਆਂ ਕਿਹੜੀਆਂ ਪ੍ਰੇਸ਼ਾਨੀਆਂ ਸਨ, ਜਿਨ੍ਹਾਂ ਦਾ ਤੁਸੀਂ ਸਾਹਮਣਾ ਕੀਤਾ?
ਸਭ ਤੋਂ ਬੇਸਿਕ ਜੋ ਸੰਘਰਸ਼ ਸੀ, ਉਹ ਇਹੀ ਰਿਹਾ ਕਿ ਜਿਵੇਂ-ਜਿਵੇਂ ਰੋਲ ਮਿਲਦੇ ਰਹੇ, ਉਨ੍ਹਾਂ ਨੂੰ ਹੋਰ ਬਿਹਤਰ ਕਰਨਾ ਸੀ। ਜਿਵੇਂ ‘ਆਕ੍ਰੋਸ਼’, ‘ਖੱਟਾ-ਮੀਠਾ’, ‘ਰੌਕਸਟਾਰ’, ‘ਕਮਾਂਡੋ’, ‘ਰਾਜ਼ੀ’ ਪਰ ਇਸ ਕੰਮ ਤੋਂ ਵੀ ਕੰਮ ਠਹਿਰਿਆ ਨਹੀਂ। ਅਜਿਹਾ ਲੱਗਦਾ ਸੀ ਕਿ ਇਸ ਤੋਂ ਬਾਅਦ ਮੈਨੂੰ ਅਕਸੈਪਟ ਕਰ ਲਿਆ ਜਾਵੇਗਾ ਪਰ ਉਹ ਨਹੀਂ ਹੋਇਆ। ਥੋੜ੍ਹਾ ਬਹੁਤ ਹੋਇਆ ਪਰ ਉਹ ਤੁਸੀਂ ਕਰਨਾ ਨਹੀਂ ਹੈ ਕਿਉਂਕਿ ਤੁਸੀਂ ਉਸ ਤਰ੍ਹਾਂ ਦਾ ਕੁਝ ਕਰ ਚੁੱਕੇ ਹੋ।
ਮੇਰੇ ਕੋਲ ‘ਰਾਜ਼ੀ’ ਤੋਂ ਬਾਅਦ ਬਹੁਤ ਸਾਰੇ ਇਕੋ ਜਿਹੇ ਰੋਲ ਆਏ ਪਰ ਉਹ ਮੈਂ ਵਾਰ-ਵਾਰ ਦੁਹਰਾਉਣਾ ਨਹੀਂ ਸੀ, ਉਹ ਕਰਨ ਦਾ ਮਨ ਨਹੀਂ ਸੀ ਅਤੇ ਬਾਕੀ ਕੁਝ ਚੰਗਾ ਦਿਸ ਨਹੀਂ ਰਿਹਾ। ਜੋ ਇਹ ਉਮੀਦ ਸੀ ਕਿ ਉਸ ਤੋਂ ਹੋਰ ਕੁਝ ਚੰਗਾ ਹੋਰ ਵੱਡਾ ਮਿਲੇਗਾ, ਉਹ ਕਦੇ ਨਹੀਂ ਹੋਇਆ। ਉਹ ਸੰਘਰਸ਼ ਬਣਿਆ ਰਿਹਾ। ਕੰਮ ਮਿਲਦਾ ਰਿਹਾ ਅਤੇ ਉਹ ਸਲਾਹਿਆ ਵੀ ਗਿਆ। ਇਸ ਨੂੰ ‘ਪਾਤਾਲ ਲੋਕ’ ਨੇ ਬਦਲਿਆ। ਇਸ ਤੋਂ ਬਾਅਦ ਪੂਰੀ ਤਰ੍ਹਾਂ ਨਾਲ ਅਪਣਾਇਆ ਗਿਆ।
ਤਿਲੋਤਮਾ ਸ਼ੋਮ
ਜਦੋਂ ਤੁਸੀਂ ਕਰੀਅਰ ਦੀ ਸ਼ੁਰੂਆਤ ਕੀਤੀ ਤਾਂ ਅਜਿਹੀਆਂ ਕਿਹੜੀਆਂ ਪ੍ਰੇਸ਼ਾਨੀਆਂ ਸਨ, ਜਿਨ੍ਹਾਂ ਦਾ ਤੁਸੀਂ ਸਾਹਮਣਾ ਕੀਤਾ?
ਇਕ ਸਾਲ ਤੱਕ ਤਾਂ ਮੈਨੂੰ ਇਹ ਲੱਗਿਆ ਕਿ ਮੈਂ ਅਜਿਹੇ ਪ੍ਰੋਫੈਸ਼ਨ ਵਿਚ ਹੀ ਹਾਂ, ਜੋ ਮੇਰੀ ਪ੍ਰਸਨੈਲਿਟੀ ਨੂੰ ਸੂਟ ਕਰੇ। ਮੈਂ ਬਹੁਤ ਖ਼ੁਸ਼ਨੁਮਾ ਮਾਹੌਲ ’ਚ ਵੱਡੀ ਹੋਈ ਹਾਂ, ਮੈਂ ਬਹੁਤ ਇੰਟ੍ਰੋਵਰਟ ਰਹੀ ਤਾਂ ਮੇਰੇ ਪਰਿਵਾਰ ਨੇ ਮੈਨੂੰ ਉਸੇ ਤਰ੍ਹਾਂ ਅਪਣਾਇਆ, ਜਿਵੇਂ ਮੈਂ ਹਾਂ। ਜਦੋਂ ਮੈਂ ਪਹਿਲਾਂ ਫਿਲਮ ਕੀਤੀ ਤਾਂ ਮੈਂ ਆਪਣੇ ਡਾਇਰੈਕਟਰ ਅਤੇ ਕੋ-ਐਕਟਰ ਦੇ ਅੰਡਰ ਕਾਫੀ ਪ੍ਰੋਟੈਕਟਡ ਸੀ। ਸਾਰਿਆਂ ਨੇ ਮੇਰੀ ਬਹੁਤ ਮਦਦ ਕੀਤੀ ਅਤੇ ਉਹ ਲੋਕ ਬਹੁਤ ਜੈਂਟਲ ਰਹੇ। ਮੈਨੂੰ ਬਿਲਕੁਲ ਨਹੀਂ ਲੱਗਿਆ ਕਿ ਮੈਂ ਇਸ ਦਾ ਹਿੱਸਾ ਨਹੀਂ ਹਾਂ ਕਿਉਂਕਿ ਮੇਰੇ ਪਰਿਵਾਰ ’ਚ ਕਦੇ ਕਿਸੇ ਨੇ ਐਕਟਿੰਗ ਨਹੀਂ ਕੀਤੀ। ਮੇਰੀ ਫਿਲਮ ਨਾਲ ਤਾਂ ਮੈਂ ਪਿਆਰ ’ਚ ਪੈ ਗਈ। ਮੈਂ ਬਹੁਤ ਉਤਸ਼ਾਹਿਤ ਰਹਿੰਦੀ ਸੀ ਕਿ ਕਦੋਂ ਸੈੱਟ ’ਤੇ ਜਾਣਾ ਹੈ। ਮੇਰੀ ਫਿਲਮ ਵਿਚ ਮੇਰਾ ਮੇਡ ਦਾ ਰੋਲ ਸੀ, ਜਿਸ ਬਾਰੇ ਮੈਨੂੰ ਕੁਝ ਪਤਾ ਨਹੀਂ ਸੀ ਤਾਂ ਮੈਂ ਕਈ ਚੀਜ਼ਾਂ ਸਿੱਖੀਆਂ। ਜੇਕਰ ਤੁਸੀਂ ਕੰਮ ਕਰਨਾ ਹੈ ਤਾਂ ਕੰਮ ਦੇ ਪਿਆਰ ’ਚ ਪੈਣਾ ਹੋਵੇਗਾ। ਮੇਰਾ ਮੁੱਖ ਮਸਲਾ ਇਹੀ ਸੀ ਕਿ ਮੈਂ ਇਸ ਇੰਡਸਟਰੀ ਦੀ ਨਹੀਂ ਸੀ। ਜੈਦੀਪ ਸਰ ਨੇ ਵੀ ਬਹੁਤ ਮਦਦ ਕੀਤੀ। ਮੈਂ ਆਪਣੇ ਕੰਮ ਲਈ ਕੀ ਮਹਿਸੂਸ ਕਰਦੀ ਹਾਂ ਕਿਉਂਕਿ ਤੁਹਾਨੂੰ ਨਹੀਂ ਪਤਾ ਕਿ ਕਦੋਂ ਤੁਹਾਡਾ ਪਿਆਰ ਨਫ਼ਰਤ ’ਚ ਬਦਲ ਜਾਵੇਗਾ। ਤਾਂ ਹੁਣ ਮੈਂ ਇਸ ਸਭ ਤੋਂ ਅੱਗੇ ਵਧ ਚੁੱਕੀ ਹਾਂ।
‘ਪਾਤਾਲ ਲੋਕ’ ਦਾ ਹਿੱਸਾ ਬਣਨਾ ਤੁਹਾਡੇ ਲਈ ਕਿਵੇਂ ਦਾ ਅਨੁਭਵ ਰਿਹਾ?
ਮੈਂ ‘ਪਾਤਾਲ ਲੋਕ’ ਸੀਜ਼ਨ 1 ਦੀ ਬਹੁਤ ਵੱਡੀ ਫੈਨ ਹਾਂ ਅਤੇ ਇਕ ਫੈਨ ਹੋਣ ਦੇ ਨਾਤੇ ਸੀਜ਼ਨ-2 ਦਾ ਹਿੱਸਾ ਹੋਣਾ ਬਹੁਤ ਉਤਸੁਕਤਾ ਭਰਿਆ ਰਿਹਾ। ਜੋ ਚੀਜ਼ ਮੈਂ ਇਕ ਫੈਨ ਦੇ ਨਾਤੇ ਨਹੀਂ ਜਾਣਦੀ ਸੀ, ਉਹ ਸੀ ਸੁਦੀਪ ਸਰ ਦੀ ਲੇਖਣੀ ਜੋ ਸਿਰਫ਼ ਇਕ ਅਦਾਕਾਰ ਹੀ ਸਮਝ ਸਕਦਾ ਹੈ। ਜਦੋਂ ਮੈਂ ਐਪੀਸੋਡ ਪੜ੍ਹੇ ਤਾਂ ਪਤਾ ਲੱਗਿਆ ਕਿ ਉਸ ਵਿਚ ਸਭ ਕੁਝ ਸੀ ਅਤੇ ਅਦਾਕਾਰ ਲਈ ਉਸ ਤੋਂ ਉੱਪਰ ਕੁਝ ਨਹੀਂ ਹੋ ਸਕਦਾ। ਸੁਦੀਪ ਲਿਖਦੇ ਬਹੁਤ ਵਧੀਆ ਹਨ ਤੇ ਉਸ ਨੂੰ ਦੱਸਦੇ ਵੀ ਕਾਫ਼ੀ ਬਿਹਤਰ ਤਰੀਕੇ ਨਾਲ ਹਨ।
ਗੁਲ ਪਨਾਗ
‘ਪਾਤਾਲ ਲੋਕ’ ’ਚ ਤੁਸੀਂ ਆਪਣੇ ਕਿਰਦਾਰ ਬਾਰੇ ਕੀ ਕਹੋਗੇ?
ਮੈਂ ਇਸ ਤਰ੍ਹਾਂ ਦਾ ਕਿਰਦਾਰ 10-15 ਸਾਲ ਪਹਿਲਾਂ ਆਈ ਫਿਲਮ ‘ਮਨੋਰਮਾ-ਸਿਕਸ ਫੀਟ ਅੰਡਰ’ ’ਚ ਨਿਭਾਅ ਚੁੱਕੀ ਹਾਂ। ਇਹ ਮੇਰੇ ਲਈ ਇਕ ਤਰ੍ਹਾਂ ਦਾ ਰਿਫਰੈਸ਼ਿੰਗ ਰੋਲ ਹੈ ਪਰ ਦਰਸ਼ਕਾਂ ਦੀ ਯਾਦਦਾਸ਼ਤ ਬਹੁਤ ਘੱਟ ਹੁੰਦੀ ਹੈ। ਮੈਨੂੰ ਚੰਗਾ ਲੱਗਦਾ ਹੈ ਕਿ ਮੈਨੂੰ ਅਜਿਹੇ ਮੌਕੇ ਮਿਲੇ, ਜਦੋਂ ਮੈਂ ਆਪਣੀ ਪੂਰੀ ਰੇਂਜ ਐਕਸਪਲੋਰ ਕਰ ਸਕਾਂ। ਮੈਂ ਖ਼ੁਸ਼ ਹਾਂ ਕਿ ਮੈਂ ‘ਪਾਤਾਲ ਲੋਕ’ ਦਾ ਹਿੱਸਾ ਹਾਂ। ਖ਼ਾਸ ਕਰ ਕੇ ਮੇਰੇ ਕਿਰਦਾਰ ਕਾਰਨ ਕਿਉਂਕਿ ਮੇਰਾ ਜੋ ਅਕਸ ਹੈ, ਮੇਰੀ ਜੋ ਰਾਏ ਹੈ, ਉਹ ਉਸ ਤੋਂ ਬਹੁਤ ਅਲੱਗ ਹੈ ਤੇ ਇਹੀ ਮੈਨੂੰ ਆਕਰਸ਼ਿਤ ਕਰਦਾ ਹੈ।
‘ਪਾਤਾਲ ਲੋਕ’ ਤੋਂ ਆਪਣੇ ਕ੍ਰਾਫਟ ਨੂੰ ਲੈ ਕੇ ਕੀ ਨਵਾਂ ਸਿੱਖਣ ਨੂੰ ਮਿਲਿਆ?
ਕਿਸੇ ਪਲ ’ਚ ਖ਼ੁਦ ਨੂੰ ਪੂਰੀ ਤਰ੍ਹਾਂ ਸਮਰਪਣ ਕਰਨਾ ਅਤੇ ਉਸ ਪ੍ਰਕਿਰਿਆ ’ਤੇ ਭਰੋਸਾ ਕਰਨਾ ਕੁਝ ਨਵਾਂ ਸਿੱਖਣ ਵਰਗਾ ਨਹੀਂ ਹੈ ਮੇਰੇ ਲਈ। ਇਹ ਇਕ ਰੀ-ਲਰਨਿੰਗ ਹੈ। ਤੁਹਾਨੂੰ ਉਸ ਚੀਜ਼ ਨੂੰ ਲੈ ਕੇ ਜਾਗਰੂਕ ਹੋਣਾ ਪੈਂਦਾ ਹੈ ਜੋ ਤੁਸੀਂ ਕਰ ਰਹੇ ਹੋ।
ਇਸ਼ਵਾਕ ਸਿੰਘ
‘ਪਾਤਾਲ ਲੋਕ’ ਦੀ ਸਫ਼ਲਤਾ ਤੋਂ ਬਾਅਦ ਕੀ ਤੁਹਾਨੂੰ ਇਕ ਹੀ ਤਰ੍ਹਾਂ ਦੇ ਰੋਲ ਆਏ, ਜਿਨ੍ਹਾਂ ਨੂੰ ਤੁਹਾਨੂੰ ਰਿਜੈਕਟ ਕਰਨਾ ਪਿਆ?
ਮੇਰੇ ਕੋਲ ਕਾਪਸ ਦੇ ਰੋਲ ਆਫ਼ਰ ਹੋ ਰਹੇ ਸਨ। ਮੇਰੇ ਕਿਰਦਾਰ ਅੰਸਾਰੀ ਦੀ ਖ਼ੂਬਸੂਰਤੀ ਇਹ ਹੈ ਕਿ ਉਸ ਦਾ ਸੁਭਾਅ ਚੰਗਾ ਹੈ ਪਰ ਉਸ ਦੇ ਦਿਮਾਗ਼ ’ਚ ਕਾਫ਼ੀ ਕੁਝ ਚੱਲ ਰਿਹਾ ਹੁੰਦਾ ਹੈ। ਜਿਸ ਤਰ੍ਹਾਂ ਲੇਖਕ ਨੇ ਕਹਾਣੀ ਲਿਖੀ ਹੈ, ਜੋ ਅਵਿਨਾਸ਼ ਉਸ ਨੂੰ ਸਮਝ ਸਕੇ। ਮੈਨੂੰ ਗੁੰਝਲਦਾਰ ਭੂਮਿਕਾਵਾਂ ਜ਼ਿਆਦਾ ਚੰਗੀਆਂ ਲੱਗਦੀਆਂ ਹਨ ਅਤੇ ਉਹ ਅਦਾਕਾਰੀ ’ਚ ਦਿਸਦਾ ਹੈ ਕਿ ਭੂਮਿਕਾ ਗੁੰਝਲਦਾਰ ਹੈ। ਅੰਸਾਰੀ ਦਾ ਰੋਲ ਵੀ ਕਾਫ਼ੀ ਗੁੰਝਲਦਾਰ ਹੈ। ਮੈਨੂੰ ਇਸ ਤੋਂ ਬਾਅਦ ਗੁੰਝਲਦਾਰ ਰੋਲ ਮਿਲ ਰਹੇ ਹਨ।
ਹਰ ਪ੍ਰਾਜੈਕਟ ਤੁਹਾਨੂੰ ਕੁਝ ਸਿਖਾਉਂਦਾ ਹੈ। ‘ਪਾਤਾਲ ਲੋਕ’ ਨਾਲ ਤੁਸੀਂ ਆਪਣੇ ਕ੍ਰਾਫਟ ਬਾਰੇ ਕੀ ਸਿੱਖਿਆ?
ਇਸ ਸ਼ੋਅ ਵਿਚ ਕਈ ਅਜਿਹੇ ਸੀਨ ਤੇ ਪਲ ਹਨ, ਜਿਨ੍ਹਾਂ ਨੂੰ ਮੈਂ ਕਈ ਵਾਰ ਅਲੱਗ-ਅਲੱਗ ਤਰੀਕਿਆਂ ਨਾਲ ਕੀਤਾ। ਨਵੀਆਂ-ਨਵੀਆਂ ਥਾਵਾਂ ’ਤੇ ਉਸ ਕਿਰਦਾਰ ਨੂੰ ਨਿਭਾਉਣ ’ਚ ਸਾਰੇ ਫਾਰਮੈਟ ਕੀਤੇ। ਅਸਲ ਸ਼ਖ਼ਸੀਅਤ ਤੋਂ ਦੂਰ ਇਕ ਕਿਰਦਾਰ ਕਰਨਾ ਤੁਹਾਨੂੰ ਸਿਖਾਉਂਦਾ ਹੈ ਕਿ ਤੁਸੀਂ ਕੀ-ਕੀ ਕਰ ਸਕਦੇ ਹੋ। ਜਦੋਂ ਅਸੀਂ ਇਸ ਨੂੰ ਕਰਦੇ ਹਾਂ ਤਾਂ ਸਭ ਆਪਣੇ ਆਪ ਹੁੰਦਾ ਚਲਿਆ ਜਾਂਦਾ ਹੈ।
ਅਵਿਨਾਸ਼
ਜਦੋਂ ਤੁਸੀਂ ‘ਪਾਤਾਲ ਲੋਕ’ ਦੇ ਸੀਜ਼ਨ-2 ਨੂੰ ਲਿਖ ਰਹੇ ਸੀ ਤਾਂ ਇਸ ਨੂੰ ਲੈ ਕੇ ਸਭ ਤੋਂ ਪਹਿਲਾ ਵਿਚਾਰ ਕੀ ਸੀ?
ਇਹ ਮੈਂ ਨਹੀਂ ਲਿਖਿਆ ਹੈ। ਜੋ ਸਾਡੇ ਲੇਖਕ ਹਨ ਸੁਦੀਪ ਸ਼ਰਮਾ, ਉਨ੍ਹਾਂ ਤੋਂ ਇਲਾਵਾ ਅਭਿਸ਼ੇਕ ਬੈਨਰਜੀ, ਰਾਹੁਲ ਕੰਨੌਜੀਆ ਅਤੇ ਤਮਾਲ ਸੇਨ, ਇਨ੍ਹਾਂ ਨੇ ਮਿਲ ਕੇ ਸੀਜ਼ਨ-2 ਲਿਖਿਆ ਹੈ। ਮੈਨੂੰ ਅੱਜ ਵੀ ਯਾਦ ਹੈ ਕਿ ਜਦੋਂ ਸੁਦੀਪ ਸਰ ਨੇ ਸੀਜ਼ਨ-1 ਦੇ ਰਿਲੀਜ਼ ਹੋਣ ਤੋਂ ਤੁਰੰਤ ਬਾਅਦ ਦੱਸਿਆ ਸੀ ਕਿ ਉਨ੍ਹਾਂ ਨੇ ਸੀਜ਼ਨ-2 ਦੀ ਸਕ੍ਰਿਪਟਿੰਗ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਨੇ ਬਹੁਤ ਸਾਰੀਆਂ ਦਿਲਚਸਪ ਚੀਜ਼ਾਂ ਦੱਸੀਆਂ ਸਨ। ਉਸ ਸਮੇਂ ਇਹ ਨਹੀਂ ਪਤਾ ਸੀ ਕਿ ਇਸ ਪੂਰੇ ਪ੍ਰੋਸੈੱਸ ’ਚ ਇੰਨਾ ਸਮਾਂ ਲੱਗ ਜਾਵੇਗਾ। ਹੁਣ ਜਦੋਂ 4 ਸਾਲ ਬਾਅਦ ਦੂਜਾ ਸੀਜ਼ਨ ਆ ਰਿਹਾ ਹੈ ਤਾਂ ਅਸੀਂ ਇਹ ਵੀ ਕਹਿ ਸਕਦੇ ਹਨ ਕਿ ਇਕ ਚੰਗੀ ਚੀਜ਼ ਬਣਾਉਣ ’ਚ ਸਮਾਂ ਤਾਂ ਲੱਗਦਾ ਹੈ।
‘ਪਾਤਾਲ ਲੋਕ’ ਦੀ ਸਫ਼ਲਤਾ ਤੋਂ ਬਾਅਦ ਸੀਜ਼ਨ-2 ਦਰਸ਼ਕਾਂ ਲਈ ਕਿੰਨਾ ਖ਼ਾਸ ਹੋਵੇਗਾ?
ਇਸ ਸ਼ੋਅ ’ਚ ਅਸਲੀਅਤ ਨੂੰ ਬਹੁਤ ਚੰਗੀ ਤਰ੍ਹਾਂ ਦਿਖਾਇਆ ਗਿਆ ਹੈ। ਦਰਸ਼ਕਾਂ ਨਾਲ ਸ਼ੋਅ ਬੜੀ ਡੂੰਘਾਈ ਨਾਲ ਜੁੜਿਆ ਹੋਇਆ ਹੈ। ਹਰ ਕੋਈ ਤੇ ਕੋਈ ਵੀ ਸ਼ੋਅ ਨਾਲ ਜੁੜ ਸਕਦਾ ਹੈ ਕਿਉਂਕਿ ਉਹ ਇਸ ਨੂੰ ਆਪਣੇ ਆਸ-ਪਾਸ ਵਾਪਰਦਾ ਦੇਖਦੇ ਹਨ। ਇਹ ਗੁੰਝਲਦਾਰ ਹੁੰਦੇ ਹੋਏ ਵੀ ਸਰਲ ਹੈ। ਇਸ ਸੀਜ਼ਨ ’ਚ ਵੀ ਦਰਸ਼ਕਾਂ ਲਈ ਬਹੁਤ ਖ਼ਾਸ ਹੋਣ ਵਾਲਾ ਹੈ। ਨਵੇਂ ਰੋਮਾਂਚਕ ਟਵਿਸਟ ਵੀ ਦੇਖਣ ਨੂੰ ਮਿਲਣਗੇ।
ਕੈਮਰੇ ਦੇ ਸਾਹਮਣੇ ਆਤਮਵਿਸ਼ਵਾਸ ਤੇ ਤਿਆਰੀ ਦੋਵੇਂ ਜ਼ਰੂਰੀ ਹੁੰਦੇ ਹਨ : ਅਮਨ ਦੇਵਗਨ
NEXT STORY