ਐਂਟਰਟੇਨਮੈਂਟ ਡੈਸਕ : ਫਿਲਮ ਇੰਡਸਟਰੀ ਤੋਂ ਇੱਕ ਬੁਰੀ ਖ਼ਬਰ ਸਾਹਮਣੇ ਆਈ ਹੈ। ਮਸ਼ਹੂਰ ਨਿਰਮਾਤਾ ਸਲੀਮ ਅਖ਼ਤਰ ਦਾ ਦਿਹਾਂਤ ਹੋ ਗਿਆ ਹੈ। ਉਨ੍ਹਾਂ ਨੇ 8 ਅਪ੍ਰੈਲ 2025 ਦੀ ਰਾਤ ਨੂੰ ਆਖਰੀ ਸਾਹ ਲਿਆ। ਸਲੀਮ ਨੇ ਇੰਡਸਟਰੀ ਨੂੰ ਬਹੁਤ ਸਾਰੀਆਂ ਸ਼ਾਨਦਾਰ ਅਭਿਨੇਤਰੀਆਂ ਦਿੱਤੀਆਂ ਹਨ। ਉਨ੍ਹਾਂ ਦਾ ਇਸ ਦੁਨੀਆ ਤੋਂ ਚਲੇ ਜਾਣਾ ਇੰਡਸਟਰੀ ਨੂੰ ਇੱਕ ਬਹੁਤ ਵੱਡਾ ਘਾਟਾ ਦੱਸਿਆ ਜਾ ਰਿਹਾ ਹੈ। ਦੱਸਣਯੋਗ ਹੈ ਕਿ ਉਹ ਕੋਕਿਲਾਬੇਨ ਧੀਰੂਭਾਈ ਅੰਬਾਨੀ ਹਸਪਤਾਲ 'ਚ ਦਾਖ਼ਲ ਸਨ।
ਨਹੀਂ ਰਹੇ ਦਿੱਗਜ ਫਿਲਮ ਮੇਕਰ
ਦੱਸਿਆ ਜਾ ਰਿਹਾ ਹੈ ਕਿ ਸਲੀਮ ਅਖ਼ਤਰ ਪਿਛਲੇ ਕੁਝ ਦਿਨਾਂ ਤੋਂ ਵੈਂਟੀਲੇਟਰ 'ਤੇ ਸਨ। ਉਹ ਜ਼ਿੰਦਗੀ ਅਤੇ ਮੌਤ ਵਿਚਕਾਰ ਜੂਝ ਰਹੇ ਸਨ। ਕੋਕਿਲਾਬੇਨ ਧੀਰੂਭਾਈ ਅੰਬਾਨੀ ਹਸਪਤਾਲ 'ਚ ਮੰਗਲਵਾਰ ਰਾਤ ਨੂੰ ਉਨ੍ਹਾਂ ਦੀ ਮੌਤ ਹੋ ਗਈ। ਆਪਣੇ ਸਿੱਧੇ ਅਤੇ ਸਾਦੇ ਵਿਵਹਾਰ ਲਈ ਜਾਣੇ ਜਾਂਦੇ ਸਲੀਮ ਅਖ਼ਤਰ ਇੱਕ ਮਹਾਨ ਫਿਲਮ ਨਿਰਮਾਤਾ ਸਨ। ਉਹ 1980 ਅਤੇ 1990 ਦੇ ਦਹਾਕੇ ਵਿੱਚ ਬਹੁਤ ਸਰਗਰਮ ਸਨ।
ਇਹ ਵੀ ਪੜ੍ਹੋ : 'ਉਹ ਕੁੱਤੇ ਹਨ, ਭੌਂਕਣਗੇ', ਤਲਾਕ ਦੀਆਂ ਅਫ਼ਵਾਹਾਂ 'ਤੇ ਇਹ ਕੀ ਬੋਲੀ ਗੋਵਿੰਦਾ ਦੀ ਪਤਨੀ ਸੁਨੀਤਾ ਆਹੂਜਾ
ਰਾਣੀ ਮੁਖਰਜੀ ਨੂੰ ਕੀਤਾ ਸੀ ਲਾਂਚ
ਸਲੀਮ ਨੂੰ 'ਚੌਰੋਂ ਕੀ ਬਾਰਾਤ', 'ਕਯਾਮਤ', 'ਲੋਹਾ', 'ਬੰਟਵਾਰਾ', 'ਫੂਲ ਔਰ ਅੰਗਾਰੇ', 'ਬਾਜ਼ੀ', 'ਇੱਜ਼ਤ' ਅਤੇ 'ਬਾਦਲ' ਵਰਗੀਆਂ ਫਿਲਮਾਂ ਲਈ ਜਾਣਿਆ ਜਾਂਦਾ ਹੈ। ਉਨ੍ਹਾਂ ਆਮਿਰ ਖਾਨ ਅਤੇ ਬੌਬੀ ਦਿਓਲ ਨਾਲ ਵੀ ਕੰਮ ਕੀਤਾ ਸੀ। ਉਨ੍ਹਾਂ ਇੰਡਸਟਰੀ ਨੂੰ ਰਾਣੀ ਮੁਖਰਜੀ ਅਤੇ ਤਮੰਨਾ ਭਾਟੀਆ ਵਰਗੀਆਂ ਦੋ ਮਹਾਨ ਅਭਿਨੇਤਰੀਆਂ ਦਿੱਤੀਆਂ ਹਨ। ਇਨ੍ਹਾਂ ਦੋਵਾਂ ਅਭਿਨੇਤਰੀਆਂ ਨੇ ਸਲੀਮ ਦੀ ਫਿਲਮ ਨਾਲ ਆਪਣਾ ਡੈਬਿਊ ਕੀਤਾ ਸੀ। ਰਾਣੀ ਮੁਖਰਜੀ ਨੇ ਆਪਣੀ ਸ਼ੁਰੂਆਤ 1997 ਵਿੱਚ ਨਿਰਮਾਤਾ ਸਲੀਮ ਦੀ ਫਿਲਮ 'ਰਾਜਾ ਕੀ ਆਏਗੀ ਬਾਰਾਤ' ਨਾਲ ਕੀਤੀ ਸੀ, ਜਦੋਂਕਿ ਤਮੰਨਾ ਭਾਟੀਆ ਨੇ 2005 ਵਿੱਚ ਫਿਲਮ 'ਚਾਂਦ ਸਾ ਰੌਸ਼ਨ ਚੇਹਰਾ' ਨਾਲ ਫਿਲਮ ਇੰਡਸਟਰੀ ਵਿੱਚ ਪ੍ਰਵੇਸ਼ ਕੀਤਾ ਸੀ।
ਕੱਲ੍ਹ ਕੀਤਾ ਜਾਵੇਗਾ ਸਪੁਰਦ-ਏ-ਖ਼ਾਕ
ਸਲੀਮ ਅਖ਼ਤਰ ਦਾ ਵਿਆਹ ਸ਼ਮ੍ਹਾ ਅਖ਼ਤਰ ਨਾਲ ਹੋਇਆ ਸੀ। ਦੱਸਿਆ ਜਾ ਰਿਹਾ ਹੈ ਕਿ ਸਲੀਮ ਨੂੰ ਬੁੱਧਵਾਰ 9 ਅਪ੍ਰੈਲ ਨੂੰ ਅੰਤਿਮ ਵਿਦਾਈ ਦਿੱਤੀ ਜਾਵੇਗੀ। ਉਨ੍ਹਾਂ ਨੂੰ ਜ਼ੋਹਰ ਦੀ ਨਮਾਜ਼ ਤੋਂ ਬਾਅਦ ਦੁਪਹਿਰ 1.30 ਵਜੇ ਇਰਲਾ ਮਸਜਿਦ ਦੇ ਨੇੜੇ ਕਬਰਸਤਾਨ ਵਿੱਚ ਦਫ਼ਨਾਇਆ ਜਾਵੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ 'ਚ ਵੱਡੀ ਵਾਰਦਾਤ ਤੇ ਗ੍ਰਨੇਡ ਹਮਲੇ ਬਾਰੇ ਪੁਲਸ ਦਾ ਖ਼ੁਲਾਸਾ , ਜਾਣੋ ਅੱਜ ਦੀਆਂ ਟੌਪ-10 ਖਬਰਾਂ
NEXT STORY