ਹੈਲਥ ਡੈਸਕ- ਕੰਨੜ ਫਿਲਮ ਇੰਡਸਟਰੀ ਤੋਂ ਇਕ ਦੁਖਦ ਖ਼ਬਰ ਸਾਹਮਣੇ ਆਈ ਹੈ। ਮਸ਼ਹੂਰ ਅਦਾਕਾਰ ਹਰੀਸ਼ ਰਾਏ, ਜਿਨ੍ਹਾਂ ਨੇ ਸੁਪਰਹਿੱਟ ਫ਼ਿਲਮ KGF 'ਚ ‘ਕਿਲਰ’ ਦਾ ਯਾਦਗਾਰ ਕਿਰਦਾਰ ਨਿਭਾਇਆ ਸੀ, ਹੁਣ ਇਸ ਦੁਨੀਆ 'ਚ ਨਹੀਂ ਰਹੇ। 6 ਨਵੰਬਰ ਨੂੰ 55 ਸਾਲ ਦੀ ਉਮਰ 'ਚ ਬੈਂਗਲੁਰੂ 'ਚ ਉਨ੍ਹਾਂ ਦਾ ਦਿਹਾਂਤ ਹੋ ਗਿਆ। ਉਹ ਲੰਬੇ ਸਮੇਂ ਤੋਂ ਥਾਇਰਾਇਡ ਕੈਂਸਰ ਨਾਲ ਪੀੜਤ ਸਨ ਅਤੇ ਲਗਾਤਾਰ ਇਲਾਜ ਚੱਲ ਰਿਹਾ ਸੀ। ਉਨ੍ਹਾਂ ਦੇ ਦਿਹਾਂਤ ਨਾਲ ਪੂਰੇ ਦੱਖਣੀ ਸਿਨੇਮਾਜਗਤ 'ਚ ਸੋਗ ਦੀ ਲਹਿਰ ਦੌੜ ਗਈ ਹੈ। KGF ਦੀ ਸਫਲਤਾ ਤੋਂ ਬਾਅਦ ਉਨ੍ਹਾਂ ਨੇ ਕਈ ਹੋਰ ਪ੍ਰਾਜੈਕਟਾਂ 'ਚ ਕੰਮ ਕੀਤਾ ਅਤੇ ਆਪਣੀ ਕਲਾ ਦਾ ਲੋਹਾ ਮਨਵਾਇਆ, ਪਰ ਬੀਮਾਰੀ ਤੋਂ ਆਖ਼ਰੀ ਜੰਗ ਨਹੀਂ ਜਿੱਤ ਸਕੇ।
ਇਹ ਵੀ ਪੜ੍ਹੋ : 3 ਲੱਖ ਰੁਪਏ ਸਸਤੀ ਮਿਲ ਰਹੀ ਹੈ ਇਹ SUV! ਸਟਾਕ ਖ਼ਤਮ ਹੋਣ ਤੋਂ ਪਹਿਲਾਂ ਕਰੋ ਖਰੀਦਦਾਰੀ
ਥਾਇਰਾਇਡ ਕੈਂਸਰ — ਇਕ ਵੱਧ ਰਹੀ ਚਿੰਤਾ
ਹਰੀਸ਼ ਰਾਏ ਦੀ ਮੌਤ ਨੇ ਇਕ ਵਾਰ ਫਿਰ ਥਾਇਰਾਇਡ ਕੈਂਸਰ ਦੇ ਵੱਧ ਰਹੇ ਮਾਮਲਿਆਂ ‘ਤੇ ਚਿੰਤਾ ਵਧਾ ਦਿੱਤੀ ਹੈ। ਮਾਹਿਰਾਂ ਦੇ ਮੁਤਾਬਕ, ਪਿਛਲੇ ਕੁਝ ਸਾਲਾਂ 'ਚ ਮਰਦਾਂ 'ਚ ਇਸ ਬੀਮਾਰੀ ਦੇ ਮਾਮਲੇ ਤੇਜ਼ੀ ਨਾਲ ਵਧੇ ਹਨ।
ਕੀ ਹੁੰਦਾ ਹੈ ਥਾਇਰਾਇਡ ਕੈਂਸਰ?
ਇਹ ਉਹ ਬਿਮਾਰੀ ਹੈ ਜਿਸ 'ਚ ਗਲੇ ਦੇ ਅੱਗੇ ਮੌਜੂਦ ਥਾਇਰਾਇਡ ਗ੍ਰੰਥੀ (ਜੋ ਤਿਤਲੀ ਦੇ ਆਕਾਰ ਦੀ ਹੁੰਦੀ ਹੈ) ਦੀਆਂ ਕੋਸ਼ਿਕਾਵਾਂ ਅਸਧਾਰਨ ਤਰੀਕੇ ਨਾਲ ਵੱਧਣ ਲੱਗਦੀਆਂ ਹਨ ਅਤੇ ਕੈਂਸਰ ਦਾ ਰੂਪ ਧਾਰ ਲੈਂਦੀਆਂ ਹਨ।
ਇਹ ਗ੍ਰੰਥੀ ਸਰੀਰ ਦੇ ਹਾਰਮੋਨ, ਮੈਟਾਬੌਲਿਜ਼ਮ ਅਤੇ ਊਰਜਾ ਪੱਧਰ ਨੂੰ ਕੰਟਰੋਲ ਕਰਦੀ ਹੈ, ਇਸ ਲਈ ਇਸ ਦਾ ਪ੍ਰਭਾਵਿਤ ਹੋਣਾ ਸਰੀਰ ਦੇ ਕਈ ਫੰਕਸ਼ਨਾਂ ਨੂੰ ਵਿਗਾੜ ਸਕਦਾ ਹੈ।
ਥਾਇਰਾਇਡ ਕੈਂਸਰ ਦੇ ਸ਼ੁਰੂਆਤੀ ਲੱਛਣ
- ਗਲੇ ਜਾਂ ਗਰਦਨ 'ਚ ਗੰਡ ਜਾਂ ਸੋਜ
- ਆਵਾਜ਼ ਭਾਰੀ ਹੋ ਜਾਣਾ ਜਾਂ ਬੈਠ ਜਾਣਾ
- ਨਿਗਲਣ 'ਚ ਤਕਲੀਫ਼ ਜਾਂ ਦਰਦ
- ਬਿਨਾਂ ਇਨਫੈਕਸ਼ਨ ਦੇ ਲਗਾਤਾਰ ਖੰਘ ਰਹਿਣਾ
- ਜੇ ਇਹ ਲੱਛਣ ਲੰਬੇ ਸਮੇਂ ਤੱਕ ਰਹਿਣ ਤਾਂ ਤੁਰੰਤ ਡਾਕਟਰੀ ਜਾਂਚ ਕਰਾਉਣੀ ਚਾਹੀਦੀ ਹੈ, ਕਿਉਂਕਿ ਸ਼ੁਰੂਆਤੀ ਪੜਾਅ 'ਚ ਥਾਇਰਾਇਡ ਕੈਂਸਰ ਦਾ ਇਲਾਜ ਸੰਭਵ ਹੁੰਦਾ ਹੈ।
ਇਹ ਵੀ ਪੜ੍ਹੋ : ਜਾਣੋ ਇਕ ਲੀਟਰ Petrol-Diesel 'ਤੇ ਕਿੰਨਾ ਕਮਾ ਲੈਂਦਾ ਹੈ ਪੈਟਰੋਲ ਪੰਪ ਦਾ ਮਾਲਕ?
ਮੁੱਖ ਕਾਰਨ
- ਪਰਿਵਾਰ 'ਚ ਕੈਂਸਰ ਦਾ ਇਤਿਹਾਸ ਜਾਂ ਜੀਨਸ ਦੁਆਰਾ ਮਿਲਣ ਵਾਲੇ ਕਾਰਨ
- ਸਿਰ ਜਾਂ ਗਰਦਨ ‘ਤੇ ਰੇਡੀਏਸ਼ਨ ਐਕਸਪੋਜ਼ਰ
- ਆਇਓਡੀਨ ਦੀ ਘਾਟ ਜਾਂ ਵੱਧ ਮਾਤਰਾ
- ਹਾਰਮੋਨਲ ਅਸੰਤੁਲਨ
- ਲੰਬੇ ਸਮੇਂ ਤੋਂ ਚੱਲ ਰਹੀਆਂ ਥਾਇਰਾਇਡ ਸੰਬੰਧੀ ਸਮੱਸਿਆਵਾਂ
ਬਚਾਅ ਦੇ ਉਪਾਅ
- ਸਮੇਂ-ਸਮੇਂ ‘ਤੇ ਨਿਯਮਿਤ ਹੈਲਥ ਚੈੱਕਅਪ ਕਰਵਾਓ
- ਗਲੇ 'ਚ ਕਿਸੇ ਵੀ ਗੰਡ ਜਾਂ ਸੋ ਨੂੰ ਅਣਦੇਖਾ ਨਾ ਕਰੋ
- ਆਇਓਡੀਨ ਯੁਕਤ ਲੂਣ ਵਰਤੋਂ
- ਤਣਾਅ ਘਟਾਓ ਅਤੇ ਸਿਹਤਮੰਦ ਜੀਵਨਸ਼ੈਲੀ ਅਪਣਾਓ
- ਬਿਨਾ ਲੋੜ ਰੇਡੀਏਸ਼ਨ ਤੋਂ ਬਚੋ
- ਜੇ ਪਰਿਵਾਰ 'ਚ ਇਹ ਬੀਮਾਰੀ ਰਹੀ ਹੋਵੇ, ਤਾਂ ਨਿਯਮਿਤ ਡਾਕਟਰੀ ਜਾਂਚ ਕਰਵਾਓ
ਹਰੀਸ਼ ਰਾਏ ਦੀ ਮੌਤ ਸਿਰਫ਼ ਫ਼ਿਲਮ ਇੰਡਸਟਰੀ ਲਈ ਹੀ ਨਹੀਂ, ਸਿਹਤ ਜਾਗਰੂਕਤਾ ਲਈ ਵੀ ਵੱਡਾ ਸਬਕ ਹੈ। ਉਨ੍ਹਾਂ ਦੀ ਕਹਾਣੀ ਸਾਨੂੰ ਯਾਦ ਦਿਵਾਉਂਦੀ ਹੈ ਕਿ ਸਮੇਂ ‘ਤੇ ਜਾਂਚ ਅਤੇ ਜਾਗਰੂਕਤਾ ਹੀ ਕਿਸੇ ਵੀ ਗੰਭੀਰ ਬੀਮਾਰੀ ਤੋਂ ਬਚਾਅ ਦਾ ਸਭ ਤੋਂ ਵਧੀਆ ਰਸਤਾ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
'ਥਲਾਈਵਾ' ਰਜਨੀਕਾਂਤ ਨੂੰ IFFI 2025 'ਚ ਮਿਲੇਗਾ ਖ਼ਾਸ ਸਨਮਾਨ, 50 ਸਾਲਾਂ ਦੇ ਫਿਲਮੀ ਸਫ਼ਰ ਦਾ ਹੋਵੇਗਾ ਜਸ਼ਨ
NEXT STORY