ਮੁੰਬਈ (ਬਿਊਰੋ)– ਖ਼ਤਮ ਹੋਇਆ ਇੰਤਜ਼ਾਰ ਕਿਉਂਕਿ ਰਣਬੀਰ ਕਪੂਰ ਤੇ ਸ਼ਰਧਾ ਕਪੂਰ ਸਟਾਰਰ ਅਗਲੀ ਫ਼ਿਲਮ ਦੇ ਬੇਹੱਦ ਮਜ਼ੇਦਾਰ ਟਾਈਟਲ ਨਾਲ ਲਵ ਰੰਜਨ ਹਾਜ਼ਰ ਹਨ। ਲਵ ਰੰਜਨ ਨੇ ਹਾਲ ਹੀ ’ਚ ਆਪਣੀ ਫ਼ਿਲਮ ਦੇ ਸ਼ੁਰੂਆਤੀ ਅੱਖ਼ਰ ਜਾਰੀ ਕਰਦਿਆਂ ਸਾਰਿਆਂ ਨੂੰ ਫ਼ਿਲਮ ਦਾ ਪੂਰਾ ਨਾਂ ਬੁੱਝਣ ਲਈ ਕਿਹਾ ਸੀ। ਹੁਣ ਆਖਿਰਕਾਰ ਫ਼ਿਲਮ ਦੇ ਨਾਂ ਦਾ ਖ਼ੁਲਾਸਾ ਉਨ੍ਹਾਂ ਨੇ ਕਰ ਦਿੱਤਾ ਹੈ, ਜੋ ਕਿ ‘ਤੂੰ ਝੂਠੀ ਮੈਂ ਮੱਕਾਰ’ ਹੈ ਤੇ ਇਹ ਯਕੀਨੀ ਤੌਰ ’ਤੇ ਇਕ ਅਜੀਬ ਟਵਿਸਟ ਨਾਲ ਟਾਈਟਲ ਦੀ ਉਨ੍ਹਾਂ ਦੀ ਪ੍ਰੰਪਰਾ ’ਤੇ ਖਰਾ ਉਤਰਦਾ ਹੈ।
ਪ੍ਰੀਤਮ ਦੇ ਸੰਗੀਤ ਤੇ ਅਮਿਤਾਭ ਭੱਟਾਚਾਰਿਆ ਦੇ ਬੋਲਾਂ ਨਾਲ ਭਰੇ ਇਸ ਟਾਈਟਲ ਅਨਾਊਂਸਮੈਂਟ ’ਚ ਰਣਬੀਰ ਤੇ ਸ਼ਰਧਾ ਵਿਚਾਲੇ ਮਜ਼ੇਦਾਰ ਕੈਮਿਸਟਰੀ ਦੇਖਣ ਨੂੰ ਮਿਲਦੀ ਹੈ। ਰਣਬੀਰ ਕਪੂਰ ਨੇ ਸੁਣਾਈ ਦੇ ਰਹੇ ਗੀਤ ਨੂੰ ਵੀ ਆਵਾਜ਼ ਦਿੱਤੀ ਹੈ।
ਇਹ ਖ਼ਬਰ ਵੀ ਪੜ੍ਹੋ : ਮਨਕੀਰਤ ਔਲਖ ਪਹਿਲੀ ਵਾਰ ਆਪਣੇ ਪੁੱਤਰ ਇਮਤਿਆਜ਼ ਨੂੰ ਲਿਆਇਆ ਭਾਰਤ, ਦੇਖੋ ਵੀਡੀਓ
ਟਾਈਟਲ ਵੀਡੀਓ ’ਚ ਸਾਨੂੰ ਸ਼ਰਧਾ ਤੇ ਰਣਬੀਰ ਵਲੋਂ ਨਿਭਾਏ ਗਏ ਕਿਰਦਾਰਾਂ ‘ਝੂਠੀ’ ਤੇ ‘ਮੱਕਾਰ’ ਦੇ ਨਾਲ ਫ਼ਿਲਮ ਦੀ ਸ਼ਰਾਰਤੀ ਦੁਨੀਆ ਦੀ ਇਕ ਝਲਕ ਦੇਖਣ ਨੂੰ ਮਿਲਦੀ ਹੈ। ਅਜਿਹੇ ’ਚ ਫ਼ਿਲਮ ਦੇ ਮਜ਼ੇਦਾਰ ਟਾਈਟਲ ਨੂੰ ਦੇਖਦਿਆਂ ਕਿਹਾ ਜਾ ਸਕਦਾ ਹੈ ਕਿ ਇਹ ਫ਼ਿਲਮ ਨਾ ਸਿਰਫ ਦਰਸ਼ਕਾਂ ਲਈ ਬਹੁਤ ਸਾਰੀ ਮਸਤੀ ਲਿਆਉਣ ਦਾ ਵਾਅਦਾ ਕਰਦੀ ਹੈ, ਸਗੋਂ 2023 ’ਚ ਪਿਆਰ ਤੇ ਰੋਮਾਂਸ ’ਤੇ ਇਕ ਬਿਲਕੁਲ ਫ੍ਰੈੱਸ਼ ਟੇਕ ਪੇਸ਼ ਕਰਨ ਵਾਲੀ ਹੈ।
ਪੀ. ਕੇ. ਪੀ., ਐੱਸ. ਕੇ. ਟੀ. ਕੇ. ਐੱਸ., ਡੀ. ਡੀ. ਪੀ. ਡੀ. ਤੋਂ ਬਾਅਦ ਹੁਣ ਟੀ. ਜੇ. ਐੱਮ. ਐੱਸ. ਨਾਲ ਸਾਰਿਆਂ ਨੂੰ ਕਾਫੀ ਉਮੀਦਾਂ ਹਨ ਤੇ ਫ਼ਿਲਮ ਦੇ ਟਾਈਟਲ ਨੂੰ ਦੇਖਦਿਆਂ ਲੱਗਦਾ ਹੈ ਕਿ ਇਹ ਉਨ੍ਹਾਂ ਸਾਰੀਆਂ ਉਮੀਦਾਂ ’ਤੇ ਖਰੀ ਉਤਰਨ ਵਾਲੀ ਹੈ।
‘ਤੂੰ ਝੂਠੀ ਮੈਂ ਮੱਕਾਰ’ ਲਵ ਰੰਜਨ ਵਲੋਂ ਨਿਰਦੇਸ਼ਿਤ ਹੈ। ਇਸ ਫ਼ਿਲਮ ਨੂੰ ਲਵ ਫ਼ਿਲਮਜ਼ ਦੇ ਲਵ ਰੰਜਨ ਤੇ ਅੰਕੁਰ ਗਰਗ ਵਲੋਂ ਨਿਰਮਿਤ ਕੀਤਾ ਗਿਆ ਹੈ, ਉਥੇ ਟੀ-ਸੀਰੀਜ਼ ਦੇ ਗੁਲਸ਼ਨ ਕੁਮਾਰ ਤੇ ਭੂਸ਼ਣ ਕੁਮਾਰ ਵਲੋਂ ਇਸ ਨੂੰ ਪੇਸ਼ ਕੀਤਾ ਗਿਆ ਹੈ। ਇਹ ਫ਼ਿਲਮ 8 ਮਾਰਚ, 2023 ਨੂੰ ਹੋਲੀ ਵਾਲੇ ਦਿਨ ਦੁਨੀਆ ਭਰ ’ਚ ਰਿਲੀਜ਼ ਹੋਣ ਜਾ ਰਹੀ ਹੈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
‘ਪਠਾਨ’ ਲਈ ਸ਼ਾਹਰੁਖ ਖ਼ਾਨ ਦੀ ਫੀਸ ਸੁਣ ਲੱਗੇਗਾ ਝਟਕਾ, ਦੀਪਿਕਾ-ਜੌਨ ਨੇ ਵੀ ਵਸੂਲੀ ਮੋਟੀ ਰਕਮ
NEXT STORY