ਮੁੰਬਈ- ਅਪ੍ਰੈਲ 2024 'ਚ ਮੋਟਰਸਾਈਕਲ ਸਵਾਰ ਦੋ ਵਿਅਕਤੀਆਂ ਨੇ ਬਾਂਦਰਾ ਦੇ ਗਲੈਕਸੀ ਅਪਾਰਟਮੈਂਟ 'ਚ ਸਲਮਾਨ ਖ਼ਾਨ ਦੇ ਘਰ 'ਤੇ ਗੋਲੀਬਾਰੀ ਕੀਤੀ ਸੀ। ਹਾਲਾਂਕਿ ਅਦਾਕਾਰ ਘਰ 'ਤੇ ਸੀ ਪਰ ਉਸ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ। ਸਲਮਾਨ ਨੂੰ 'Y' ਸ਼੍ਰੇਣੀ ਦੀ ਸੁਰੱਖਿਆ ਮਿਲਣ ਦੇ ਬਾਵਜੂਦ ਗੋਲੀਬਾਰੀ ਦੇ ਸਮੇਂ ਕੋਈ ਕਾਂਸਟੇਬਲ ਮੌਜੂਦ ਨਹੀਂ ਸੀ। ਕਈ ਸ਼ੱਕੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਪੁੱਛਗਿੱਛ ਜਾਰੀ ਹੈ। ਮਾਮਲੇ 'ਚ ਇਕ-ਇਕ ਕਰਕੇ ਖੁਲਾਸੇ ਵੀ ਹੋ ਰਹੇ ਹਨ। ਹੁਣ ਨਵੀਂ ਅਪਡੇਟ 'ਚ ਖੁਲਾਸਾ ਹੋਇਆ ਹੈ ਕਿ ਲਾਰੇਂਸ ਬਿਸ਼ਨੋਈ ਨੇ ਸਲਮਾਨ ਨੂੰ ਮਾਰਨ ਲਈ 6 ਲੋਕਾਂ ਨੂੰ 20 ਲੱਖ ਰੁਪਏ ਦਿੱਤੇ ਸਨ।
ਇਹ ਖ਼ਬਰ ਵੀ ਪੜ੍ਹੋ -ਅਦਾਕਾਰਾ ਨੋਰਾ ਫਤੇਹੀ ਨੇ ਨਾਰੀਵਾਦ 'ਤੇ ਗਲਤ ਬੋਲਣ ਨੂੰ ਲੈ ਕੈ ਮੰਗੀ ਮੁਆਫੀ, ਕਿਹਾ...
ਜ਼ਿਕਰਯੋਗ ਹੈ ਕਿ ਇਹ ਅਪਡੇਟ ਲਾਰੇਂਸ ਦੇ ਭਰਾ ਅਨਮੋਲ ਬਿਸ਼ਨੋਈ ਅਤੇ ਬਿਸ਼ਨੋਈ ਗੈਂਗ ਦੇ ਕਥਿਤ ਮੈਂਬਰ ਰੋਹਿਤ ਗੋਡੇਰਾ ਦੇ ਖਿਲਾਫ ਮੁੰਬਈ ਦੀ ਵਿਸ਼ੇਸ਼ ਅਦਾਲਤ 'ਚ ਗੈਰ-ਜ਼ਮਾਨਤੀ ਵਾਰੰਟ ਜਾਰੀ ਕੀਤੇ ਜਾਣ ਤੋਂ ਬਾਅਦ ਆਈ ਹੈ। ਪਰ ਇਹ ਚਾਰਜਸ਼ੀਟ ਦਾਖਲ ਹੋਣ ਤੋਂ ਬਾਅਦ ਅਨਮੋਲ ਅਤੇ ਰੋਹਿਤ ਦੋਵੇਂ ਮੁੰਬਈ ਤੋਂ ਫਰਾਰ ਹਨ। ਮਹਾਰਾਸ਼ਟਰ ਸੰਗਠਿਤ ਅਪਰਾਧ ਕਾਨੂੰਨ (ਮਕੋਕਾ) ਦੇ ਮਾਮਲਿਆਂ ਦੇ ਵਿਸ਼ੇਸ਼ ਜੱਜ ਬੀਡੀ ਸ਼ੈਲਕੇ ਨੇ 27 ਜੁਲਾਈ, 2024 ਨੂੰ ਅਨਮੋਲ ਅਤੇ ਗੋਡੇਰਾ ਵਿਰੁੱਧ ਸਥਾਈ ਗੈਰ-ਜ਼ਮਾਨਤੀ ਵਾਰੰਟ ਜਾਰੀ ਕੀਤੇ ਸਨ।
ਇਹ ਖ਼ਬਰ ਵੀ ਪੜ੍ਹੋ -ਸ਼ਿਵ ਠਾਕਰੇ ਨੇ ਇੰਸਟਾਗ੍ਰਾਮ 'ਤੇ ਸਾਂਝੀ ਕੀਤੀ ਰਹੱਸਮਈ ਲੜਕੀ ਦੀ ਤਸਵੀਰ, ਫੈਨਜ਼ ਜਾਣਨ ਲਈ ਹੋਏ ਬੇਤਾਬ
ਦੱਸ ਦਈਏ ਕਿ ਚਾਰਜਸ਼ੀਟ 'ਚ ਜ਼ਿਕਰ ਕੀਤਾ ਗਿਆ ਹੈ ਕਿ ਅਨਮੋਲ ਨੇ ਸ਼ੂਟਰਾਂ ਨੂੰ ਕਿਹਾ ਸੀ ਕਿ ਉਹ ਕੰਮ ਚੰਗੀ ਤਰ੍ਹਾਂ ਕਰਨ ਕਿਉਂਕਿ ਉਹ ਇਸ ਨਾਲ ਇਤਿਹਾਸ ਲਿਖਣਗੇ। ਇਸ 1735 ਪੰਨਿਆਂ ਦੀ ਚਾਰਜਸ਼ੀਟ ਅਨੁਸਾਰ ਗੋਲੀ ਚਲਾਉਣ ਵਾਲਿਆਂ ਨੂੰ ਇਹ ਵੀ ਕਿਹਾ ਗਿਆ ਕਿ ਉਹ ਇਸ ਕੰਮ ਨੂੰ ਕਰਨ ਤੋਂ ਨਾ ਡਰਨ ਕਿਉਂਕਿ ਇਸ ਦਾ ਮਤਲਬ ਸਮਾਜ 'ਚ ਬਦਲਾਅ ਲਿਆਉਣਾ ਹੈ। ਇਹ ਹਦਾਇਤ ਇੱਕ ਵਾਇਸ ਸੰਦੇਸ਼ ਰਾਹੀਂ ਦਿੱਤੀ ਗਈ ਸੀ ਅਤੇ ਉਸ ਨੂੰ ਇਸ ਤਰ੍ਹਾਂ ਗੋਲੀਬਾਰੀ ਕਰਨ ਲਈ ਵੀ ਕਿਹਾ ਗਿਆ ਸੀ ਕਿ ਸਲਮਾਨ ਖ਼ਾਨ ਡਰ ਜਾਣ। ਸ਼ੂਟਰਾਂ ਨੂੰ ਹੈਲਮੇਟ ਪਹਿਨਣ ਅਤੇ ਸਿਗਰਟ ਪੀਣ ਲਈ ਕਿਹਾ ਗਿਆ ਸੀ ਤਾਂ ਜੋ ਉਹ ਨਿਡਰ ਦਿਖਾਈ ਦੇਣ। ਹਾਲ ਹੀ 'ਚ ਇੱਕ ਰਿਪੋਰਟ 'ਚ ਇਹ ਵੀ ਕਿਹਾ ਗਿਆ ਹੈ ਕਿ ਦੋ ਮੁਲਜ਼ਮਾਂ ਨੇ ਕਬੂਲ ਕੀਤਾ ਹੈ ਕਿ ਉਹ ਚਾਰ ਸਾਲ ਪਹਿਲਾਂ ਇੰਸਟਾਗ੍ਰਾਮ 'ਤੇ ਲਾਰੈਂਸ ਬਿਸ਼ਨੋਈ ਨੂੰ ਫਾਲੋ ਕਰਨ ਤੋਂ ਬਾਅਦ ਉਸ ਦੇ ਗੈਂਗ 'ਚ ਸ਼ਾਮਲ ਹੋਏ ਸਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
TV ਦੀਆਂ ਇਹ ਹਸੀਨਾ ਬਿਜਨੈੱਸ ਦੀ ਦੁਨੀਆ 'ਚ ਵੀ ਕਰ ਰਹੀਆਂ ਕਮਾਲ, ਕਰਦੀਆਂ ਨੇ ਮੋਟੀ ਕਮਾਈ
NEXT STORY