ਮੁੰਬਈ- ਕੱਥਕ ਰਾਹੀਂ ਦੇਸ਼-ਵਿਦੇਸ਼ ’ਚ ਆਪਣੀ ਛਾਪ ਛੱਡਣ ਵਾਲੇ ਕੱਥਕ ਡਾਂਸਰ ਪੰਡਿਤ ਬਿਰਜੂ ਮਹਾਰਾਜ ਦਾ ਐਤਵਾਰ ਦੇਰ ਰਾਤ ਦਿਹਾਂਤ ਹੋ ਗਿਆ ਹੈ। ਇਸ ਦੀ ਵਜ੍ਹਾ ਹਾਰਟ ਅਟੈਕ ਦੱਸੀ ਜਾ ਰਹੀ ਹੈ। ਉਨ੍ਹਾਂ ਦੇ ਦਿਹਾਂਤ ਦੀ ਜਾਣਕਾਰੀ ਉਨ੍ਹਾਂ ਦੇ ਪੋਤੇ ਸਵਰਾਂਸ਼ ਮਿਸ਼ਰਾ ਨੇ ਸ਼ੋਸ਼ਲ ਮੀਡੀਆ ਜ਼ਰੀਏ ਪੋਸਟ ਕਰਕੇ ਦਿੱਤੀ ਹੈ।
ਗਾਇਕ ਅਦਨਾਨ ਸਾਮੀ ਨੇ ਆਪਣੇ ਇਕ ਟਵੀਟ ’ਚ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਹੈ। ਉਨ੍ਹਾਂ ਨੇ ਆਪਣੇ ਟਵੀਟ ’ਚ ਲਿਖਿਆ ਕਿ ਪੰਡਿਤ ਬਿਰਜੂ ਮਹਾਰਾਜ ਦੇ ਦਿਹਾਂਤ ਦੀ ਖ਼ਬਰ ਨਾਲ ਉਹ ਕਾਫ਼ੀ ਦੁਖੀ ਹਨ। ਉਨ੍ਹਾਂ ਨੇ ਆਪਣੀ ਪ੍ਰਤਿਭਾ ਨਾਲ ਕਈ ਪੀੜੀਆਂ ਨੂੰ ਪ੍ਰਭਾਵਿਤ ਕੀਤਾ ਹੈ।
ਪੰਡਿਤ ਬਿਰਜੂ ਮਹਾਰਾਜ ਲਖਨਊ ਘਰਾਣੇ ਨਾਲ ਸੰਬੰਧ ਰੱਖਦੇ ਸਨ। ਉਨ੍ਹਾਂ ਦਾ ਜਨਮ 4 ਫਰਵਰੀ 1938 ਨੂੰ ਲਖਨਊ ’ਚ ਹੋਇਆ। ਉਨ੍ਹਾਂ ਦਾ ਅਸਲੀ ਨਾਮ ਪੰਡਿਤ ਬ੍ਰਿਜਮੋਹਨ ਸੀ। ਉਹ ਕੱਥਕ ਡਾਂਸਰ ਹੋਣ ਦੇ ਨਾਲ-ਨਾਲ ਸ਼ਾਸ਼ਤਰੀ ਗਾਇਕ ਵੀ ਸੀ। ਉਨ੍ਹਾਂ ਨੇ 'ਡੇਢ ਇਸਕੀਆ', 'ਦੇਵਦਾਸ', 'ਉਮਰਾਵ ਜਾਨ' ਅਤੇ 'ਬਾਜੀ ਰਾਵ ਮਸਤਾਨੀ' ਵਰਗੀਆਂ ਮਸ਼ਹੂਰ ਫ਼ਿਲਮਾਂ ’ਚ ਡਾਂਸ ਕੋਰੀਓਗ੍ਰਾਫਰ ਦਾ ਕੰਮ ਕੀਤੀ ਸੀ। 2012 ’ਚ ਫ਼ਿਲਮ ਵਿਸ਼ਵਰੂਪਮ ਦੇ ਡਾਂਸ ਕੋਰੀਓਗ੍ਰਾਫ਼ਰ ਲਈ ਉਨ੍ਹਾਂ ਨੂੰ ਰਾਸ਼ਟਰੀ ਫ਼ਿਲਮ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ। ਇਸ ਤੋਂ ਇਲਾਵਾ ਫਿਲਮ 'ਬਾਜੀਰਾਵ ਮਸਤਾਨੀ' ਦੇ ‘ਮੋਹੇ ਰੰਗ ਦੇ ਲਾਲ’ ਗਾਣੇ ਦੀ ਕੋਰੀਓਗ੍ਰਾਫ਼ੀ ਲਈ ਉਨ੍ਹਾਂ ਨੂੰ ਸਾਲ 2016 ’ਚ ਫ਼ਿਲਮਫੇਅਰ ਪੁਰਸਕਾਰ ਮਿਲਿਆ ਸੀ। ਬਹੁਤ ਘੱਟ ਲੋਕ ਜਾਣਦੇ ਹਨ ਕਿ ਉਨ੍ਹਾਂ ਨੂੰ ਸਤਿਆਜੀਤ ਰਾਏ ਦੀ ਫ਼ਿਲਮ 'ਸ਼ਤਰੰਜ਼ ਕੇ ਖਿਡਾਰੀ' ’ਚ ਮਊਜ਼ਿਕ ਵੀ ਦਿੱਤਾ ਸੀ।
ਪੰਡਿਤ ਮਹਾਰਾਜ ਨੂੰ ਸੰਗੀਤ ਅਕਾਦਮੀ ਪੁਰਸਕਾਰ ਤੇ ਕਾਲੀਦਾਸ ਸਨਮਾਨ ਸਮੇਤ ਢੇਰਾਂ ਸਨਮਾਨਾਂ ਨਾਲ ਨਿਵਾਜਿਆ ਜਾ ਚੁੱਕਾ ਹੈ। ਇਸ ਤੋਂ ਇਲਾਵਾ ਕਾਸ਼ੀ ਹਿੰਦੂ ਯੂਨੀਵਰਸਿਟੀ ਤੇ ਖੇਰਾਗੜ ਯੂਨੀਵਰਸਿਟੀ ਨੇ ਬਿਰਜੂ ਮਹਾਰਾਜ ਨੂੰ ਡਾਕਟਰੇਟ ਦੀ ਉਪਾਦੀ ਵੀ ਦਿੱਤੀ ਸੀ। ਬਿਰਜੂ ਮਹਾਰਾਜ ਵਲੋਂ ਕੱਥਕ ਨੂੰ ਨਵੀਂਆਂ ਉਚਾਈਆਂ ’ਤੇ ਪਹੁੰਚਾਉਣ ਲਈ ਹਮੇਸ਼ਾ ਯਾਦ ਰੱਖਿਆ ਜਾਵੇਗਾ।
ਕੋਰੋਨਾ ਵਾਇਰਸ ਤੋਂ ਬਚਣ ਲਈ ਰੋਜ਼ਾਨਾ ਇਹ ਕੰਮ ਕਰਦੇ ਹਨ ਅਦਾਕਾਰ ਧਰਮਿੰਦਰ
NEXT STORY