ਮੁੰਬਈ- ਕਾਮੇਡੀਅਨ ਭਾਰਤੀ ਸਿੰਘ ਨੇ ਹਾਲ ਹੀ 'ਚ ਆਪਣੇ ਪ੍ਰਸ਼ੰਸਕਾਂ ਨਾਲ ਕੁਝ ਅਜਿਹਾ ਸ਼ੇਅਰ ਕੀਤਾ ਹੈ, ਜਿਸ ਨੇ ਉਨ੍ਹਾਂ ਨੂੰ ਚਿੰਤਾ 'ਚ ਪਾ ਦਿੱਤਾ ਹੈ। ਉਨ੍ਹਾਂ ਨਾਲ ਇਕ ਛੋਟਾ ਜਿਹਾ ਹਾਦਸਾ ਵਾਪਰ ਗਿਆ ਜਿਸ ਤੋਂ ਬਾਅਦ ਭਾਰਤੀ ਨੂੰ ਕਾਫੀ ਤਕਲੀਫ ਝੱਲਣੀ ਪਈ। ਆਓ ਤੁਹਾਨੂੰ ਦੱਸਦੇ ਹਾਂ ਕੀ ਹੈ ਪੂਰਾ ਮਾਮਲਾ।
ਭਾਰਤੀ ਸਿੰਘ ਦਾ ਹੱਥ ਫਸ ਗਿਆ ਦਰਵਾਜ਼ੇ 'ਚ
ਦਰਅਸਲ ਭਾਰਤੀ ਸਿੰਘ ਨੇ ਆਪਣੇ ਯੂ-ਟਿਊਬ 'ਤੇ ਇਕ ਵਲੌਗ 'ਚ ਸ਼ੇਅਰ ਕੀਤਾ ਹੈ ਕਿ ਉਸ ਨਾਲ ਹਾਦਸਾ ਵਾਪਰ ਗਿਆ ਹੈ। ਭਾਰਤੀ ਸਿੰਘ ਦਾ ਹੱਥ ਦਰਵਾਜ਼ੇ ਵਿਚਕਾਰ ਫਸ ਗਿਆ, ਜਿਸ ਤੋਂ ਬਾਅਦ ਉਸ ਦੀ ਇਕ ਉਂਗਲੀ ਦਾ ਨਹੁੰ ਟੁੱਟ ਗਿਆ। ਭਾਰਤੀ ਨੇ ਵਲੌਗ 'ਚ ਦੱਸਿਆ ਹੈ ਕਿ ਉਸ ਦਾ ਇਕ ਨਹੁੰ ਟੁੱਟ ਗਿਆ ਹੈ, ਜਿਸ ਕਾਰਨ ਉਹ ਕਾਫੀ ਦਰਦ 'ਚ ਹੈ। ਭਾਰਤੀ ਸਿੰਘ ਨੂੰ ਕਾਫੀ ਨੁਕਸਾਨ ਹੋਇਆ ਹੈ।
ਇਹ ਵੀ ਪੜ੍ਹੋ- ਮੁਕੇਸ਼ ਖੰਨਾ 'ਤੇ ਭੜਕੀ ਸੋਨਾਕਸ਼ੀ ਸਿਨਹਾ, ਸੁਣਾਈਆਂ ਖਰੀਆਂ- ਖਰੀਆਂ ਗੱਲਾਂ
ਭਾਰਤੀ ਨੇ ਵਲੌਗ 'ਚ ਕੀ ਕਿਹਾ?
ਆਪਣੇ ਪ੍ਰਸ਼ੰਸਕਾਂ ਨਾਲ ਵਲੌਗ ਸ਼ੇਅਰ ਕਰਦੇ ਹੋਏ ਭਾਰਤੀ ਸਿੰਘ ਨੇ ਦੱਸਿਆ ਕਿ ਉਹ ਆਪਣਾ ਕੰਮ ਕਰ ਰਹੀ ਸੀ ਅਤੇ ਅਚਾਨਕ ਉਸ ਨੂੰ ਬਹੁਤ ਦਰਦ ਮਹਿਸੂਸ ਹੋਇਆ। ਇਸ ਤੋਂ ਬਾਅਦ ਕਾਮੇਡੀਅਨ ਨੇ ਦੇਖਿਆ ਕਿ ਉਸ ਦਾ ਨਹੁੰ ਟੁੱਟ ਗਿਆ ਸੀ। ਭਾਰਤੀ ਨੇ ਦੱਸਿਆ ਕਿ ਉਸ ਨੂੰ ਕਾਫੀ ਦਰਦ ਹੋਇਆ ਹੈ, ਜਿਸ 'ਤੇ ਹੁਣ ਉਸ ਦੇ ਪ੍ਰਸ਼ੰਸਕ ਵੀ ਟਿੱਪਣੀਆਂ ਕਰ ਰਹੇ ਹਨ। ਇਸ ਵੀਡੀਓ ਦੇ ਕਮੈਂਟਸ 'ਚ ਪ੍ਰਸ਼ੰਸਕਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਵੀ ਇਸ ਦਾ ਸਾਹਮਣਾ ਕਰਨਾ ਪਿਆ। ਇਹ ਬਹੁਤ ਦੁੱਖ ਦਿੰਦਾ ਹੈ।
ਇਹ ਵੀ ਪੜ੍ਹੋ- Pornography Case ਨੂੰ ਲੈ ਕੇ ਰਾਜ ਕੁੰਦਰਾ ਨੇ ਕੀਤੇ ਵੱਡੇ ਖੁਲਾਸੇ
'ਲਾਫਟਰ ਸ਼ੈੱਫਸ' ਦਾ ਨਵਾਂ ਸੀਜ਼ਨ
ਇਸ ਦੌਰਾਨ ਭਾਰਤੀ ਸਿੰਘ ਦੇ ਪ੍ਰਸ਼ੰਸਕਾਂ ਲਈ ਇੱਕ ਖੁਸ਼ਖਬਰੀ ਵੀ ਆਈ ਹੈ। ਦਰਅਸਲ, ਭਾਰਤੀ ਸਿੰਘ ਦੇ ਸ਼ੋਅ ਲਾਫਟਰ ਸ਼ੈੱਫਜ਼ ਦਾ ਨਵਾਂ ਸੀਜ਼ਨ ਸ਼ੁਰੂ ਹੋਣ ਵਾਲਾ ਹੈ। 'ਬਿੱਗ ਬੌਸ 18' ਖਤਮ ਹੁੰਦੇ ਹੀ ਭਾਰਤੀ ਦਾ ਸ਼ੋਅ ਲਾਫਟਰ ਸ਼ੈੱਫ ਸ਼ੁਰੂ ਹੋ ਜਾਵੇਗਾ। ਇਸ ਸੀਜ਼ਨ ਲਈ ਕਈ ਮੁਕਾਬਲੇਬਾਜ਼ਾਂ ਦੇ ਨਾਂ ਵੀ ਸਾਹਮਣੇ ਆਏ ਹਨ। ਇਸ ਲਿਸਟ 'ਚ ਕਈ ਨਾਂ ਸਾਹਮਣੇ ਆਏ ਹਨ, ਜਿਨ੍ਹਾਂ 'ਚ ਐਲਵਿਸ਼ ਯਾਦਵ ਅਤੇ ਰੁਬੀਨਾ ਦਿਲਾਇਕ ਦਾ ਨਾਂ ਸ਼ਾਮਲ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
'ਸਟ੍ਰੀ 2' ਹਿੱਟ ਹੁੰਦੇ ਹੀ ਸ਼ਰਧਾ ਕਪੂਰ ਦੀ ਲੱਗੀ ਚਾਂਦੀ, ਆਫਰ ਹੋਈ ਵੱਡੀ ਫਿਲਮ
NEXT STORY