ਮੁੰਬਈ- ਜੈਸਮੀਨ ਭਸੀਨ ਟੀ.ਵੀ. ਦਾ ਜਾਣਿਆ-ਪਛਾਣਿਆ ਚਿਹਰਾ ਹੈ। ਅਦਾਕਾਰਾ ਨੇ ਕਈ ਸੀਰੀਅਲਾਂ 'ਚ ਕੰਮ ਕਰਕੇ ਦਰਸ਼ਕਾਂ 'ਚ ਆਪਣੀ ਖਾਸ ਪਛਾਣ ਬਣਾਈ ਹੈ। ਇਸ ਦੇ ਨਾਲ ਹੀ ਜੈਸਮੀਨ ਭਸੀਨ ਟੀਵੀ ਦੇ ਸਭ ਤੋਂ ਮਸ਼ਹੂਰ ਰਿਐਲਿਟੀ ਸ਼ੋਅ 'ਬਿੱਗ ਬੌਸ' ਨਾਲ ਵੀ ਕਾਫੀ ਸੁਰਖੀਆਂ ਬਟੋਰ ਚੁੱਕੀ ਹੈ। ਸੋਸ਼ਲ ਮੀਡੀਆ 'ਤੇ ਅਕਸਰ ਐਕਟਿਵ ਰਹਿਣ ਵਾਲੀ ਅਦਾਕਾਰਾ ਇਨ੍ਹੀਂ ਦਿਨੀਂ ਆਪਣੀ ਇਕ ਤਸਵੀਰ ਕਾਰਨ ਕਾਫੀ ਟ੍ਰੋਲ ਹੋ ਰਹੀ ਹੈ।ਜੈਸਮੀਨ ਭਸੀਨ ਨੇ ਹਾਲ ਹੀ 'ਚ ਇਕ ਤਸਵੀਰ ਸ਼ੇਅਰ ਕੀਤੀ ਹੈ ਜੋ ਸੋਸ਼ਲ ਮੀਡੀਆ 'ਤੇ ਕਾਫੀ ਮਸ਼ਹੂਰ ਹੈ। ਇਸ ਤਸਵੀਰ ਨੂੰ ਲੈ ਕੇ ਕਾਫੀ ਚਰਚਾ ਹੋਈ ਹੈ ਕਿਉਂਕਿ ਇਸ ਤਸਵੀਰ 'ਚ ਜੈਸਮੀਨ ਭਸੀਨ ਬਿਨਾਂ ਮੇਕਅੱਪ ਲੁੱਕ 'ਚ ਨਜ਼ਰ ਆ ਰਹੀ ਸੀ। ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਅਦਾਕਾਰਾ ਨੇ ਲਿਖਿਆ ਸੀ, 'ਕੋਈ ਮੇਕਅੱਪ ਨਹੀਂ, ਕੋਈ ਫਿਲਟਰ ਨਹੀਂ, ਬਸ ਅੱਜ ਚੰਗੀ ਸਕਿੱਨ ਦਾ ਦਿਨ ਹੈ'।
ਇਹ ਵੀ ਪੜ੍ਹੋ- ਮੂਸੇਵਾਲਾ ਕਤਲ ਕੇਸ :ਅਦਾਲਤ ਨੇ ਪੁਲਸ ਮੁਲਾਜ਼ਮ ਸਣੇ ਦੋ ਸਰਕਾਰੀ ਗਵਾਹਾਂ ਖਿਲਾਫ ਵਾਰੰਟ ਕੀਤੇ ਜਾਰੀ
ਜੈਸਮੀਨ ਭਸੀਨ ਨੂੰ ਕੀਤਾ ਜਾ ਰਿਹਾ ਹੈ ਟ੍ਰੋਲ
ਜਿਵੇਂ ਹੀ ਅਦਾਕਾਰਾ ਨੇ ਬਿਨਾਂ ਮੇਕਅੱਪ ਅਤੇ ਫਿਲਟਰ ਦੇ ਇਹ ਤਸਵੀਰ ਸ਼ੇਅਰ ਕੀਤੀ, ਉਹ ਸੋਸ਼ਲ ਮੀਡੀਆ 'ਤੇ ਟ੍ਰੋਲਸ ਦਾ ਨਿਸ਼ਾਨਾ ਬਣ ਗਈ। ਕਈ ਨੇਟੀਜ਼ਨਾਂ ਨੇ ਦਾਅਵਾ ਕੀਤਾ ਕਿ ਜੈਸਮੀਨ ਨੇ ਬੋਟੋਕਸ ਕਰਵਾਇਆ ਹੈ। ਸੋਸ਼ਲ ਮੀਡੀਆ ਯੂਜ਼ਰਸ ਨੇ ਅਦਾਕਾਰਾ ਨੂੰ ਬੁਰੀ ਤਰ੍ਹਾਂ ਟ੍ਰੋਲ ਕੀਤਾ, ਉਨ੍ਹਾਂ 'ਤੇ ਚਮੜੀ ਦਾ ਇਲਾਜ ਕਰਵਾਉਣ ਦਾ ਦੋਸ਼ ਲਗਾਇਆ। ਲੋਕਾਂ ਨੇ ਉਸ ਨੂੰ ਟਰੋਲ ਕਰਨਾ ਅਤੇ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਇਸ ਦੇ ਨਾਲ ਹੀ ਕਈ ਯੂਜ਼ਰਸ ਨੇ ਜੈਸਮੀਨ ਭਸੀਨ ਦੀਆਂ ਅੱਖਾਂ ਨੂੰ ਲੈ ਕੇ ਚਿੰਤਾ ਜਤਾਈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਵਿਰੋਧ ਕਰਨ ਵਾਲਿਆਂ 'ਤੇ ਭੜਕੇ ਦਿਲਜੀਤ ਦੋਸਾਂਝ, ਦਿੱਤੀ ਇਹ ਨਸੀਹਤ
NEXT STORY