ਮੁੰਬਈ (ਬਿਊਰੋ) - ਅਦਾਕਾਰਾ ਹਿਨਾ ਖ਼ਾਨ ਇਨ੍ਹੀਂ ਦਿਨੀਂ ਕੈਂਸਰ ਦੀ ਬੀਮਾਰੀ ਨਾਲ ਜੂਝ ਰਹੀ ਹੈ। ਇਸ ਦੇ ਨਾਲ ਹੀ ਅਦਾਕਾਰਾ ਆਪਣੇ ਕੰਮ 'ਤੇ ਵੀ ਫੋਕਸ ਕਰ ਰਹੀ ਹੈ। ਹਾਲ ਹੀ 'ਚ ਹਿਨਾ ਖ਼ਾਨ ਨੇ ਆਪਣੇ ਸੋਸ਼ਲ ਮੀਡੀਆ ਇੰਸਟਾਗ੍ਰਾਮ ਅਕਾਊਂਟ 'ਤੇ ਆਪਣੀਆਂ ਕੁਝ ਨਵੀਆਂ ਤਸਵੀਰਾਂ ਫੈਨਜ਼ ਨਾਲ ਸਾਂਝੀਆਂ ਕੀਤੀਆਂ ਹਨ।

ਇਨ੍ਹਾਂ ਤਸਵੀਰਾਂ 'ਚ ਹਿਨਾ ਖ਼ਾਨ ਦੀ ਦਿੱਖ ਕਾਫ਼ੀ ਸੋਹਣੀ ਲੱਗ ਰਹੀ ਹੈ। ਬਰਾਊਨ ਸਾੜ੍ਹੀ ਤੇ ਖੁੱਲ੍ਹੇ ਵਾਲਾਂ 'ਚ ਹਿਨਾ ਦੀ ਲੁੱਕ ਹੋਰ ਵੀ ਖ਼ੂਬਸੂਰਤ ਲੱਗ ਰਹੀ ਹੈ।

ਦੱਸ ਦਈਏ ਕਿ ਅਦਾਕਾਰਾ ਨੇ ਬੀਤੇ ਦਿਨੀਂ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਵੀਡੀਓ ਸਾਂਝਾ ਕੀਤਾ ਸੀ, ਜਿਸ 'ਚ ਉਸ ਨੇ ਆਪਣੇ ਬੀਮਾਰੀ ਦੇ ਸਫ਼ਰ ਨੂੰ ਵੀ ਬਿਆਨ ਕੀਤਾ ਹੈ।

ਵੀਡੀਓ 'ਚ ਤੁਸੀਂ ਵੇਖ ਸਕਦੇ ਹੋ ਕਿ ਹਿਨਾ ਖ਼ਾਨ ਰੈਂਪ ਵਾਕ ਕਰਨ ਲਈ ਤਿਆਰ ਹੋ ਰਹੀ ਹੈ ਅਤੇ ਉਸ ਦੀਆਂ ਕਈ ਫੀਮੇਲ ਫੈਨਜ਼ ਵੀ ਉਸ ਕੋਲ ਖੜ੍ਹੀਆਂ ਹੋਈਆਂ ਹਨ।

ਦੱਸ ਦੇਈਏ ਕਿ ਹਿਨਾ ਖ਼ਾਨ ਵੀ ਬੜੇ ਹੀ ਪਿਆਰ ਨਾਲ ਇਨ੍ਹਾਂ ਫੀਮੇਲ ਫੈਨਜ਼ ਨੂੰ ਮਿਲਦੀ ਹੋਈ ਨਜ਼ਰ ਆ ਰਹੀ ਹੈ।

ਹਿਨਾ ਖ਼ਾਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਪੋਸਟ ਵੀ ਸਾਂਝੀ ਕੀਤੀ ਹੈ, ਜਿਸ ਨੂੰ ਸਾਂਝਾ ਕਰਦੇ ਹੋਏ ਹਿਨਾ ਖ਼ਾਨ ਨੇ ਲਿਖਿਆ, ''ਮੈਨੂੰ ਬਹੁਤ ਜ਼ਿਆਦਾ ਦਰਦ ਹੋ ਰਿਹਾ ਹੈ ਅਤੇ ਇਸ ਦਰਦ ਕਾਰਨ ਮੈਂ ਕੁਝ ਮਿੰਟਾਂ ਤੱਕ ਵੀ ਖੜ੍ਹੀ ਨਹੀਂ ਰਹਿ ਸਕਦੀ। ਇਹ ਇੱਕ ਈਵੈਂਟ ਸੀ, ਜਿਸ ਨਾਲ ਮੈਂ ਬੀਮਾਰ ਹੋਣ ਤੋਂ ਪਹਿਲਾਂ ਇਕਰਾਰਨਾਮਾ ਕੀਤਾ ਸੀ।

ਆਪਣੀ ਬੀਮਾਰੀ ਨੂੰ ਵੇਖਦੇ ਹੋਏ ਮੈਂ ਇਸ ਐਗਰੀਮੈਂਟ ਨੂੰ ਰੱਦ ਕਰਨਾ ਚਾਹੁੰਦੀ ਸੀ ਅਤੇ ਇਸ ਈਵੈਂਟ ਲਈ ਸਟੇਜ 'ਤੇ ਮੈਂ ਇੱਕ ਤੋਂ ਅੱਧੇ ਘੰਟੇ ਤੱਕ ਖੜ੍ਹੇ ਰਹਿਣਾ ਸੀ।

ਮੈਂ ਬਹੁਤ ਘਬਰਾਈ ਹੋਈ ਸੀ ਅਤੇ ਮੈਨੂੰ ਇਹ ਲੱਗ ਰਿਹਾ ਸੀ ਕਿ ਪਤਾ ਨਹੀਂ ਮੈਂ ਇਹ ਕਰ ਸਕਾਂਗੀ ਜਾਂ ਨਹੀਂ ਪਰ ਕਿਸੇ ਤਰ੍ਹਾਂ ਪ੍ਰਮਾਤਮਾ ਨੇ ਮੈਨੂੰ ਬਹੁਤ ਤਾਕਤ ਦਿੱਤੀ ਅਤੇ ਮੈਂ ਇਸ ਨੂੰ ਕਰਨ 'ਚ ਕਾਮਯਾਬ ਰਹੀ।''


ਦਿਲਜੀਤ ਨੂੰ ਮਿਲ ਨਿੱਕੇ ਫੈਨ ਨੇ ਆਪਣਾ ਸੁਫ਼ਨਾ ਇੰਝ ਕੀਤਾ ਪੂਰਾ, ਵੇਖੋ ਕਿਊਟ ਵੀਡੀਓ
NEXT STORY