ਮੁੰਬਈ (ਬਿਊਰੋ)- 'ਕੁੰਡਲੀ ਭਾਗਿਆ' ਦੀ ਸ਼ਰਲਿਨ ਯਾਨੀ ਕਿ ਅਦਾਕਾਰਾ ਰੂਹੀ ਚਤੁਰਵੇਦੀ ਇਨ੍ਹੀਂ ਦਿਨੀਂ ਆਪਣੀ ਪ੍ਰੈਗਨੈਂਸੀ ਲਾਈਫ ਦਾ ਆਨੰਦ ਮਾਣ ਰਹੀ ਹੈ। ਵਿਆਹ ਦੇ 5 ਸਾਲ ਬਾਅਦ ਰੂਹੀ ਆਪਣੇ ਪਹਿਲੇ ਬੱਚੇ ਦਾ ਸਵਾਗਤ ਪਤੀ ਸ਼ਿਵੇਂਦਰ ਓਮ ਸੈਨੀਓਲ ਨਾਲ ਕਰੇਗੀ। ਹਾਲ ਹੀ 'ਚ ਰੂਹੀ ਨੇ ਬੇਬੀ ਸ਼ਾਵਰ ਕੀਤਾ, ਜਿਸ ਦੀਆਂ ਤਸਵੀਰਾਂ ਉਸ ਨੇ ਇੰਸਟਾ 'ਤੇ ਸਾਂਝੀਆਂ ਕੀਤੀਆਂ ਹਨ।
ਇਹ ਵੀ ਪੜ੍ਹੋ-ਹੇਮਾ ਮਾਲਿਨੀ ਨੇ ਮਾਂ ਦੇ ਜਨਮਦਿਨ ਮੌਕੇ ਸਾਂਝੀ ਕੀਤੀ ਭਾਵੁਕ ਪੋਸਟ
ਸਾਹਮਣੇ ਆਈਆਂ ਤਸਵੀਰਾਂ 'ਚ ਰੂਹੀ ਸਫੇਦ ਸਾੜ੍ਹੀ 'ਚ ਖੂਬਸੂਰਤ ਲੱਗ ਰਹੀ ਹੈ। ਘੱਟੋ-ਘੱਟ ਮੇਕਅੱਪ ਅਤੇ ਗੁਲਾਬੀ ਲਿਪਸਟਿਕ ਰੂਹੀ ਦੀ ਦਿੱਖ ਨੂੰ ਨਿਖਾਰ ਰਹੀ ਸੀ। ਰੂਹੀ ਨੇ ਆਪਣੇ ਮੱਥੇ 'ਤੇ ਬਿੰਦੀ ਅਤੇ ਗਲੇ 'ਚ ਮੰਗਲਸੂਤਰ ਪਾ ਕੇ ਆਪਣਾ ਲੁੱਕ ਪੂਰਾ ਕੀਤਾ ਹੋਇਆ ਸੀ। ਤਸਵੀਰਾਂ 'ਚ ਰੂਹੀ ਕਦੇ ਆਪਣੇ ਪਤੀ ਨਾਲ ਤਾਂ ਕਦੇ ਪਰਿਵਾਰਕ ਮੈਂਬਰਾਂ ਨਾਲ ਪੋਜ਼ ਦੇ ਰਹੀ ਹੈ। ਉਨ੍ਹਾਂ ਦੀਆਂ ਇਨ੍ਹਾਂ ਤਸਵੀਰਾਂ ਨੂੰ ਫੈਨਜ਼ ਕਾਫੀ ਪਸੰਦ ਕਰ ਰਹੇ ਹਨ।
ਇਹ ਵੀ ਪੜ੍ਹੋ-ਕਾਸਟਿੰਗ ਕਾਊਚ ਦਾ ਸ਼ਿਕਾਰ ਹੋਈ ਇਹ ਅਦਾਕਾਰਾ, ਕਿਹਾ ਮੈਂ 7 ਦਿਨ...
ਕੰਮ ਦੀ ਗੱਲ ਕਰੀਏ ਤਾਂ ਰੂਹੀ ਨੇ ਕੁੰਡਲੀ ਭਾਗਿਆ ਨਾਲ ਟੀਵੀ ਦੀ ਦੁਨੀਆ ਵਿੱਚ ਡੈਬਿਊ ਕੀਤਾ ਹੈ। ਰੂਹੀ ਨੇ ਪਹਿਲੇ ਹੀ ਸ਼ੋਅ ਤੋਂ ਲੋਕਾਂ 'ਚ ਕਾਫੀ ਪ੍ਰਸਿੱਧੀ ਹਾਸਲ ਕੀਤੀ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਗਿੱਪੀ ਨੂੰ ਪਤਨੀ ਰਵਨੀਤ ਨੇ ਦਿੱਤਾ ਸਰਪ੍ਰਾਈਜ਼, ਵੇਖ ਗਰੇਵਾਲ ਦੇ ਚਿਹਰਾ 'ਤੇ ਆਇਆ ਨੂਰ
NEXT STORY