ਮੁੰਬਈ(ਬਿਊਰੋ)- ਹਿਮਾਚਲ ਪ੍ਰਦੇਸ਼ ਦੀ ਮੰਡੀ ਲੋਕ ਸਭਾ ਸੀਟ ਤੋਂ ਚੋਣ ਜਿੱਤਣ ਵਾਲੀ ਅਦਾਕਾਰਾ ਕੰਗਨਾ ਰਣੌਤ ਸੁਰਖੀਆਂ 'ਚ ਹੈ। ਬੀਤੇ ਦਿਨੀਂ ਚੰਡੀਗੜ੍ਹ ਦੇ ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਮੰਡੀ ਤੋਂ ਭਾਜਪਾ ਦੀ ਸੰਸਦ ਮੈਂਬਰ ਕੰਗਨਾ ਰਣੌਤ ਨੂੰ ਸੀ. ਆਈ. ਐੱਸ. ਐੱਫ. ਦੀ ਮਹਿਲਾ ਕਾਂਸਟੇਬਲ ਕੁਲਵਿੰਦਰ ਕੌਰ ਨੇ ਚੈਕਿੰਗ ਦੌਰਾਨ ਥੱਪੜ ਮਾਰ ਦਿੱਤਾ ਗਿਆ। ਕੰਗਨਾ ਹਿਮਾਚਲ ਪ੍ਰਦੇਸ਼ ਦੇ ਮੰਡੀ ਹਲਕੇ ਤੋਂ ਲੋਕ ਸਭਾ ਚੋਣ ਜਿੱਤਣ ਤੋਂ ਕੁਝ ਦਿਨ ਬਾਅਦ ਨਵੀਂ ਦਿੱਲੀ ਜਾ ਰਹੀ ਸੀ। ਇਸ ਘਟਨਾ ਤੋਂ ਬਾਅਦ ਸੀ.ਆਈ.ਐਸ.ਐਫ. ਦੀ ਮਹਿਲਾ ਕਾਂਸਟੇਬਲ ਕੁਲਵਿੰਦਰ ਕੌਰ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਸੀ.ਆਈ.ਐਸ.ਐਫ. ਅਧਿਕਾਰੀਆਂ ਦੀ ਲਿਖਤੀ ਸ਼ਿਕਾਇਤ ਦੇ ਆਧਾਰ 'ਤੇ ਚੰਡੀਗੜ੍ਹ ਹਵਾਈ ਅੱਡੇ 'ਤੇ ਸੀ.ਆਈ.ਐਸ.ਐਫ. ਕਾਂਸਟੇਬਲ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ।
ਦੱਸ ਦਈਏ ਕਿ ਇਸ ਮਾਮਲੇ 'ਚ ਅਦਾਕਾਰਾ ਦੇਵੋਲੀਨਾ ਭੱਟਾਚਾਰਜੀ ਨੇ ਇਸ ਘਟਨਾ 'ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਨੇ ਆਪਣੇ ਐਕਸ ਅਕਾਊਂਟ 'ਤੇ ਲਿਖਿਆ, 'ਸੁਰੱਖਿਆ ਚੈਕਿੰਗ ਦੌਰਾਨ ਕੰਗਨਾ ਰਣੌਤ ਅਤੇ ਸੀ.ਆਈ.ਐਸ.ਐਫ. ਅਧਿਕਾਰੀ ਵਿਚਾਲੇ ਹੋਈ ਘਟਨਾ ਬਾਰੇ ਜਾਣ ਕੇ ਬਹੁਤ ਦੁੱਖ ਹੋਇਆ। ਅਜਿਹੀਆਂ ਕਾਰਵਾਈਆਂ ਜਨਤਕ ਭਰੋਸੇ ਅਤੇ ਸੁਰੱਖਿਆ ਪ੍ਰੋਟੋਕੋਲ ਦੀ ਗੰਭੀਰ ਉਲੰਘਣਾ ਹਨ। ਇੱਕ ਇਮਾਨਦਾਰ ਅਧਿਕਾਰੀ ਨੂੰ ਕਦੇ ਵੀ ਨਿੱਜੀ ਰੰਜਿਸ਼ ਨੂੰ ਉਸ ਦੀਆਂ ਪੇਸ਼ੇਵਰ ਜ਼ਿੰਮੇਵਾਰੀਆਂ ਵਿੱਚ ਰੁਕਾਵਟ ਨਹੀਂ ਬਣਨ ਦੇਣਾ ਚਾਹੀਦਾ। ਜਦੋਂ ਅਜਿਹੀ ਕਾਰਵਾਈ ਨਿੱਜੀ ਬਦਲਾਖੋਰੀ ਤੋਂ ਕੀਤੀ ਜਾਂਦੀ ਹੈ ਤਾਂ ਇਹ ਘਟਨਾ ਹਰ ਨਾਗਰਿਕ ਦੀ ਸੁਰੱਖਿਆ ਲਈ ਗੰਭੀਰ ਚਿੰਤਾਵਾਂ ਪੈਦਾ ਕਰਦੀ ਹੈ। ਆਓ ਨਿਆਂ, ਨਿਰਪੱਖਤਾ ਅਤੇ ਅਜਿਹੀ ਪ੍ਰਣਾਲੀ ਲਈ ਖੜ੍ਹੇ ਹੋਈਏ ਜਿੱਥੇ ਸਾਡੇ ਸੁਰੱਖਿਆ ਹਿੱਤਾਂ 'ਚ ਨਿੱਜੀ ਪੱਖਪਾਤ ਦੀ ਕੋਈ ਥਾਂ ਨਾ ਹੋਵੇ।
ਸੱਚ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ, ਵਿਰੋਧ ਤੋਂ ਪਹਿਲਾਂ ਫਿਲਮ ਤਾਂ ਵੇਖ ਲਓ : ਅੰਨੂ ਕਪੂਰ
NEXT STORY