ਨਵੀਂ ਦਿੱਲੀ : ਬਾਲੀਵੁੱਡ ਅਦਾਕਾਰਾ ਬਿਪਾਸ਼ਾ ਬਾਸੂ ਅਤੇ ਕਰਨ ਸਿੰਘ ਨੇ ਬੰਗਾਲੀ ਰੀਤੀ-ਰਿਵਾਜਾਂ ਨਾਲ ਬੀਤੇ ਦਿਨੀਂ ਵਿਆਹ ਕੀਤਾ ਹੈ। ਦੂਜੇ ਪਾਸੇ ਇਕ ਹੋਰ ਅਦਾਕਾਰਾ ਵਿਆਹ ਦੇ ਬੰਧਨ 'ਚ ਬੱਝ ਗਈ ਹੈ। ਅਸਲ 'ਚ ਅਸੀਂ ਗੱਲ ਕਰ ਰਹੇ ਹਾਂ ਟੀ.ਵੀ. ਅਦਾਕਾਰਾ ਮਿਹੀਕਾ ਵਰਮਾ ਦੀ, ਜੋ ਸੀਰੀਅਲ 'ਯੇ ਹੈ ਮੁਹਬੱਤੇ' 'ਚ 'ਈਸ਼ੀਤਾ' ਦੀ ਭੈਣ 'ਮਿਹੀਕਾ' ਦੇ ਕਿਰਦਾਰ ਨਾਲ ਲੋਕਾਂ ਦੇ ਦਿਲ ਜਿੱਤ ਚੁੱਕੀ ਹੈ।
ਮਿਹੀਕਾ ਦਾ ਅਸਲੀ ਨਾਂ ਵੀ ਮਿਹੀਕਾ ਵਰਮਾ ਹੈ। ਜਾਣਕਾਰੀ ਅਨੁਸਾਰ ਮਿਹੀਕਾ ਨੇ ਫੇਸਬੁੱਕ 'ਤੇ ਜੋ ਤਸਵੀਰਾਂ ਪੋਸਟ ਕੀਤੀਆਂ ਹਨ ਉਨ੍ਹਾਂ 'ਚ ਉਹ ਲਾਲ ਜੋੜੇ 'ਚ ਆਪਣੀ ਇਕ ਦੋਸਤ ਨਾਲ ਨਜ਼ਰ ਆ ਰਹੀ ਹੈ। ਉਹ ਇਨ੍ਹਾਂ ਤਸਵੀਰਾਂ 'ਚ ਵੱਖ-ਵੱਖ ਤਰ੍ਹਾਂ ਦੇ ਪੋਜ਼ ਦਿੰਦੀ ਬੇਹੱਦ ਖੂਬਸੂਰਤ ਲੱਗ ਰਹੀ ਹੈ। ਇਸ ਵਿਆਹ ਦੀ ਜਾਣਕਾਰੀ ਖੁਦ ਮਿਹੀਕਾ ਨੇ ਆਪਣੇ ਫੇਸਬੁੱਕ ਅਕਾਊਂਟ 'ਤੇ ਤਸਵੀਰਾਂ ਪੋਸਟ ਕਰ ਕੇ ਦਿੱਤੀ ਹੈ। ਜ਼ਿਕਰਯੋਗ ਹੈ ਕਿ ਇਹ ਵਿਆਹ ਬਹੁਤ ਗੁੱਪਚੁੱਪ ਤਰੀਕੇ ਨਾਲ ਕੀਤਾ ਗਿਆ ਹੈ। ਇਹ ਵਿਆਹ 27 ਅਪ੍ਰੈਲ ਨੂੰ ਹੋਇਆ ਸੀ। ਮਿਹੀਕਾ ਦੇ ਪਤੀ ਇਕ ਐੱਨ.ਆਰ.ਆਈ. ਬਿਜਨੈੱਸਮੈਨ ਹਨ।
ਜਾਣਕਾਰੀ ਅਨੁਸਾਰ ਆਪਣੇ ਵਿਆਹ ਕਾਰਨ ਮਿਹੀਕਾ ਨੇ ਸੀਰੀਅਲ 'ਯੇ ਹੈ ਮੁਹਬੱਤੇ' ਛੱਡਿਆ ਸੀ। ਮਿਹੀਕਾ ਨੇ 2007 'ਚ ਟੀ.ਵੀ. ਸੀਰੀਅਲ 'ਵਿਰੁੱਧ' ਨਾਲ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ ਸੀ। ਹੁਣ ਇਹ ਦੇਖਣਾ ਮਜ਼ੇਦਾਰ ਹੋਵੇਗਾ ਕਿ ਉਹ ਵਿਆਹ ਤੋਂ ਬਾਅਦ ਆਪਣੇ ਕੈਰੀਅਰ ਨੂੰ ਅੱਗੇ ਵਧਾਉਂਦੀ ਹੈ ਜਾਂ ਨਹੀਂ। ਇਸ ਤੋਂ ਪਹਿਲਾਂ ਮਿਹੀਕਾ ਰਿਐਲਿਟੀ ਸ਼ੋਅ 'ਸਪੀਟਸਵਿਲਾ' ਦੇ ਮਸ਼ਹੂਰ ਪ੍ਰਤੀਯੋਗੀ ਮਯੰਕ ਗਾਂਧੀ ਨੂੰ ਡੇਟ ਕਰ ਚੁੱਕੀ ਹੈ।
ਜਦੋਂ ਅਕਸ਼ੈ ਨੇ ਬਾਲੀਵੁੱਡ 'ਚ ਰੱਖਿਆ ਸੀ ਕਦਮ, ਤਾਂ ਬਚਪਨ ਦੀਆਂ ਖੇਡਾਂ ਖੇਡਦੀਆਂ ਸਨ ਇਹ Actrees
NEXT STORY