ਮੁੰਬਈ—ਬਾਲੀਵੁੱਡ ਦੇ ਅਦਾਕਾਰ ਅਕਸ਼ੈ ਕੁਮਾਰ ਨੂੰ 25 ਸਾਲ ਤੋਂ ਵੀ ਵੱਧ ਸਮਾਂ ਹੋ ਗਿਆ ਬਾਲੀਵੁੱਡ 'ਚ ਕੰਮ ਕਰਦੇ। ਇਸ ਦੌਰਾਨ ਉਨ੍ਹਾਂ ਨੇ ਕਈ ਅਦਾਕਾਰਾ ਦੇ ਨਾਲ ਕੰਮ ਕੀਤਾ। ਉਨ੍ਹਾਂ 'ਚੋਂ ਕੁਝ ਅਦਾਕਾਰਾ ਇਸ ਤਰ੍ਹਾਂ ਦੀਆਂ ਹਨ ਜਿਨ੍ਹਾਂ ਦੀ ਉਮਰ ਉਸ ਸਮੇਂ ਛੋਟੀ ਸੀ। ਜਦੋਂ ਅਕਸ਼ੈ ਨੇ ਪਹਿਲੀ ਫਿਲਮ 'ਖਿਲਾੜੀ' ਕੀਤੀ ਤਾਂ ਉਸ ਸਮੇ ਉਨ੍ਹਾਂ ਤੋਂ ਕਈ ਅਦਾਕਾਰਾ ਛੋਟੀ ਉਮਰ ਦੀਆਂ ਸਨ। ਅਦਾਕਾਰਾ ਅਨੁਸ਼ਕਾ ਉਸ ਸਮੇਂ ਤਿੰਨ ਸਾਲ ਦੀ ਸੀ ਜਦੋਂ ਅਕਸ਼ੈ ਕੁਮਾਰ ਨੇ ਬਾਲੀਵੁੱਡ 'ਚ ਐਂਟਰੀ ਕੀਤੀ। ਅਕਸ਼ੈ ਦੇ ਡੈਬਿਊ ਦੇ ਸਮੇਂ ਅਸਿਨ ਦੀ ਉਮਰ 6 ਸਾਲ ਦੀ ਸੀ। ਦੀਪਿਕਾ ਪਾਦੁਕੋਣ ਉਸ ਸਮੇਂ ਅਕਸ਼ੈ ਤੋਂ 19 ਸਾਲ ਛੋਟੀ ਸੀ। ਕਾਜਲ ਅਗਰਵਾਲ 6 ਸਾਲ ਦੀ ਸੀ। ਕਰੀਨਾ ਕਪੂਰ ਦੀ ਉਮਰ 11 ਸਾਲ ਦੀ ਸੀ। ਕੈਟਰੀਨਾ ਸਿਰਫ 7 ਸਾਲ ਦੀ ਸੀ। ਪ੍ਰਿਟੀ ਜ਼ਿੰਟਾ 16 ਸਾਲ ਦੀ ਸੀ। ਪ੍ਰਿਯੰਕਾ ਮਹਿਜ 9 ਸਾਲ ਦੀ ਸੀ। ਰਵੀਨਾ ਟੰਡਨ ਦੀ ਉਮਰ 17 ਸਾਲ ਦੀ ਸੀ। ਅਦਾਕਾਰਾ ਸ਼ਿਲਪਾ ਅਕਸ਼ੈ ਤੋਂ 8 ਸਾਲ ਛੋਟੀ ਹੈ। ਦੰਬਗ ਗਰਲ ਸੋਨਾਕਸੀ ਸਿਨਹਾ 4 ਸਾਲ ਦੀ ਸੀ ਜਦੋਂ ਅਕਸ਼ੈ ਕੁਮਾਰ ਨੇ ਬਾਲੀਵੁੱਡ 'ਚ ਐਂਟਰੀ ਕੀਤੀ ਸੀ। ਅਦਾਕਾਰਾ ਵਿਦਿਆ ਬਾਲਣ ਉਸ ਸਮੇਂ 13 ਸਾਲ ਦੀ ਸੀ।ਜਦੋਂ ਅਕਸ਼ੈ ਨੇ ਬਾਲੀਵੁੱਡ 'ਚ ਪਹਿਲੀ ਫਿਲਮ 'ਖਿਲਾੜੀ' 'ਚ ਐਂਟਰੀ ਕੀਤੀ।
PHOTOS : ਬਿਪਾਸ਼ਾ-ਕਰਨ ਦੀ Wedding Album ਆਈ ਸਾਹਮਣੇ, ਦੇਖੋ ਵਿਆਹ ਦੇ ਪਲਾਂ ਦੀਆਂ ਕੁਝ ਖਾਸ ਤਸਵੀਰਾਂ
NEXT STORY