ਮੁੰਬਈ- ਭਾਰਤ ਦਾ ਸਭ ਤੋਂ ਆਈਕਾਨਿਕ ਸਿੰਗਿੰਗ ਰਿਐਲਿਟੀ ਸ਼ੋਅ ਇੰਡੀਅਨ ਆਈਡਲ ਆਪਣੇ ਨਵੇਂ ਸੀਜ਼ਨ ਨਾਲ ਸੋਨੀ ਐਂਟਰਟੇਨਮੈਂਟ ਟੈਲੀਵਿਜ਼ਨ ’ਤੇ ਪਰਤ ਰਿਹਾ ਹੈ। ਇਸ ਵਾਰ ਸ਼ੋਅ ਦੇ ਦਿਲ ਨੂੰ ਛੂਹਣ ਵਾਲਾ ਥੀਮ ‘ਯਾਦੋਂ ਕੀ ਪਲੇਅਲਿਸਟ’ ਯਾਦਾਂ ਅਤੇ ਸੰਗੀਤ ਦੀ ਲਹਿਰ ਲੈ ਕੇ ਆਇਆ ਹੈ।
ਅਜਿਹੇ ਵਿਚ ਹੁਣ ਮੰਨੇ-ਪ੍ਰਮੰਨੇ ਸਿੰਗਰ ਉਦਿਤ ਨਾਰਾਇਣ ਨੇ ਇੰਡੀਅਨ ਆਈਡਲ ਦੇ ਨਵੇਂ ਸੀਜ਼ਨ ਵਿਚ ਚੌਥੇ ਜੱਜ ਵਜੋਂ ਜੁੜਣ ਦੀਆਂ ਖਬਰਾਂ ’ਤੇ ਆਪਣੀ ਚੁੱਪੀ ਤੋੜੀ ਹੈ। ਉਦਿਤ ਨਾਰਾਇਣ ਨੇ ਸਾਂਝਾ ਕੀਤਾ ਕਿ ਮੈਂ ਸਾਫ਼ ਕਰਨਾ ਚਾਹੁੰਦਾ ਹਾਂ ਇਸ ਸੀਜ਼ਨ ਵਿਚ ਮੈਂ ਕੁਝ ਬਿਲਕੁਲ ਵੱਖ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ।
ਇਹ ਪਹਿਲੀ ਵਾਰ ਹੈ ਕਿ ਇਕ ਪਿਤਾ ਆਪਣੇ ਬੇਟੇ ਦੀ ਜੁੱਤੀ ਵਿਚ ਪੈਰ ਰੱਖੇਗਾ, ਆਮਤੌਰ ’ਤੇ ਇਹ ਉਲਟ ਹੁੰਦਾ ਹੈ! ਆਦਿੱਤਿਆ ਵੀ ਇਸ ਦੇ ਲਈ ਉਤਸ਼ਾਹਿਤ ਹੈ ਅਤੇ ਉਮੀਦ ਕਰਦਾ ਹਾਂ ਕਿ ਤੁਸੀਂ ਸਾਰੇ ਇਸ ਨੂੰ ਪਸੰਦ ਕਰੋਗੇ! ਇੰਡੀਅਨ ਆਈਡਲ ਦਾ ਨਵਾਂ ਸੀਜ਼ਨ 18 ਅਕਤੂਬਰ 2025 ਤੋਂ ਹਰ ਸ਼ਨੀਵਾਰ ਅਤੇ ਐਤਵਾਰ ਰਾਤ 8:00 ਵਜੇ, ਸਿਰਫ ਸੋਨੀ ਐਂਟਰਟੇਨਮੈਂਟ ਟੈਲੀਵਿਜ਼ਨ ਅਤੇ ਸੋਨੀ ਲਿਵ ’ਤੇ ਦੇਖੋ।
ਮਨੋਰੰਜਨ ਜਗਤ ਤੋਂ ਮੁੜ ਆਈ ਮੰਦਭਾਗੀ ਖਬਰ, ਹੁਣ ਇਸ ਮਸ਼ਹੂਰ ਅਦਾਕਾਰਾ ਨੇ ਦੁਨੀਆ ਨੂੰ ਕਿਹਾ ਅਲਵਿਦਾ
NEXT STORY