ਐਂਟਰਟੇਨਮੈਂਟ ਡੈਸਕ- ਆਸਕਰ ਲਈ ਨਾਮਜ਼ਦ ਰਹੀ ਮਸ਼ਹੂਰ ਹਾਲੀਵੁੱਡ ਅਦਾਕਾਰਾ ਪੇਨੇਲੋਪ ਮਿਲਫੋਰਡ ਦਾ 77 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ ਹੈ। ਪਰਿਵਾਰਕ ਮੈਂਬਰਾਂ ਨੇ ਪੁਸ਼ਟੀ ਕੀਤੀ ਹੈ ਕਿ ਮਿਲਫੋਰਡ ਨੇ 14 ਅਕਤੂਬਰ ਨੂੰ ਨਿਊਯਾਰਕ ਦੇ ਸੌਗਰਟੀਜ਼ ਵਿਖੇ ਆਪਣੇ ਪਰਿਵਾਰ ਅਤੇ ਦੋਸਤਾਂ ਦੇ ਵਿਚਕਾਰ ਦੁਨੀਆ ਨੂੰ ਅਲਵਿਦਾ ਕਿਹਾ। ਮੌਤ ਦਾ ਕਾਰਨ ਹਾਲੇ ਸਾਹਮਣੇ ਨਹੀਂ ਆਇਆ।
ਇਹ ਵੀ ਪੜ੍ਹੋ: 25 ਸਾਲਾ ਗਾਇਕਾ ਲੜੇਗੀ ਵਿਧਾਨਸਭਾ ਚੋਣਾਂ ! ਭਾਜਪਾ ਨੇ ਦਿੱਤੀ ਟਿਕਟ, ਦੇਖੋ ਪੂਰੀ ਲਿਸਟ

ਪੇਨੇਲੋਪ ਮਿਲਫੋਰਡ ਦਾ ਜਨਮ 13 ਮਾਰਚ 1948 ਨੂੰ ਸੇਂਟ ਲੂਇਸ, ਮਿਸੂਰੀ ਵਿੱਚ ਹੋਇਆ ਸੀ, ਹਾਲਾਂਕਿ ਉਨ੍ਹਾਂ ਦਾ ਬਚਪਨ ਇਲਿਨੋਇਸ ਰਾਜ ਵਿੱਚ ਬੀਤਿਆ। ਉਹ 20 ਸਾਲ ਦੀ ਉਮਰ ਵਿੱਚ ਮਨੋਰੰਜਨ ਉਦਯੋਗ ਵਿੱਚ ਸ਼ਾਮਲ ਹੋਈ ਅਤੇ 1968 ਤੋਂ ਆਪਣਾ ਕਰੀਅਰ ਸ਼ੁਰੂ ਕੀਤਾ। ਨਿਊਯਾਰਕ ਦੇ ਆਫ-ਬਰਾਡਵੇ ਨਾਟਕ 'ਲੌਂਗ ਟਾਈਮ ਕਮਿੰਗ ਐਂਡ ਅ ਲੌਂਗ ਟਾਈਮ ਗੋਨ' ਵਿੱਚ ਰਿਚਰਡ ਗੀਅਰ ਦੇ ਨਾਲ ਅਦਾਕਾਰੀ ਕਰਕੇ ਉਨ੍ਹਾਂ ਨੂੰ ਖੂਬ ਪ੍ਰਸ਼ੰਸਾ ਮਿਲੀ। ਉਹ 'ਲੈਨੀ', 'ਸ਼ੇਨਾਨਡੋਆਹ' ਅਤੇ 'ਏ ਕਾਇਂਡ ਆਫ ਅਲਾਸਕਾ' ਵਰਗੇ ਪ੍ਰਸਿੱਧ ਨਾਟਕਾਂ ਵਿੱਚ ਵੀ ਨਜ਼ਰ ਆਈ।
ਇਹ ਵੀ ਪੜ੍ਹੋ: ਮਸ਼ਹੂਰ ਗਾਇਕ ਦੀ ਮੌਤ ਦੇ ਮਾਮਲੇ 'ਚ ਵੱਡੀ ਕਾਰਵਾਈ ! 5 ਮੁਲਜ਼ਮਾਂ ਨੂੰ ਭੇਜਿਆ ਗਿਆ ਜੇਲ੍ਹ

ਮਿਲਫੋਰਡ ਨੇ 1970 ਵਿੱਚ ਹਾਊਸਮੇਡ ਫ਼ਿਲਮ ਨਾਲ ਸਿਨੇਮਾਈ ਜਗਤ ਵਿੱਚ ਡੈਬਿਊ ਕੀਤਾ ਅਤੇ 1976 ਵਿੱਚ 'ਦਿ ਬਲੂ ਨਾਈਟ' ਨਾਲ ਟੈਲੀਵਿਜ਼ਨ ਜਗਤ ਵਿੱਚ ਕਦਮ ਰੱਖਿਆ। ਉਨ੍ਹਾਂ ਨੂੰ ਸਭ ਤੋਂ ਵੱਧ ਪ੍ਰਸਿੱਧੀ 1978 ਦੀ ਫ਼ਿਲਮ ਕਮਿੰਗ ਹੋਮ (Coming Home) ਵਿੱਚ “ਵੀ ਮਨਸਨ” ਦੀ ਭੂਮਿਕਾ ਨਾਲ ਮਿਲੀ, ਜਿਸ ਲਈ ਉਹ ਆਸਕਰ ਦੇ ਬੈਸਟ ਸਪੋਰਟਿੰਗ ਐਕਟ੍ਰੈੱਸ ਸ਼੍ਰੇਣੀ ਵਿੱਚ ਨਾਮਜ਼ਦ ਹੋਈ। ਲੰਬੇ ਕਰੀਅਰ ਦੌਰਾਨ, ਜੋ 2013 ਤੱਕ ਜਾਰੀ ਰਿਹਾ, ਮਿਲਫੋਰਡ ਨੇ ਕਈ ਯਾਦਗਾਰ ਪ੍ਰੋਜੈਕਟਾਂ ‘ਚ ਕੰਮ ਕੀਤਾ ਜਿਵੇਂ ਕਿ ਵੈਲੇਨਟਿਨੋ, ਹੀਦਰਜ਼, ਟੇਕ ਦਿਸ ਜੌਬ ਐਂਡ ਸ਼ੋਵ ਇਟ, ਕੋਲਡ ਜਸਟਿਸ ਅਤੇ ਹੈਨਰੀ: ਪੋਰਟਰੇਟ ਆਫ ਏ ਸੀਰੀਅਲ ਕਿਲਰ, ਪਾਰਟ 2।
ਇਹ ਵੀ ਪੜ੍ਹੋ: ਕੌਣ ਬਣੇਗਾ ਕਰੋੜਪਤੀ 'ਚ ਉੱਠੀ ਪੰਜਾਬ ਦੇ ਹੜ੍ਹ ਦੀ ਗੱਲ, ਦਿਲਜੀਤ ਦੌਸਾਂਝ ਕਰਨਗੇ ਜਿੱਤੀ ਹੋਈ ਰਕਮ ਦਾਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ ਸਰਕਾਰ ਦਾ ਵੱਡਾ ਤੋਹਫ਼ਾ ਤੇ ਅੰਮ੍ਰਿਤਸਰ ਵਾਪਰੀ ਵੱਡੀ ਘਟਨਾ, ਪੜ੍ਹੋ ਖਾਸ ਖ਼ਬਰਾਂ
NEXT STORY