ਮੁੰਬਈ (ਬਿਊਰੋ) : ਪਿਛਲੇ ਸਾਲ ਕੋਰੋਨਾ ਆਫ਼ਤ ਦੀ ਸ਼ੁਰੂਆਤ ਤੋਂ ਬਾਅਦ ਯੋਗ ਗੁਰੂ ਬਾਬਾ ਰਾਮਦੇਵ ਆਪਣੀਆਂ ਦਵਾਈਆਂ ਅਤੇ ਯੋਗ ਦੀ ਸ਼ਕਤੀ 'ਤੇ ਲੋਕਾਂ ਨੂੰ ਸਿਹਤਮੰਦ ਬਣਾਉਣ ਦਾ ਦਾਅਵਾ ਕਰਦੇ ਆ ਰਹੇ ਹਨ। ਇਥੋਂ ਤਕ ਕਿ ਇਹ ਠੀਕ ਸੀ ਪਰ ਜਿਵੇਂ ਹੀ ਰਾਮਦੇਵ ਨੇ ਐਲੋਪੈਥ ਨੂੰ 'ਬੇਵਕੂਫ ਵਿਗਿਆਨ' ਦੱਸਿਆ ਤਾਂ ਉਸ ਨੂੰ ਹਰ ਪਾਸੇ ਟਰੋਲ ਕੀਤਾ ਜਾਣ ਲੱਗਾ।
ਇਸ ਬਿਆਨ ਕਾਰਨ ਕੋਰੋਨਾ ਵਿਰੁੱਧ ਲੜ ਰਹੇ ਡਾਕਟਰਾਂ 'ਚ ਭਾਰੀ ਨਿਰਾਸ਼ਾ ਹੋਈ। ਹਾਲ ਹੀ 'ਚ ਬਾਲੀਵੁੱਡ ਅਦਾਕਾਰਾ ਉਰਮਿਲਾ ਮਾਤੋਂਡਕਰ ਨੇ ਟਵੀਟ ਕਰਕੇ ਬਾਬਾ ਰਾਮਦੇਵ ਨੂੰ ਫਟਕਾਰ ਲਾਈ।
ਉਰਮਿਲਾ ਮਾਤੋਂਡਕਰ ਨੇ ਆਪਣੇ ਅਧਿਕਾਰਤ ਟਵਿੱਟਰ ਅਕਾਊਂਟ ਤੋਂ ਟਵੀਟ ਕਰਦਿਆਂ ਲਿਖਿਆ, 'ਇਸ ਬਿਜਨੈੱਸਮੈਨ ਨੂੰ ਕੋਵਿਡ ਹਸਪਤਾਲ ਜਾਣਾ ਚਾਹੀਦਾ ਹੈ, ਜਿੱਥੇ ਸਾਡੇ ਡਾਕਟਰ, ਫਰੰਟ ਲਾਈਨ ਵਰਕਰਜ਼ ਨਾਲ ਸਿਰਫ਼ 24 ਘੰਟੇ ਖੜ੍ਹੇ ਰਹਿਣਾ ਚਾਹੀਦਾ ਹੈ ਅਤੇ ਫਿਰ ਉਨ੍ਹਾਂ ਨੂੰ ਇਹ ਬਿਆਨ ਦੇਣਾ ਚਾਹੀਦਾ ਹੈ। ਇਹ ਸਭ ਤੋਂ ਅਣਮਨੁੱਖੀ, ਗੁੱਸੇ ਅਤੇ ਨਫ਼ਰਤ ਭਰਿਆ ਬਿਆਨ ਸੀ। ਇਹ ਕਿਸ ਦੀ ਟੂਲਕਿੱਟ ਹੈ? ਉਸ ਦੀ ਇੰਨੀਂ ਹਿੰਮਤ ਕਿਵੇਂ?' ਉਰਮਿਲਾ ਦੇ ਟਵੀਟ 'ਤੇ ਲਗਾਤਾਰ ਟਿੱਪਣੀਆਂ ਆ ਰਹੀਆਂ ਹਨ। ਇਕ ਯੂਜ਼ਰ ਨੇ ਟਿੱਪਣੀ ਕਰਦੇ ਹੋਏ ਲਿਖਿਆ, 'ਉਰਮਿਲਾ ਜੀ ਤੁਸੀਂ ਸਹੀ ਹੋ। ਇਹ ਫਰਜੀ ਬਾਬਾ ਹੈ।'
ਦੱਸ ਦੇਈਏ ਕਿ ਯੋਗ ਗੁਰੂ ਬਾਬਾ ਰਾਮਦੇਵ ਦੇ ਬਿਆਨ 'ਤੇ ਕੇਂਦਰੀ ਸਿਹਤ ਮੰਤਰੀ ਡਾ: ਹਰਸ਼ਵਰਧਨ ਨੇ ਵੀ ਰਾਮਦੇਵ ਨੂੰ ਇੱਕ ਪੱਤਰ ਲਿਖਿਆ ਸੀ ਅਤੇ ਉਨ੍ਹਾਂ ਨੂੰ ਆਪਣਾ ਬਿਆਨ ਵਾਪਸ ਲੈਣ ਲਈ ਕਿਹਾ ਸੀ। ਬੀਤੇ ਦਿਨੀਂ ਬਾਲੀਵੁੱਡ ਅਦਾਕਾਰਾ ਤਪਸੀ ਪੰਨੂੰ ਨੇ ਵੀ ਟਵੀਟ ਕਰਕੇ ਬਾਬੇ ਨੂੰ ਚੰਗੀਆਂ ਖਰੀਆਂ ਖੋਟੀਆਂ ਸੁਣਾਈਆਂ ਸਨ।
ਨਿੱਕੀ ਤੰਬੋਲੀ ਨੇ ਕੈਪ ਟਾਊਨ ਤੋਂ ਸਾਂਝੀਆਂ ਕੀਤੀਆਂ ਹੌਟ ਤਸਵੀਰਾਂ
NEXT STORY