ਮੁੰਬਈ (ਬਿਊਰੋ)— ਬਾਲੀਵੁੱਡ ’ਚ ਹਮੇਸ਼ਾ ਅਦਾਕਾਰ ਆਪਣੇ ਲਗਜ਼ਰੀ ਲਾਈਫਸਟਾਈਲ ਲਈ ਜਾਣੇ ਜਾਂਦੇ ਹਨ ਪਰ ਇਸ ਦੇ ਪਿੱਛੇ ਉਨ੍ਹਾਂ ਦੀ ਸਖ਼ਤ ਮਿਹਨਤ ਹੈ ਤੇ ਲੋਕਾਂ ਨੂੰ ਆਪਣੇ ਅਭਿਨੈ ਨਾਲ ਐਂਟਰਟੇਨ ਕਰਨਾ ਕਾਫੀ ਮੁਸ਼ਕਿਲ ਕੰਮ ਹੁੰਦਾ ਹੈ। ਇੰਝ ਹੀ ਅਦਾਕਾਰਾ ਉਰਵਸ਼ੀ ਰੌਤੇਲਾ ਆਪਣੇ ਬ੍ਰਾਂਡਿਡ ਕੱਪੜੇ ਤੇ ਗਹਿਣੇ ਪਹਿਨਦੀ ਹੈ। ਅਕਸਰ ਤੁਸੀਂ ਦੇਖਿਆ ਹੈ ਕਿ ਸਿਰਫ ਉਰਵਸ਼ੀ ਰੌਤੇਲਾ ਹੀ ਨਹੀਂ, ਸਗੋਂ ਕਈ ਕਲਾਕਾਰ ਹਨ, ਜੋ ਆਪਣੇ ਮਹਿੰਗੇ ਆਊਟਫਿਟ ਨੂੰ ਲੈ ਕੇ ਕਾਫੀ ਚਰਚਾ ’ਚ ਰਹਿੰਦੇ ਹਨ।
ਹਾਲ ਹੀ ’ਚ ਉਰਵਸ਼ੀ ਨੇ ਇਕ ਇੰਟਰਨੈਸ਼ਨਲ ਗਾਣੇ ’ਚ ਮਿਸਰ ਦੇ ਗਾਇਕ ਤੇ ਅਦਾਕਾਰ ਮੁਹੰਮਦ ਰਮਾਦਾਨ ਨਾਲ ‘ਵਰਸਾਚੇ’ ਗੀਤ ’ਚ ਫੀਚਰ ਕੀਤਾ ਸੀ। ਇਸ ਗੀਤ ’ਚ ਅਦਾਕਾਰਾ ਨੇ ਕਾਫੀ ਮਹਿੰਗੇ-ਮਹਿੰਗੇ ਕੱਪੜੇ ਤੇ ਗਹਿਣੇ ਪਹਿਨੇ ਸਨ। ਇਕ ਵਾਰ ਮੁੜ ਉਰਵਸ਼ੀ ਰੌਤੇਲਾ ਦੇ ਇਕ ਆਊਟਫਿਟ ਦੀ ਕੀਮਤ ਜਾਣ ਕੇ ਤੁਹਾਡੇ ਹੋਸ਼ ਉੱਡ ਜਾਣਗੇ।
ਜੀ ਹਾਂ, ਉਰਵਸ਼ੀ ਵਰਸਾਚੇ ਬ੍ਰਾਂਡ ਦੇ ਆਈਕਾਨਿਕ ਬਰੋਕਿਊ ਪਿ੍ਰੰਟ ਡਰੈੱਸ ’ਚ ਨਜ਼ਰ ਆਈ ਤੇ ਇਹ ਫੈਸ਼ਨ ਗਿਆਨੀ ਵਰਸਾਚੇ ਨੇ ਲੇਟ 1980 ’ਚ ਤਿਆਰ ਕੀਤੀ ਸੀ। ਇਸ ਡਰੈੱਸ ਦੀ ਕੁਲ ਕੀਮਤ 15 ਲੱਖ ਰੁਪਏ ਹੈ।
ਉਥੇ ਜੇਕਰ ਉਵਰਸ਼ੀ ਦੇ ਆਗਾਮੀ ਪ੍ਰਾਜੈਕਟਸ ਦੀ ਗੱਲ ਕਰੀਏ ਤਾਂ ਉਹ ਬਾਲੀਵੁੱਡ ਦੇ ਨਾਲ-ਨਾਲ ਤਾਮਿਲ ਫ਼ਿਲਮ ’ਚ ਵੀ ਨਜ਼ਰ ਆਉਣ ਵਾਲੀ ਹੈ। ਨਾਲ ਹੀ ਉਰਵਸ਼ੀ ਵੈੱਬ ਸੀਰੀਜ਼ ਦਾ ਵੀ ਸ਼ੂਟ ਕਰ ਰਹੀ ਹੈ।
ਨੋਟ— ਉਵਰਸ਼ੀ ਦੀ ਇਸ ਡਰੈੱਸ ਬਾਰੇ ਤੁਸੀਂ ਕੀ ਕਹੋਗੇ? ਕੁਮੈਂਟ ਕਰਕੇ ਜ਼ਰੂਰ ਦੱਸੋ।
ਵਿਰਾਟ ਤੇ ਅਨੁਸ਼ਕਾ ਦੀ ਧੀ ਦੇ ਚਿਹਰੇ ਦੀ ਪਹਿਲੀ ਤਸਵੀਰ ਆਈ ਸਾਹਮਣੇ, ਬਿਲੁਕਲ ਆਪਣੇ ਪਿਤਾ ਵਾਂਗ ਹੈ ਵਾਮਿਕਾ
NEXT STORY