ਐਂਟਰਟੇਨਮੈਂਟ ਡੈਸਕ - ਪੰਜਾਬੀ ਸੰਗੀਤ ਜਗਤ ਦੇ ਮਸ਼ਹੂਰ ਗਾਇਕ ਸ਼ੈਰੀ ਮਾਨ ਆਪਣੇ ਬੇਬਾਕ ਅਤੇ ਮਜ਼ਾਕੀਆ ਅੰਦਾਜ਼ ਲਈ ਜਾਣੇ ਜਾਂਦੇ ਹਨ। ਇਸ ਵਾਰ ਵੀ ਉਨ੍ਹਾਂ ਨੇ ਨਵੇਂ ਸਾਲ ਦੀ ਵਧਾਈ ਕੁਝ ਵੱਖਰੇ ਹੀ ਅੰਦਾਜ਼ ਵਿੱਚ ਦਿੱਤੀ ਹੈ, ਜਿਸ ਦੀ ਸੋਸ਼ਲ ਮੀਡੀਆ 'ਤੇ ਕਾਫੀ ਚਰਚਾ ਹੋ ਰਹੀ ਹੈ।
ਇਹ ਵੀ ਪੜ੍ਹੋ: ਬਾਲੀਵੁੱਡ ਦੀ ਇਸ ਹਸੀਨਾ ਨੇ ਦਿੱਤਾ ਸੀ ਸਕ੍ਰੀਨ 'ਤੇ ਪਹਿਲਾ ਕਿਸਿੰਗ ਸੀਨ, ਜਾਣੋ ਕੌਣ ਸੀ ਇਹ ਅਦਾਕਾਰਾ
ਸ਼ੈਰੀ ਮਾਨ ਨੇ ਸੋਸ਼ਲ ਮੀਡੀਆ 'ਤੇ ਆਪਣੀ ਇਕ ਪੋਸਟ ਰਾਹੀਂ ਪ੍ਰਸ਼ੰਸਕਾਂ ਨਾਲ ਸਾਂਝਾ ਕੀਤਾ ਕਿ ਇਸ ਨਵੇਂ ਸਾਲ 'ਤੇ ਉਨ੍ਹਾਂ ਨੇ ਆਪਣੀ ਪਤਨੀ (ਤੁਹਾਡੀ ਭਾਬੀ) ਦੀ ਗੱਲ ਮੰਨ ਲਈ ਹੈ। ਉਨ੍ਹਾਂ ਦੱਸਿਆ ਕਿ ਇਸ ਵਾਰ ਉਹ 'ਸੋਫੀ' (ਬਿਨਾਂ ਨਸ਼ੇ ਤੋਂ) ਰਹਿ ਕੇ ਆਪਣੇ ਪਰਿਵਾਰ ਨਾਲ ਨਵੇਂ ਸਾਲ ਦਾ ਜਸ਼ਨ ਮਨਾ ਰਹੇ ਹਨ। ਆਪਣੇ ਖਾਸ ਹਾਸੇ-ਠੱਠੇ ਵਾਲੇ ਲਹਿਜੇ ਵਿੱਚ ਉਨ੍ਹਾਂ ਨੇ ਲਿਖਿਆ ਕਿ ਹੇ ਪਰਮਾਤਮਾ, ਇਸ ਕੜਾਕੇ ਦੀ ਠੰਡ ਵਿੱਚ ਉਨ੍ਹਾਂ ਨੂੰ ਸੋਫੀ ਰਹਿਣ ਦਾ ਬਲ ਬਖਸ਼ਣਾ।
ਇਹ ਵੀ ਪੜ੍ਹੋ: ਨਵੇਂ ਸਾਲ ਦੇ ਪਹਿਲੇ ਦਿਨ ਭੁੱਲ ਕੇ ਵੀ ਨਾ ਕਰੋ ਇਹ ਗ਼ਲਤੀਆਂ, ਨਹੀਂ ਤਾਂ ਸਾਲ ਭਰ ਰਹੇਗੀ ਤੰਗੀ
'ਪੈੱਗ' ਅਤੇ 'ਮੈਡੀਟੇਸ਼ਨ' ਦਾ ਨਵਾਂ ਫਾਰਮੂਲਾ
ਸ਼ੈਰੀ ਮਾਨ ਨੇ ਆਪਣੀ ਗੱਲ ਇੱਥੇ ਹੀ ਖਤਮ ਨਹੀਂ ਕੀਤੀ। ਉਨ੍ਹਾਂ ਨੇ ਅੱਗੇ ਮਜ਼ਾਕੀਆ ਅੰਦਾਜ਼ ਵਿਚ ਕਿਹਾ ਕਿ ‘ਪੈੱਗ’ ਤਾਂ ਉਹ ਅਜੇ ਵੀ ਲਾ ਲੈਂਦੇ ਹਨ, ਪਰ ਹੁਣ ਇਹ ਪੂਰੇ ‘ਧਿਆਨ’ ਨਾਲ ਲਗਾਇਆ ਜਾਂਦਾ ਹੈ। ਉਨ੍ਹਾਂ ਨੇ ਇਸ 'ਧਿਆਨ' ਨੂੰ 'ਮੈਡੀਟੇਸ਼ਨ' (Meditation) ਦਾ ਨਾਂ ਦੇ ਕੇ ਇਕ ਨਵਾਂ ਹੀ ਫਲਸਫਾ ਪੇਸ਼ ਕਰ ਦਿੱਤਾ ਹੈ। ਸ਼ੈਰੀ ਮਾਨ ਦੀ ਇਹ ਪੋਸਟ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਅਤੇ ਲੋਕ ਉਨ੍ਹਾਂ ਦੇ ਇਸ ਦੇਸੀ ਤੇ ਮਜ਼ਾਕੀਆ ਅੰਦਾਜ਼ ਨੂੰ ਖੂਬ ਪਸੰਦ ਕਰ ਰਹੇ ਹਨ।
ਇਹ ਵੀ ਪੜ੍ਹੋ: ਵੱਡੀ ਖਬਰ; ਸਵਿਟਜ਼ਰਲੈਂਡ ਦੇ ਲਗਜ਼ਰੀ ਰਿਜ਼ੋਰਟ 'ਚ ਧਮਾਕਾ: ਨਵੇਂ ਸਾਲ ਦੇ ਜਸ਼ਨਾਂ ਦੌਰਾਨ ਕਈ ਲੋਕਾਂ ਦੀ ਮੌਤ
ਰਣਵੀਰ ਸਿੰਘ ਦੀ 'ਧੁਰੰਦਰ' ਨੇ 2025 ਦਾ ਕੀਤਾ ਸ਼ਾਨਦਾਰ ਅੰਤ, ਬਣਾਏ ਕਈ ਇਤਿਹਾਸਕ ਰਿਕਾਰਡ
NEXT STORY