ਮੁੰਬਈ (ਬਿਊਰੋ)– ਖ਼ੂਬਸੂਰਤ ਅਦਾਕਾਰਾ ਵਾਣੀ ਕਪੂਰ ‘ਚੰਡੀਗੜ੍ਹ ਕਰੇ ਆਸ਼ਕੀ’ ’ਚ ਆਪਣੇ ਚੰਗੇ ਅਭਿਨੈ ਤੋਂ ਬਾਅਦ ਕਰੀਅਰ ਦੀਆਂ ਉਚਾਈਆਂ ’ਤੇ ਪੁੱਜ ਗਈ ਹੈ। ਇਸ ਫ਼ਿਲਮ ’ਚ ਉਸ ਨੇ ਇਕ ਟਰਾਂਸਜੈਂਡਰ ਮਹਿਲਾ ਦਾ ਕਿਰਦਾਰ ਨਿਭਾਇਆ ਸੀ।
ਉਹ ਇਸ ਨੂੰ ਆਪਣੀ ਖ਼ੁਸ਼ਕਿਸਮਤੀ ਮੰਨਦੀ ਹੈ ਕਿ ਉਹ ਬਾਲੀਵੁੱਡ ਦੇ ਸਭ ਤੋਂ ਉੱਤਮ ਯੁੱਗ ’ਚ ਕੰਮ ਕਰ ਰਹੀ ਹੈ, ਜਦੋਂ ਅਜਿਹੇ ਮਜ਼ਮੂਨਾਂ ਨੂੰ ਸਵੀਕਾਰ ਕੀਤਾ ਜਾ ਰਿਹਾ ਹੈ, ਜਿਨ੍ਹਾਂ ਨੂੰ ਪਹਿਲਾਂ ਕਲਾਕਾਰਾਂ ਲਈ ਗਲਤ ਮੰਨਿਆ ਜਾਂਦਾ ਸੀ।
ਇਹ ਖ਼ਬਰ ਵੀ ਪੜ੍ਹੋ : ਪਹਿਲੀ ਵਾਰ ਗੈਰੀ ਸੰਧੂ ਨੇ ਆਪਣੇ ਪੁੱਤਰ ਅਵਤਾਰ ਸੰਧੂ ਦੀ ਵੀਡੀਓ ਕੀਤੀ ਸਾਂਝੀ
ਵਾਣੀ ਨੇ ਕਿਹਾ ਕਿ ਇਸ ਉਦਯੋਗ ਨੇ ਇਕ ਤੋਂ ਬਾਅਦ ਇਕ ਦੋ ਪ੍ਰਗਤੀਸ਼ੀਲ ਫ਼ਿਲਮਾਂ ‘ਚੰਡੀਗੜ੍ਹ ਕਰੇ ਆਸ਼ਕੀ’ ਤੇ ‘ਬਧਾਈ ਦੋ’ ਦਿੱਤੀਆਂ ਹਨ। ਇਸ ਨਾਲ ਦਿਖਾਇਆ ਗਿਆ ਹੈ ਕਿ ਹਿੰਦੀ ਫ਼ਿਲਮ ਉਦਯੋਗ ’ਚ ਕਿੰਨੀ ਵੱਡੀ ਤਬਦੀਲੀ ਆ ਚੁੱਕੀ ਹੈ। ਕਲਾਕਾਰ ਦੇ ਰੂਪ ’ਚ ਮੈਨੂੰ ਮਹਿਸੂਸ ਹੁੰਦਾ ਹੈ ਕਿ ਮੈਂ ਸਿਨੇਮੇ ਦੇ ਸਭ ਤੋਂ ਉੱਤਮ ਯੁੱਗ ’ਚ ਕੰਮ ਕਰ ਰਹੀ ਹਾਂ ਕਿਉਂਕਿ ਹੁਣ ਅਜਿਹੇ ਮਜ਼ਮੂਨਾਂ ਨੂੰ ਵੀ ਸਵੀਕਾਰ ਕੀਤਾ ਜਾ ਰਿਹਾ ਹੈ, ਜਿਨ੍ਹਾਂ ਨੂੰ ਪਹਿਲਾਂ ਕਲਾਕਾਰਾਂ ਲਈ ਗਲਤ ਮੰਨਿਆ ਜਾਂਦਾ ਸੀ।
ਵਾਣੀ ਅਜਿਹੀਆਂ ਫ਼ਿਲਮਾਂ ਨੂੰ ਖੁੱਲ੍ਹੇ ਦਿਲੋਂ ਸਵੀਕਾਰ ਕੀਤੇ ਜਾਣ ਦਾ ਸਿਹਰਾ ਭਾਰਤ ਦੇ ਪ੍ਰਗਤੀਸ਼ੀਲ ਦਰਸ਼ਕਾਂ ਨੂੰ ਦਿੰਦੀ ਹੈ। ਵਾਣੀ ਫ਼ਿਲਮ ‘ਸ਼ਮਸ਼ੇਰਾ’ ’ਚ ਦਿਖਾਈ ਦੇਵੇਗੀ, ਜੋ 22 ਜੁਲਾਈ ਨੂੰ ਰਿਲੀਜ਼ ਹੋਵੇਗੀ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਸਾਲਾਂ ਬਾਅਦ ਅਲੀ ਅਸਗਰ ਨੇ ਕੀਤਾ ਖ਼ੁਲਾਸਾ, ਦੱਸਿਆ ਕਿਉਂ ਛੱਡਿਆ ਕਪਿਲ ਸ਼ਰਮਾ ਦਾ ਸ਼ੋਅ
NEXT STORY