ਜੈਪੁਰ— ਬਾਲੀਵੁੱਡ ਅਭਿਨੇਤਾ ਸ਼ਾਹਰੁਖ ਖਾਨ ਦੀ ਫਿਲਮ 'ਫੈਨ' ਦੀ ਅਭਿਨੇਤਰੀ ਵਲੂਸ਼ਾ ਡਿਸੂਜ਼ਾ ਤਿੰਨ ਬੱਚਿਆਂ ਦੀ ਮਾਂ ਹੈ। ਇਹ ਪਹਿਲਾਂ ਮਾਡਲ ਸੀ। ਹਾਲਾਂਕਿ ਮਾਡਲਿੰਗ ਸਾਲ 2000 'ਚ ਮਿਸ ਇੰਡੀਆ ਦਾ ਖਿਤਾਬ ਜਿੱਤ ਚੁੱਕੀ ਵਲੂਸ਼ਾ ਲੰਬੇ ਸਮੇਂ ਤੋਂ ਮਾਡਲਿੰਗ ਦੀ ਦੁਨੀਆ ਤੋਂ ਦੂਰ ਰਹੀ। ਹੁਣ ਇਹ ਸ਼ਾਹਰੁਖ ਖਾਨ ਦੀ ਫਿਲਮ ਨਾਲ ਬਾਲੀਵੁੱਡ 'ਚ ਡੈਬਿਊ ਕਰ ਰਹੀ ਹੈ। ਬੀਤੇ ਦਿਨ ਜੈਪੁਰ ਪਹੁੰਚੀ ਵਲੂਸ਼ਾ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਉਹ ਬਚਪਨ ਤੋਂ ਹੀ ਬਾਲੀਵੁੱਡ ਤੋਂ ਕਾਫੀ ਉਤਸ਼ਾਹਤ ਹੈ। ਜਦੋਂ ਉਹ 9ਵੀਂ ਕਲਾਸ 'ਚ ਸੀ ਤਾਂ ਉਹ ਆਮਿਰ ਖਾਨ ਦੀ ਫਿਲਮ 'ਰਾਜਾ ਹਿੰਦੂਸਤਾਨੀ' ਸਕੂਲ ਤੋਂ ਬੰਕ ਕਰਕੇ ਦੇਖਣ ਗਈ ਸੀ। ਗੋਆ 'ਚ ਪੈਦਾ ਹੋਈ ਵਲੂਸ਼ਾ ਦੇ ਪਰਿਵਾਰ ਵਾਲੇ ਸਾਰੇ ਵਕੀਲ ਅਤੇ ਡਾਕਟਰ ਹਨ। ਸਾਰੇ ਇਹ ਹੀ ਚਾਹੁੰਦੇ ਸਨ ਕਿ ਉਹ ਵੀ ਇਸ ਖੇਤਰ 'ਚ ਹੀ ਆਪਣਾ ਕੈਰੀਅਰ ਬਣਾਏ। ਜਦੋਂ 10ਵੀਂ ਕਲਾਸ 'ਚ ਸੀ ਤਾਂ ਇਕ ਮੋਟੀਵੈਸ਼ਨਲ ਲੈਕਚਰ ਸੁਣਨ ਗਈ ਸੀ। ਸਾਰੇ ਬੱਚੇ ਇਕੋਨਾਮਿਕਸ, ਸਾਈਕੋਲਾਜੀ ਬਾਰੇ ਪੁੱਛ ਰਹੇ ਸਨ। ਉਸ ਨੂੰ ਜਦੋਂ ਕੁਝ ਪੁੱਛਣ ਲਈ ਕਿਹਾ ਗਿਆ ਤਾਂ ਉਸ ਨੇ ਪੁੱਛਿਆ ਕਿ ਬਾਲੀਵੁੱਡ 'ਚ ਕਿਵੇਂ ਜਾ ਸਕਦੇ ਹਾਂ ਅਤੇ ਸਾਰੇ ਬੱਚੇ ਉਸ 'ਤੇ ਹੱਸਣ ਲੱਗ ਪਏ।
ਉਸ ਨੇ ਮਾਡਲਿੰਗ ਨੂੰ ਕੈਰੀਅਰ ਦੇ ਰੂਪ 'ਚ ਚੁਣਿਆ ਅਤੇ ਸਾਲ 2002 'ਚ ਮਿਸ ਇੰਡੀਆ ਬਣੀ। ਸਾਲ 2002 'ਚ ਉਸ ਨੇ ਬਾਲੀਵੁੱਡ ਅਭਿਨੇਤਾ ਮਾਰਕ ਰਾਬਿਨਸ ਨਾਲ ਵਿਆਹ ਕੀਤਾ। ਫਿਰ ਉਹ ਦੇ ਬੇਟੀਆਂ ਅਤੇ ਇਕ ਬੇਟੇ ਦੀ ਮਾਂ ਬਣੀ। ਸਾਲ 2013 'ਚ ਦੋਹਾਂ 'ਚ ਤਲਾਕ ਹੋ ਗਿਆ। ਵਲੂਸ਼ਾ ਫੈਨ ਫਿਲਮ ਦੀ ਸ਼ੂਟਿੰਗ ਦੌਰਾਨ ਥੋੜ੍ਹੀ ਚਿੰਤਾ 'ਚ ਸੀ ਕਿ ਜੇਕਰ ਉਹ ਫਿਲਮ ਦੇ ਸੀਨਜ਼ ਦੇ ਜ਼ਿਆਦਾ ਰੀਟੈਕ ਕਰੇਗੀ ਤਾਂ ਇੰਨੇ ਵੱਡੇ ਸੁਪਰਸਟਾਰ ਨੂੰ ਉਸ ਕਾਰਨ ਇੰਤਜ਼ਾਰ ਕਰਨਾ ਪਵੇਗਾ। ਇਸ ਲਈ ਵਲੂਸ਼ਾ ਪੂਰੀ ਕੋਸ਼ਿਸ਼ ਕਰਦੀ ਸੀ ਕਿ ਉਹ ਇਕ ਵਾਰ 'ਚ ਹੀ ਸੀਨ ਪੂਰਾ ਕਰ ਲਵੇ।
ਸਵੇਰ ਦੇ ਸਮੇਂ ਨੂੰ ਖਾਸ ਮੰਨਦੀ ਹੈ ਸਾਬਕਾ ਮਿਸ ਸ਼੍ਰੀਲੰਕਾ ਜੈਕਲੀਨ ਫਰਨਾਂਡੀਜ਼ (pics)
NEXT STORY