ਮੁੰਬਈ : ਬਾਲੀਵੁੱਡ ਅਦਾਕਾਰਾ ਅਤੇ ਸਾਬਕਾ 'ਮਿਸ ਸ਼੍ਰੀਲੰਕਾ' ਜੈਕਲੀਨ ਫਰਨਾਂਡੀਜ਼ ਸਵੇਰ ਦੇ ਸਮੇਂ ਨੂੰ ਆਪਣੇ ਲਈ ਬੇਹੱਦ ਖਾਸ ਮੰਨਦੀ ਹੈ, ਜਿਸ ਕਾਰਨ ਉਹ ਸਵੇਰੇ ਛੇਤੀ ਉੱਠ ਜਾਂਦੀ ਹੈ। ਹਰ ਸਵੇਰ ਨਾਲ ਆਉਣ ਵਾਲੀ ਸ਼ਾਂਤੀ ਅਤੇ ਚੈਨ ਜੈਕਲੀਨ ਨੂੰ ਪਸੰਦ ਹੈ। ਉਹ ਆਪਣੇ ਹਰ ਦਿਨ ਦੀ ਕਸਰਤ ਸਵੇਰੇ ਕਰਨੀ ਪਸੰਦ ਕਰਦੀ ਹੈ।
ਜ਼ਿਕਰਯੋਗ ਹੈ ਕਿ ਜੈਕਲੀਨ ਅੱਜਕਲ ਆਪਣੇ ਕੰਮ 'ਚ ਰੁੱਝੀ ਹੋਈ ਹੈ। ਉਹ ਆਪਣੀ ਆਉਣ ਵਾਲੀ ਫਿਲਮ 'ਹਾਊਸਫੁੱਲ 3', 'ਡਿਸ਼ੂਮ', 'ਫਲਾਈਂਗ ਜੱਟ' ਵਰਗੀਆਂ ਫਿਲਮਾਂ 'ਚ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ, ''ਸਵੇਰ ਦਾ ਸਮਾਂ ਮੇਰੇ ਲਈ ਬਹੁਤ ਖਾਸ ਹੁੰਦਾ ਹੈ ਕਿਉਂਕਿ ਇਹੀ ਸਮਾਂ ਹੈ ਜਦੋਂ ਮੇਰੇ ਕੋਲ ਖੁਦ ਲਈ ਸਮਾਂ ਹੁੰਦਾ ਹੈ। ਮੈਂ ਧਿਆਨ ਕਰਦੀ ਹਾਂ ਅਤੇ ਆਪਣੇ ਪੂਰੇ ਦਿਨ 'ਚ ਮੈਂ ਕੀ ਚਾਹੁੰਦੀ ਹਾਂ ਉਹ ਵੀ ਮੈਂ ਇਸੇ ਸਮੇਂ ਹੀ ਤੈਅ ਕਰਦੀ ਹਾਂ। ਇਹ ਸਮਾਂ ਮੈਨੂੰ ਫੋਕਸ ਕਰਨ 'ਚ ਮੇਰੀ ਮਦਦ ਕਰਦਾ ਹੈ ਅਤੇ ਸ਼ਾਂਤੀ ਦਾ ਅਨੁਭਵ ਕਰਵਾਉਂਦਾ ਹੈ।''
ਦੀਪਿਕਾ ਦੀ ਹਾਲੀਵੁੱਡ ਅਦਾਕਾਰ ਨਾਲ ਹੌਟ ਤਸਵੀਰ ਹੋਈ ਵਾਇਰਲ
NEXT STORY