ਮੁੰਬਈ (ਬਿਊਰੋ)– ਤੇਲਗੂ ਸਟਾਰ ਵਰੁਣ ਤੇਜ ਤੇ ਮਾਨੁਸ਼ੀ ਛਿੱਲਰ ਸਟਾਰਰ ਫ਼ਿਲਮ ‘ਆਪ੍ਰੇਸ਼ਨ ਵੈਲੇਂਟਾਈਨ’ ਦਾ ਗੀਤ ‘ਵੰਦੇ ਮਾਤਰਮ’ ਅੰਮ੍ਰਿਤਸਰ ਦੇ ਵਾਹਗਾ ਬਾਰਡਰ ’ਤੇ ਰਿਲੀਜ਼ ਕੀਤਾ ਜਾਵੇਗਾ। ਮਾਨੁਸ਼ੀ ਛਿੱਲਰ ਇਸ ਫ਼ਿਲਮ ਨਾਲ ਤੇਲਗੂ ਕਰੀਅਰ ਦੀ ਸ਼ੁਰੂਆਤ ਕਰ ਰਹੀ ਹੈ।
ਇਹ ਖ਼ਬਰ ਵੀ ਪੜ੍ਹੋ : ਕਮਾਈ ’ਚ ਭਾਰਤੀ ਫ਼ਿਲਮਾਂ ਯੂਰਪ ਤੋਂ ਅੱਗੇ ਨਿਕਲੀਆਂ, 2023 ’ਚ ਸਾਡੀਆਂ ਫ਼ਿਲਮਾਂ ਨੇ ਕਮਾਏ 12,400 ਕਰੋੜ ਰੁਪਏ
ਦੋਵੇਂ ਸਿਤਾਰੇ ਗੀਤ ਨੂੰ ਲਾਂਚ ਕਰਦਿਆਂ ਵਾਹਗਾ ਬਾਰਡਰ ਪਰੇਡ ’ਤੇ ਇਕ ਮਹੱਤਵਪੂਰਨ ਪੇਸ਼ਕਾਰੀ ਕਰਨਗੇ, ਜੋ ਇਕ ਇਤਿਹਾਸਕ ਪਲ ਹੋਵੇਗਾ। ਫ਼ਿਲਮ ਦਾ ਗੀਤ ‘ਵੰਦੇ ਮਾਤਰਮ’ ਅਨੁਰਾਗ ਕੁਲਕਰਨੀ ਨੇ ਤੇਲਗੂ ’ਚ ਗਾਇਆ ਹੈ। ਇਹ ਫ਼ਿਲਮ ਵਰੁਣ ਦੇ ਕਰੀਅਰ ਦੀ ਸਭ ਤੋਂ ਚਰਚਿਤ ਫ਼ਿਲਮ ਹੋਵੇਗੀ।
ਵਰੁਣ ਤੇਜ ਸੱਚੀਆਂ ਘਟਨਾਵਾਂ ਤੋਂ ਪ੍ਰੇਰਿਤ ‘ਆਪ੍ਰੇਸ਼ਨ ਵੈਲੇਂਟਾਈਨ’ ’ਚ ਅਰਜੁਨ ਦੇਵ ਦੀ ਭੂਮਿਕਾ ’ਚ ਨਜ਼ਰ ਆਉਣਗੇ। ਉਥੇ ਹੀ ਮਾਨੁਸ਼ੀ ਛਿੱਲਰ ਇਕ ਰਾਡਾਰ ਅਫ਼ਸਰ ਦੀ ਭੂਮਿਕਾ ’ਚ ਨਜ਼ਰ ਆਵੇਗੀ।
‘ਆਪ੍ਰੇਸ਼ਨ ਵੈਲੇਂਟਾਈਨ’ ਸੋਨੀ ਪਿਕਚਰਜ਼ ਇੰਟਰਨੈਸ਼ਨਲ ਪ੍ਰੋਡਕਸ਼ਨਜ਼ ਤੇ ਸੰਦੀਪ ਮੁੱਡਾ ਦੀ ਰੈਨੇਸੈਂਸ ਪਿਕਚਰਜ਼ ਵਲੋਂ ਨਿਰਮਿਤ ਹੈ ਤੇ ਗੌਡ ਬਲੈੱਸ ਐਂਟਰਟੇਨਮੈਂਟ ਤੇ ਨੰਦਕੁਮਾਰ ਅਬਿਨੇਨੀ ਵਲੋਂ ਸਹਿ-ਨਿਰਮਾਣ ਕੀਤੀ ਗਈ ਹੈ।
ਸ਼ਕਤੀ ਪ੍ਰਤਾਪ ਸਿੰਘ ਹਾੜਾ ਫ਼ਿਲਮ ਨਾਲ ਨਿਰਦੇਸ਼ਨ ਦੀ ਦੁਨੀਆ ’ਚ ਕਦਮ ਰੱਖਣ ਜਾ ਰਹੇ ਹਨ। ਇਹ ਫ਼ਿਲਮ 16 ਫਰਵਰੀ ਨੂੰ ਤੇਲਗੂ ਤੇ ਹਿੰਦੀ ’ਚ ਰਿਲੀਜ਼ ਹੋਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਕਮਾਈ ’ਚ ਭਾਰਤੀ ਫ਼ਿਲਮਾਂ ਯੂਰਪ ਤੋਂ ਅੱਗੇ ਨਿਕਲੀਆਂ, 2023 ’ਚ ਸਾਡੀਆਂ ਫ਼ਿਲਮਾਂ ਨੇ ਕਮਾਏ 12,400 ਕਰੋੜ ਰੁਪਏ
NEXT STORY