ਮੁੰਬਈ (ਬਿਊਰੋ) : ਹਿੰਦੀ ਸਿਨੇਮਾ ਦੇ ਮੈਗਾਸਟਾਰ ਅਮਿਤਾਭ ਬੱਚਨ ਨੇ ਆਪਣੇ ਨਿੱਜੀ ਅਧਿਕਾਰਾਂ ਦੀ ਸੁਰੱਖਿਆ ਨੂੰ ਧਿਆਨ 'ਚ ਰੱਖਦੇ ਹੋਏ ਅਦਾਲਤ 'ਚ ਕੇਸ ਦਾਇਰ ਕੀਤਾ ਹੈ, ਜਿਸ ਨੂੰ ਲੈ ਕੇ ਦਿੱਲੀ ਹਾਈਕੋਰਟ 'ਚ ਸੁਣਵਾਈ ਚੱਲ ਰਹੀ ਹੈ। ਬਿੱਗ ਬੀ ਵਲੋਂ ਇਸ ਕੇਸ ਦੀ ਨੁਮਾਇੰਦਗੀ ਮਸ਼ਹੂਰ ਵਕੀਲ ਹਰੀਸ਼ ਸਾਲਵੇ ਕਰ ਰਹੇ ਹਨ। ਇਸ ਤੋਂ ਇਲਾਵਾ ਇਸ ਕੇਸ ਦੀ ਸੁਣਵਾਈ ਜਸਟਿਸ ਨਵੀਨ ਚਾਵਲਾ ਦੀ ਅਗਵਾਈ ਹੇਠ ਚੱਲ ਰਹੀ ਹੈ।
ਕਿਉਂ ਕਰਵਾਇਆ ਅਮਿਤਾਭ ਨੇ ਕੇਸ ਦਰਜ?
ਅਮਿਤਾਭ ਬੱਚਨ ਵੱਲੋਂ ਦਿੱਲੀ ਹਾਈ ਕੋਰਟ 'ਚ ਦਾਇਰ ਨਿੱਜੀ ਅਧਿਕਾਰਾਂ ਦੀ ਸੁਰੱਖਿਆ ਦੇ ਇਸ ਮਾਮਲੇ ਨੇ ਅਦਾਕਾਰ ਦਾ ਨਾਂ ਸੁਰਖੀਆਂ 'ਚ ਲਿਆਂਦਾ ਹੈ। ਖ਼ਬਰਾਂ ਦੀ ਮੰਨੀਏ ਤਾਂ ਬਿੱਗ ਬੀ ਨੇ ਇਸ ਮਾਮਲੇ 'ਚ ਆਪਣੀ ਇਮੇਜ, ਆਵਾਜ਼, ਨਾਂ ਜਾਂ ਆਪਣੇ ਕਿਸੇ ਵੀ ਗੁਣ ਨੂੰ ਬਚਾਉਣ ਲਈ ਦਿੱਲੀ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਹੈ। ਇਸ ਮੁਤਾਬਕ, ਜੇਕਰ ਕੋਈ ਵਿਅਕਤੀ ਜਾਂ ਸੰਸਥਾ ਅਮਿਤਾਭ ਬੱਚਨ ਦੇ ਨਾਂ, ਆਵਾਜ਼ ਜਾਂ ਉਨ੍ਹਾਂ ਨਾਲ ਸਬੰਧਤ ਕਿਸੇ ਵੀ ਚੀਜ਼ ਦੀ ਵਰਤੋਂ ਉਨ੍ਹਾਂ ਦੀ ਇਜਾਜ਼ਤ ਤੋਂ ਬਿਨਾਂ ਕਰਦਾ ਹੈ ਤਾਂ ਉਸ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਦਰਅਸਲ, ਪਿਛਲੇ ਦਿਨੀਂ ਸੋਸ਼ਲ ਮੀਡੀਆ ਪਲੇਟਫਾਰਮ whats App 'ਤੇ ਅਮਿਤਾਭ ਬੱਚਨ ਦੇ ਮਸ਼ਹੂਰ ਸ਼ੋਅ 'ਕੌਨ ਬਣੇਗਾ ਕਰੋੜਪਤੀ' ਨੂੰ ਲੈ ਕੇ ਫਰਜ਼ੀ ਲਾਟਰੀ ਮੈਸੇਜ ਵਾਇਰਲ ਹੋਏ ਹਨ, ਜਿਸ 'ਚ ਅਮਿਤਾਭ ਬੱਚਨ ਦੇ ਨਾਂ ਦੀ ਵੀ ਦੁਰਵਰਤੋਂ ਕੀਤੀ ਗਈ ਹੈ।

ਪਹਿਲਾਂ ਵੀ ਪ੍ਰਗਟਾਈ ਸੀ ਅਮਿਤਾਭ ਨੇ ਚਿੰਤਾ
ਇਸ ਤੋਂ ਪਹਿਲਾਂ ਅਮਿਤਾਭ ਬੱਚਨ ਨੇ ਕਈ ਥਾਵਾਂ 'ਤੇ ਬਿਨਾਂ ਇਜਾਜ਼ਤ ਦੇ ਆਪਣੀ ਆਵਾਜ਼ ਦੀ ਵਰਤੋਂ 'ਤੇ ਚਿੰਤਾ ਪ੍ਰਗਟਾਈ ਸੀ, ਜਿਸ ਲਈ ਹੁਣ ਉਨ੍ਹਾਂ ਨੇ ਇਹ ਵੱਡਾ ਕਦਮ ਚੁੱਕਿਆ ਹੈ। ਅਸਲ 'ਚ ਅਮਿਤਾਭ ਬੱਚਨ ਹਿੰਦੀ ਸਿਨੇਮਾ ਦੀ ਉਹ ਸ਼ਖਸੀਅਤ ਹੈ, ਜੋ ਕਿਸੇ ਬ੍ਰਾਂਡ ਤੋਂ ਘੱਟ ਨਹੀਂ ਹੈ। ਅਜਿਹੇ 'ਚ ਬਿੱਗ ਬੀ ਦੀ ਇਜਾਜ਼ਤ ਤੋਂ ਬਿਨਾਂ ਉਨ੍ਹਾਂ ਨਾਲ ਜੁੜੀ ਕਿਸੇ ਵੀ ਚੀਜ਼ ਦਾ ਇਸਤੇਮਾਲ ਕਰਨਾ ਗੈਰ-ਕਾਨੂੰਨੀ ਮੰਨਿਆ ਜਾਵੇਗਾ, ਜਿਵੇਂ ਕਿ ਨਾਂ, ਤਸਵੀਰ, ਆਵਾਜ਼ ਜਾਂ ਹੋਰ ਫੀਚਰ।
ਨੋਟ - ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਜ਼ਰੂਰ ਦੱਸੋ।
ਦਾਦੀ ਨੀਤੂ ਕਪੂਰ ਨੇ ਰੱਖਿਆ ਪੋਤਰੀ ਦਾ ਨਾਂ 'ਰਾਹਾ', ਮਾਂ ਆਲੀਆ ਨੇ ਦੱਸੇ ਧੀ ਦੇ ਨਾਂ ਦੇ ਮਤਲਬ
NEXT STORY