ਐਂਟਰਟੇਨਮੈਂਟ ਡੈਸਕ (ਬਿਊਰੋ) - ਪ੍ਰਸਿੱਧ ਅਭਿਨੇਤਾ ਮਨੋਜ ਮਿੱਤਰਾ ਹਸਪਤਾਲ 'ਚ ਭਰਤੀ ਹਨ। ਉਨ੍ਹਾਂ ਨੂੰ ਉਮਰ ਸੰਬੰਧੀ ਸਮੱਸਿਆਵਾਂ ਕਾਰਨ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ ਅਤੇ ਉਨ੍ਹਾਂ ਦੀ ਸਿਹਤ ਕਾਫੀ ਨਾਜ਼ੁਕ ਦੱਸੀ ਜਾ ਰਹੀ ਹੈ। ਮਨੋਜ ਮਿੱਤਰਾ ਰੰਗਮੰਚ ਦੀ ਦੁਨੀਆ ਦਾ ਵੀ ਜਾਣਿਆ-ਪਛਾਣਿਆ ਚਿਹਰਾ ਰਿਹਾ ਹੈ। ਮੈਡੀਕਲ ਅਧਿਕਾਰੀਆਂ ਮੁਤਾਬਕ ਮਨੋਜ ਮਿੱਤਰਾ ਦੀ ਸਿਹਤ ਨਾਜ਼ੁਕ ਬਣੀ ਹੋਈ ਹੈ।
ਛਾਤੀ ਵਿੱਚ ਦਰਦ ਦੀ ਸ਼ਿਕਾਇਤ ਤੋਂ ਬਾਅਦ ਦਾਖਲ ਕਰਵਾਇਆ ਗਿਆ
ਨਿਊਜ਼ ਏਜੰਸੀ ਪੀ. ਟੀ. ਆਈ. ਮੁਤਾਬਕ, ਡਾਕਟਰਾਂ ਨੇ ਕਿਹਾ ਹੈ ਕਿ ਅਭਿਨੇਤਾ ਨੂੰ ਛਾਤੀ 'ਚ ਦਰਦ ਦੀ ਸ਼ਿਕਾਇਤ ਤੋਂ ਬਾਅਦ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਇਸ ਤੋਂ ਇਲਾਵਾ 85 ਸਾਲਾ ਅਦਾਕਾਰ ਸੋਡੀਅਮ-ਪੋਟਾਸ਼ੀਅਮ ਅਸੰਤੁਲਨ ਅਤੇ ਹੋਰ ਸਿਹਤ ਸਮੱਸਿਆਵਾਂ ਦਾ ਵੀ ਸਾਹਮਣਾ ਕਰ ਰਹੇ ਹਨ। ਉਨ੍ਹਾਂ ਨੂੰ ਨਿਗਰਾਨੀ ਹੇਠ ਰੱਖਿਆ ਗਿਆ ਹੈ।
ਇਹ ਖ਼ਬਰ ਵੀ ਪੜ੍ਹੋ -ਭਾਰੀ ਪੁਲਸ ਫੋਰਸ ਨਾਲ ਘਿਰੇ ਨਜ਼ਰ ਆਏ ਸਲਮਾਨ ਖ਼ਾਨ, ਵੀਡੀਓ ਵਾਇਰਲ
ਇਨ੍ਹਾਂ ਫ਼ਿਲਮਾਂ 'ਚ ਕੀਤਾ ਹੈ ਕੰਮ
ਤਪਨ ਸਿਨਹਾ ਦੀ 'ਬੰਛਰਾਮਾਰ ਬਾਗਾਨ' ਵਰਗੀਆਂ ਫ਼ਿਲਮਾਂ 'ਚ ਆਪਣੀ ਸ਼ਾਨਦਾਰ ਅਦਾਕਾਰੀ ਲਈ ਮਸ਼ਹੂਰ ਮਨੋਜ ਮਿੱਤਰਾ ਨੇ ਅਨੁਭਵੀ ਨਿਰਦੇਸ਼ਕ ਸੱਤਿਆਜੀਤ ਰੇਅ ਦੀਆਂ ਕਲਾਸਿਕ ਫ਼ਿਲਮਾਂ 'ਘਰੇ ਬੇਰੇ' ਅਤੇ 'ਗਣਸ਼ਤਰੂ' 'ਚ ਵੀ ਕੰਮ ਕੀਤਾ ਹੈ।
ਇਹ ਖ਼ਬਰ ਵੀ ਪੜ੍ਹੋ - ਅੱਲੂ ਅਰਜੁਨ ਦੀ 'ਪੁਸ਼ਪਾ 2' 'ਚ ਡੇਵਿਡ ਵਾਰਨਰ ਦੀ ਐਂਟਰੀ! ਵਾਇਰਲ ਹੋਇਆ ਲੁੱਕ
100 ਤੋਂ ਵੱਧ ਨਾਟਕ ਲਿਖੇ
85 ਸਾਲਾ ਅਭਿਨੇਤਾ ਨੇ ਅਨੁਭਵੀ ਨਿਰਦੇਸ਼ਕਾਂ 'ਬੁੱਧਦੇਬ ਦਾਸਗੁਪਤਾ', 'ਬਾਸੂ ਚੈਟਰਜੀ', 'ਤਰੁਣ ਮਜੂਮਦਾਰ', 'ਸ਼ਕਤੀ ਸਮੰਤਾ' ਅਤੇ 'ਗੌਤਮ ਘੋਸ਼' ਦੀਆਂ ਫ਼ਿਲਮਾਂ 'ਚ ਵੀ ਕੰਮ ਕੀਤਾ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ 100 ਤੋਂ ਵੱਧ ਨਾਟਕ ਵੀ ਲਿਖੇ ਹਨ। ਕਈ ਪੁਰਸਕਾਰਾਂ ਤੋਂ ਇਲਾਵਾ, ਮਨੋਜ ਮਿੱਤਰਾ ਨੂੰ ਸਾਲ 1985 'ਚ ਸਰਵੋਤਮ ਨਾਟਕਕਾਰ ਦਾ ਸੰਗੀਤ ਨਾਟਕ ਅਕਾਦਮੀ ਪੁਰਸਕਾਰ ਵੀ ਮਿਲਿਆ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਨਵਜੋਤ ਸਿੰਘ ਸਿੱਧੂ ਵੈੱਬ ਸੀਰੀਜ਼ 'ਚ ਆਉਣਗੇ ਨਜ਼ਰ, ਪੋਸਟ ਰਾਹੀਂ ਦਿੱਤੀ ਜਾਣਕਾਰੀ
NEXT STORY