ਨਵੀਂ ਦਿੱਲੀ (ਬਿਊਰੋ) : ਬਾਲੀਵੁੱਡ ਅਦਾਕਾਰ ਵਿੱਕੀ ਕੌਸ਼ਲ ਅਤੇ ਕੈਟਰੀਨਾ ਕੈਫ ਦੇ ਵਿਆਹ ਦੀਆਂ ਰਸਮਾਂ ਖੁਸ਼ੀ-ਖੁਸ਼ੀ ਸਮਾਪਤ ਹੋ ਗਈਆਂ ਹਨ। ਵਿਆਹ ਤੋਂ ਬਾਅਦ ਵਿੱਕੀ ਕੌਸ਼ਲ ਅਤੇ ਕੈਟਰੀਨਾ ਕੈਫ ਨੇ ਆਪਣੇ ਵਿਆਹ ਦੀਆਂ ਅਧਿਕਾਰਤ ਤਸਵੀਰਾਂ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਪ੍ਰਸ਼ੰਸਕਾਂ ਨਾਲ ਸ਼ੇਅਰ ਕੀਤੀਆਂ ਹਨ। ਇਸ ਦੇ ਨਾਲ ਉਨ੍ਹਾਂ ਨੇ ਆਪਣੀਆਂ ਭਾਵਨਾਵਾਂ ਵੀ ਦੱਸੀਆਂ। ਕੈਟਰੀਨਾ ਅਤੇ ਵਿੱਕੀ ਦੀਆਂ ਇਨ੍ਹਾਂ ਤਸਵੀਰਾਂ ਵਾਲੇ ਇੰਸਟਾਗ੍ਰਾਮ ਪੋਸਟਾਂ 'ਤੇ ਇੰਡਸਟਰੀ ਦੇ ਉਨ੍ਹਾਂ ਦੇ ਦੋਸਤਾਂ ਅਤੇ ਬਾਲੀਵੁੱਡ ਸਿਤਾਰਿਆਂ ਨੇ ਉਨ੍ਹਾਂ ਦੇ ਵਿਆਹ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ। ਵਧਾਈ ਦੇਣ ਵਾਲਿਆਂ ਦੀ ਸੂਚੀ ਕਾਫੀ ਲੰਬੀ ਹੈ, ਜਿਨ੍ਹਾਂ 'ਚ ਆਲੀਆ ਭੱਟ, ਟਾਈਗਰ ਸ਼ਰਾਫ, ਦੀਪਿਕਾ ਪਾਦੁਕੋਣ, ਰਿਤਿਕ ਰੋਸ਼ਨ, ਗੁਰੂ ਰੰਧਾਵਾ ਅਤੇ ਵਰੁਣ ਧਵਨ ਸਮੇਤ ਹੋਰ ਮਸ਼ਹੂਰ ਹਸਤੀਆਂ ਸ਼ਾਮਲ ਹਨ।
ਇਹ ਖ਼ਬਰ ਵੀ ਪੜ੍ਹੋ : ਅਨੁਸ਼ਕਾ ਸ਼ਰਮਾ ਨੇ ਨਵੇਂ ਗੁਆਂਢੀਆਂ ਵਿੱਕੀ-ਕੈਟਰੀਨਾ ਨੂੰ ਇੰਝ ਦਿੱਤੀ ਵਿਆਹ ਦੀ ਵਧਾਈ
ਆਪਣੇ ਇੰਸਟਾਗ੍ਰਾਮ 'ਤੇ ਵਿਆਹ ਦੀਆਂ ਤਸਵੀਰਾਂ ਸ਼ੇਅਰ ਕਰਦੇ ਹੋਏ ਕੈਟਰੀਨਾ ਕੈਫ ਨੇ ਲਿਖਿਆ, ''ਸਾਡੇ ਦਿਲਾਂ 'ਚ ਸਿਰਫ਼ ਪਿਆਰ ਅਤੇ ਸ਼ੁਕਰਗੁਜ਼ਾਰੀ ਹੈ, ਜੋ ਸਾਨੂੰ ਇਸ ਪਲ 'ਤੇ ਲੈ ਕੇ ਆਈ ਹੈ। ਤੁਹਾਡੇ ਸਾਰਿਆਂ ਦੇ ਪਿਆਰ ਅਤੇ ਆਸ਼ੀਰਵਾਦ ਦੀ ਕਾਮਨਾ ਕਰਦੇ ਹੋਏ, ਅਸੀਂ ਇਕੱਠੇ ਇਸ ਨਵੀਂ ਯਾਤਰਾ ਦੀ ਸ਼ੁਰੂਆਤ ਕਰਦੇ ਹਾਂ।" ਇਸ ਦੇ ਨਾਲ ਉਸ ਨੇ ਦਿਲ ਨਾਲ ਇਮੋਜੀ ਅਤੇ ਹੱਥ ਜੋੜ ਕੇ ਪ੍ਰਾਰਥਨਾ ਕੀਤੀ ਹੈ। ਕੈਟਰੀਨਾ ਦੀ ਇਸ ਪੋਸਟ 'ਤੇ ਜਾਨ੍ਹਵੀ ਕਪੂਰ ਨੇ ਕਈ ਦਿਲ ਦੇ ਇਮੋਜੀ ਕੁਮੈਂਟ ਕੀਤੇ ਹਨ।
ਰਿਤਿਕ ਰੋਸ਼ਨ ਨੇ ਪ੍ਰਗਟਾਈ ਇਹ ਇੱਛਾ
ਜੋੜੇ ਨੂੰ ਵਧਾਈ ਦਿੰਦੇ ਹੋਏ ਦੀਪਿਕਾ ਪਾਦੂਕੋਣ ਨੇ ਕੁਮੈਂਟ 'ਚ ਲਿਖਿਆ, ''ਤੁਹਾਡੇ ਦੋਹਾਂ ਦੇ ਪਿਆਰ, ਹਾਸੇ, ਵਫਾਦਾਰੀ, ਸਨਮਾਨ ਅਤੇ ਸਾਥ ਦੀ ਸ਼ੁਭਕਾਮਨਾਵਾਂ।'' ਫ਼ਿਲਮ 'ਬੈਂਗ-ਬੈਂਗ' 'ਚ ਕੈਟਰੀਨਾ ਕੈਫ ਦੇ ਸਹਿ-ਅਦਾਕਾਰ ਰਹੇ ਰਿਤਿਕ ਰੋਸ਼ਨ ਨੇ ਵੀ ਉਨ੍ਹਾਂ ਦੇ ਵਿਆਹ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਹਨ। ਉਨ੍ਹਾਂ ਨੇ ਕੁਮੈਂਟ 'ਚ ਲਿਖਿਆ, ''ਬਹੁਤ ਸ਼ਾਨਦਾਰ। ਤੁਹਾਨੂੰ ਦੋਵਾਂ ਨੂੰ ਮੇਰਾ ਪਿਆਰ ਭੇਜ ਰਿਹਾ ਹਾਂ !! ਜਲਦੀ ਹੀ ਇਕੱਠੇ ਡਾਂਸ ਕਰਾਂਗੇ!" ਰਿਤਿਕ ਨੇ ਆਪਣੀ ਟਿੱਪਣੀ 'ਚ 3 ਦਿਲ ਦੇ ਇਮੋਜੀ ਸ਼ਾਮਲ ਕੀਤੇ ਹਨ।
ਇਹ ਖ਼ਬਰ ਵੀ ਪੜ੍ਹੋ : ਕੈਟਰੀਨਾ ਨੇ ਵਿਆਹ 'ਚ ਪਹਿਨਿਆ ਸਬਿਆਸਾਚੀ ਦਾ ਪੁਰਾਣਾ ਲਹਿੰਗਾ ਤੇ ਗਹਿਣੇ, ਖ਼ੁਦ ਵੇਖੋ ਤਸਵੀਰਾਂ 'ਚ
ਆਲੀਆ ਭੱਟ ਅਤੇ ਕਰੀਨਾ ਕਪੂਰ ਨੇ ਇਸ ਤਰ੍ਹਾਂ ਦਿੱਤੀ ਵਧਾਈ
ਆਲੀਆ ਭੱਟ ਨੇ ਬਹੁਤ ਸਾਰੇ ਇਮੋਜੀਜ਼ ਨਾਲ ਕੁਮੈਂਟ 'ਚ ਲਿਖਿਆ, "ਹੇ ਭਗਵਾਨ... ਤੁਸੀਂ ਬਹੁਤ ਸੁੰਦਰ ਲੱਗ ਰਹੇ ਹੋ।" ਪ੍ਰਿਅੰਕਾ ਚੋਪੜਾ ਨੇ ਕੁਮੈਂਟ 'ਚ ਲਿਖਿਆ, ''ਤੁਹਾਡੇ ਲਈ ਬਹੁਤ ਖੁਸ਼ੀ! ਮੇਰੇ ਦੋਸਤ ਦਾ ਵਿਆਹ। ਤੁਹਾਨੂੰ ਦੋਵਾਂ ਨੂੰ ਵਧਾਈਆਂ! ਤੁਸੀਂ ਦੋਵੇਂ ਇਕੱਠੇ ਸੰਪੂਰਨ ਹੋ।" ਕਰੀਨਾ ਕਪੂਰ ਵਿਆਹੁਤਾ ਅਭਿਨੇਤਰੀਆਂ ਦੇ ਕਲੱਬ 'ਚ ਕੈਟਰੀਨਾ ਦਾ ਸਵਾਗਤ ਕਰਦੀ ਨਜ਼ਰ ਆਈ। ਉਸ ਨੇ ਕੁਮੈਂਟ 'ਚ ਲਿਖਿਆ, "ਤੁਸੀਂ ਇਹ ਕਰ ਲਿਆ ਹੈ, ਰੱਬ ਤੁਹਾਨੂੰ ਦੋਵਾਂ ਦਾ ਭਲਾ ਕਰੇ।"
ਇਹ ਖ਼ਬਰ ਵੀ ਪੜ੍ਹੋ : ਸਭ ਤੋਂ ਜ਼ਿਆਦਾ ਦੇਖੀਆਂ ਗਈਆਂ ਵਿੱਕੀ-ਕੈਟਰੀਨਾ ਦੇ ਵਿਆਹ ਦੀਆਂ ਤਸਵੀਰਾਂ, Likes 'ਚ ਬਣਾਇਆ ਇਹ ਰਿਕਾਰਡ
ਸਬਿਆਸਾਚੀ ਨੇ ਵਿੱਕੀ-ਕੈਟਰੀਨਾ ਦੇ ਵਿਆਹ ਦੀ ਡਰੈੱਸ ਕੀਤੀ ਡਿਜ਼ਾਈਨ
ਵਿੱਕੀ ਕੌਸ਼ਲ ਅਤੇ ਕੈਟਰੀਨਾ ਕੈਫ ਨੇ ਵਿਆਹ ਲਈ ਮਸ਼ਹੂਰ ਫੈਸ਼ਨ ਡਿਜ਼ਾਈਨਰ ਸਬਿਆਸਾਚੀ ਮੁਖਰਜੀ ਦੁਆਰਾ ਡਿਜ਼ਾਈਨ ਕੀਤਾ ਵਿਆਹ ਦਾ ਪਹਿਰਾਵਾ ਪਹਿਨਿਆ ਸੀ। ਕੈਟਰੀਨਾ ਕੈਫ ਨੇ ਰਵਾਇਤੀ ਲਾਲ ਰੰਗ ਦਾ ਲਹਿੰਗਾ ਪਾਇਆ ਸੀ ਜਦੋਂਕਿ ਵਿੱਕੀ ਕੌਸ਼ਲ ਵੈਡਿੰਗ ਡਰੈੱਸ ਨੇ ਹਾਥੀ ਦੰਦ ਦੀ ਸਿਲਕ ਸ਼ੇਰਵਾਨੀ ਪਹਿਨੀ ਸੀ। ਸ਼ੇਰਵਾਨੀ ਨੂੰ ਬੰਗਾਲ ਟਾਈਗਰ ਦੇ ਬਟਨਾਂ ਨਾਲ ਸੁਸ਼ੋਭਿਤ ਕੀਤਾ ਗਿਆ ਸੀ, ਜਿਸ ਨੂੰ ਸੋਨੇ ਦੀ ਪਲੇਟ ਦਿੱਤੀ ਗਈ ਸੀ।
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਜ਼ਰੂਰ ਦੱਸੋ।
ਸੁੱਖੀ ਦਾ ਨਵਾਂ ਗੀਤ ‘ਕੋਕੋ’ ਰਿਲੀਜ਼, ਲੋਕਾਂ ਨੂੰ ਆ ਰਿਹੈ ਖੂਬ ਪਸੰਦ (ਵੀਡੀਓ)
NEXT STORY