ਮੁੰਬਈ (ਬਿਊਰੋ)– ਇਸ ਸਮੇਂ ਰਣਬੀਰ ਕਪੂਰ ਸਟਾਰਰ ਫ਼ਿਲਮ ‘ਐਨੀਮਲ’ ਨੂੰ ਲੈ ਕੇ ਫ਼ਿਲਮ ਇੰਡਸਟਰੀ ’ਚ ਹਰ ਪਾਸੇ ਰੌਲਾ ਹੈ। ਫ਼ਿਲਮ ਦੇ ਟਰੇਲਰ ਤੋਂ ਬਾਅਦ ਤੋਂ ਹੀ ਇਸ ਨੂੰ ਲੈ ਕੇ ਹਰ ਪਾਸੇ ਹੰਗਾਮਾ ਹੈ ਤੇ ਲੋਕ ਇਸ ਫ਼ਿਲਮ ਨੂੰ ਦੇਖਣ ਲਈ ਇਸ ਦੇ ਰਿਲੀਜ਼ ਹੋਣ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਰਣਬੀਰ ਕਪੂਰ, ਅਨਿਲ ਕਪੂਰ ਤੇ ਬੌਬੀ ਦਿਓਲ ਸਟਾਰਰ ਇਹ ਸ਼ਾਨਦਾਰ ਫ਼ਿਲਮ 1 ਦਸੰਬਰ ਨੂੰ ਰਿਲੀਜ਼ ਹੋ ਰਹੀ ਹੈ ਤੇ ਵਿੱਕੀ ਕੌਸ਼ਲ ਦੀ ‘ਸੈਮ ਬਹਾਦਰ’ ਵੀ ਉਸੇ ਦਿਨ ਰਿਲੀਜ਼ ਹੋ ਰਹੀ ਹੈ। ਫ਼ਿਲਮ ‘ਐਨੀਮਲ’ ਲਈ ਜ਼ਬਰਦਸਤ ਪ੍ਰਮੋਸ਼ਨ ਚੱਲ ਰਹੀ ਹੈ ਤੇ ਭਾਰੀ ਐਡਵਾਂਸ ਬੁਕਿੰਗ ਵੀ ਹੋ ਰਹੀ ਹੈ। ਹੁਣ ਵਿੱਕੀ ਕੌਸ਼ਲ ਨੂੰ ਉਨ੍ਹਾਂ ਦੀ ਫ਼ਿਲਮ ‘ਸੈਮ ਬਹਾਦਰ’ ਦੇ ‘ਐਨੀਮਲ’ ਨਾਲ ਕਲੈਸ਼ ਬਾਰੇ ਪੁੱਛਿਆ ਗਿਆ।
ਤੁਹਾਨੂੰ ਦੱਸ ਦੇਈਏ ਕਿ ਜਿਥੇ ‘ਸੈਮ ਬਹਾਦਰ’ ਸਿਰਫ ਹਿੰਦੀ ’ਚ ਰਿਲੀਜ਼ ਹੋ ਰਹੀ ਹੈ, ਉਥੇ ਹੀ ਰਣਬੀਰ ਦੀ ‘ਐਨੀਮਲ’ ਕਈ ਵੱਖ-ਵੱਖ ਭਾਸ਼ਾਵਾਂ ’ਚ ਰਿਲੀਜ਼ ਹੋ ਰਹੀ ਹੈ। ਵਿੱਕੀ ਨੇ ਗੱਲਬਾਤ ਦੌਰਾਨ ਦੋਵਾਂ ਫ਼ਿਲਮਾਂ ਨੂੰ ਲੈ ਕੇ ਆਪਣਾ ਉਤਸ਼ਾਹ ਜ਼ਾਹਿਰ ਕੀਤਾ। ਵਿੱਕੀ ਨੇ ਕਿਹਾ, ‘‘ਉਹ ਇਕ-ਦੂਜੇ ਲਈ ਨਹੀਂ, ਦਰਸ਼ਕਾਂ ਲਈ ਕੰਮ ਕਰਦੇ ਹਨ।’’
‘ਐਨੀਮਲ’ ਨਾਲ ਕਲੈਕਸ਼ ’ਤੇ ਵਿੱਕੀ ਦਾ ਜਵਾਬ
ਵਿੱਕੀ ਕੌਸ਼ਲ ਆਪਣੀ ਫ਼ਿਲਮ ‘ਸੈਮ ਬਹਾਦਰ’ ਦੀ ਰਿਲੀਜ਼ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਇੰਡੀਅਨ ਐਕਸਪ੍ਰੈੱਸ ਨੂੰ ਦਿੱਤੇ ਇੰਟਰਵਿਊ ’ਚ ਉਨ੍ਹਾਂ ਨੇ ‘ਐਨੀਮਲ’ ਨਾਲ ਹੋਏ ਭਿਆਨਕ ਕਲੈਸ਼ ’ਤੇ ਬੜੇ ਹੀ ਹਲਕੇ-ਫੁਲਕੇ ਢੰਗ ਨਾਲ ਜਵਾਬ ਦਿੱਤਾ ਹੈ। ਅਦਾਕਾਰ ਨੇ ਇਸ ਕਲੈਸ਼ ਦੀ ਤੁਲਨਾ ਇਕ ਟੀਮ ਲਈ ਖੇਡਣ ਵਾਲੇ ਦੋ ਸਲਾਮੀ ਬੱਲੇਬਾਜ਼ਾਂ ਨਾਲ ਕੀਤੀ ਹੈ। ਉਸ ਨੇ ਕਿਹਾ, ‘‘ਜੇਕਰ ਦੋ ਸਲਾਮੀ ਬੱਲੇਬਾਜ਼ ਕ੍ਰੀਜ਼ ’ਤੇ ਆਉਂਦੇ ਹਨ ਤੇ ਇਕ ਹੀ ਟੀਮ ਲਈ ਖੇਡਦੇ ਹਨ ਤਾਂ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਦੋਵਾਂ ਬੱਲੇਬਾਜ਼ਾਂ ਵਿਚਾਲੇ ਟਕਰਾਅ ਹੈ। ਉਹ ਸਿੰਗਲ ਟੀਮ ਲਈ ਖੇਡ ਰਹੇ ਹਨ।’’ ਉਸ ਦਾ ਕਹਿਣਾ ਹੈ ਕਿ ਉਹ ਤੇ ਰਣਬੀਰ ਦੋਵੇਂ ਹਿੰਦੀ ਸਿਨੇਮਾ ਲਈ ਖੇਡ ਰਹੇ ਹਨ।
ਇਹ ਖ਼ਬਰ ਵੀ ਪੜ੍ਹੋ : ਪੰਜਾਬੀ ਗਾਇਕ ਐਲੀ ਮਾਂਗਟ ਨੂੰ ਮਾਰਨ ਆਏ ਸੀ ਸ਼ੂਟਰ, ਪੁਲਸ ਨੇ ਮੁਕਾਬਲੇ ਮਗਰੋਂ ਕੀਤਾ ਗ੍ਰਿਫ਼ਤਾਰ
ਵਿੱਕੀ ਕੌਸ਼ਲ ਨੇ ਆਪਣੀ ਤੁਲਨਾ ਕ੍ਰਿਕਟ ਖਿਡਾਰੀਆਂ ਨਾਲ ਕੀਤੀ
ਵਿੱਕੀ ਨੇ ਇਹ ਵੀ ਕਿਹਾ ਕਿ ਇਕ ਫ਼ਿਲਮ ਤੇਜ਼ੀ ਨਾਲ ਸਫ਼ਲਤਾ ਹਾਸਲ ਕਰ ਸਕਦੀ ਹੈ ਤੇ ਦੂਜੀ ਹੌਲੀ-ਹੌਲੀ ਅੱਗੇ ਵਧ ਸਕਦੀ ਹੈ। ਉਨ੍ਹਾਂ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਦੋਵੇਂ ਫ਼ਿਲਮਾਂ ਦਾ ਮਹੱਤਵ ਇਕੋ ਜਿਹਾ ਹੈ। ਕ੍ਰਿਕੇਟ ਦੀ ਉਦਾਹਰਣ ਦਿੰਦਿਆਂ ਉਨ੍ਹਾਂ ਕਿਹਾ ਕਿ ਇਕ ਖਿਡਾਰੀ ਚੌਕੇ ਤੇ ਛੱਕੇ ਲਗਾ ਸਕਦਾ ਹੈ, ਜਦਕਿ ਦੂਜਾ ਖਿਡਾਰੀ ਕ੍ਰੀਜ਼ ’ਤੇ ਹੋਵੇਗਾ ਤੇ ਸਟ੍ਰਾਈਕ ਨੂੰ ਬਰਕਰਾਰ ਰੱਖਣ ਲਈ ਇਕ ਤੇ ਦੋ ਦੌੜਾਂ ਲੈਂਦਾ ਰਹੇਗਾ।’’
ਵਿੱਕੀ ਨੇ ਕਿਹਾ, ‘‘ਇਸ ਦਾ ਫ਼ੈਸਲਾ ਦਰਸ਼ਕ ਕਰਨਗੇ’’
ਜਦੋਂ ਵਿੱਕੀ ਨੂੰ ਪੁੱਛਿਆ ਗਿਆ ਕਿ ਉਹ ਕੀ ਸੋਚਦਾ ਹੈ ਕਿ ਕਿਹੜੀ ਫ਼ਿਲਮ ਬਾਊਂਡਰੀ ਨੂੰ ਛੂਹ ਲਵੇਗੀ ਤੇ ਕਿਹੜੀ ਸਿੰਗਲ ਲਵੇਗੀ ਤਾਂ ਉਸ ਨੇ ਬੜੀ ਚਲਾਕੀ ਨਾਲ ਜਵਾਬ ਦਿੱਤਾ ਤੇ ਕਿਹਾ ਕਿ ਦਰਸ਼ਕ ਫ਼ੈਸਲਾ ਕਰਨਗੇ।
‘ਅਸੀਂ ਦਰਸ਼ਕਾਂ ਲਈ ਕੰਮ ਕਰਦੇ ਹਾਂ, ਇਕ-ਦੂਜੇ ਲਈ ਨਹੀਂ’
ਵਿੱਕੀ ਕੌਸ਼ਲ ਦੀ ‘ਸੈਮ ਬਹਾਦਰ’ ਹਿੰਦੀ ’ਚ ਰਿਲੀਜ਼ ਹੋਣ ਵਾਲੀ ਹੈ, ਜਦਕਿ ਰਣਬੀਰ ਕਪੂਰ ਦੀ ‘ਐਨੀਮਲ’ ਹਿੰਦੀ, ਤਾਮਿਲ, ਤੇਲਗੂ, ਮਲਿਆਲਮ ਤੇ ਕੰਨੜਾ ਭਾਸ਼ਾਵਾਂ ’ਚ ਦੇਸ਼ ਭਰ ’ਚ ਆ ਰਹੀ ਹੈ। ਵਿੱਕੀ ਨੇ ਇਸ ਕਲੈਸ਼ ’ਤੇ ਇਕ ਗੱਲ ਹੋਰ ਦੱਸਦਿਆਂ ਕਿਹਾ, ‘‘ਜੇਕਰ ਦਰਸ਼ਕਾਂ ਨੂੰ ਫ਼ਿਲਮਾਂ ਪਸੰਦ ਆਈਆਂ ਤਾਂ ਦੋਵੇਂ ਫ਼ਿਲਮਾਂ ਕੰਮ ਕਰਨਗੀਆਂ। ਮੈਂ ‘ਐਨੀਮਲ’ ਲਈ ਉਨਾ ਹੀ ਉਤਸ਼ਾਹਿਤ ਹਾਂ, ਜਿੰਨਾ ਹਰ ਕੋਈ। ਮੈਨੂੰ ਲੱਗਦਾ ਹੈ ਕਿ ਇਹ ਦਰਸ਼ਕਾਂ ਲਈ ਬਹੁਤ ਵਧੀਆ ਫ਼ਿਲਮ ਹੋਵੇਗੀ। ਅਸੀਂ ਇਕ-ਦੂਜੇ ਲਈ ਨਹੀਂ, ਦਰਸ਼ਕਾਂ ਲਈ ਕੰਮ ਕਰਦੇ ਹਾਂ।’’
ਤੁਹਾਨੂੰ ਦੱਸ ਦੇਈਏ ਕਿ ਮੇਘਨਾ ਗੁਲਜ਼ਾਰ ਵਲੋਂ ਨਿਰਦੇਸ਼ਿਤ ਇਸ ਫ਼ਿਲਮ ’ਚ ਸਾਨਿਆ ਮਲਹੋਤਰਾ ਤੇ ਫਾਤਿਮਾ ਸਨਾ ਸ਼ੇਖ ਵੀ ਮੁੱਖ ਭੂਮਿਕਾਵਾਂ ’ਚ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਤ੍ਰਿਸ਼ਾ, ਚਿਰੰਜੀਵੀ ਤੇ ਖੁਸ਼ਬੂ ਖ਼ਿਲਾਫ਼ ਕੇਸ ਕਰਨਗੇ ਮੰਸੂਰ ਅਲੀ ਖ਼ਾਨ, ਮੁਆਫ਼ੀ ਦੇ ਦੋ ਦਿਨਾਂ ਬਾਅਦ ਬਦਲੇ ਸੁਰ
NEXT STORY