ਮੁੰਬਈ (ਬਿਊਰੋ) - ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਵਿਦਯੁਤ ਜਾਮਵਾਲ ਨੂੰ ਹਰ ਕੋਈ 'ਐਕਸ਼ਨ ਕਮਾਂਡੋ' ਦੇ ਨਾਂ ਨਾਲ ਜਾਣਦਾ ਹੈ। ਉਨ੍ਹਾਂ ਨੂੰ ਮਾਰਸ਼ਲ ਆਰਟਸ ਤੇ ਬੇਹਤਰੀਨ ਅਦਾਕਾਰੀ ਲਈ ਵੀ ਜਾਣਿਆ ਜਾਂਦਾ ਹੈ। ਵਿਦਯੁਤ ਜਾਮਵਾਲ ਨੇ ਆਪਣੀ ਬਾਕੀ ਦੀ ਜ਼ਿੰਦਗੀ ਲਈ ਵਿਦਿਆਰਥੀਆਂ ਦਾ ਸਮਰਥਨ ਕਰਨ ਤੇ ਉਨ੍ਹਾਂ ਨੂੰ ਉਤਸ਼ਾਹਿਤ ਕਰਨ ਦਾ ਵਾਅਦਾ ਕੀਤਾ ਹੈ। ਹਾਲ ਹੀ 'ਚ ਵਿਦਯੁਤ ਜਾਮਵਾਲ ਨੇ 9 ਸਾਲਾ ਬੱਚੀ ਤੋਂ ਪ੍ਰਭਾਵਿਤ ਹੋ ਕੇ ਕੇਰਲਾ 'ਚ ਭਾਰਤੀ ਮਾਰਸ਼ਲ ਆਰਟ ਕਲਾਰਿਪਯੱਟੂ ਅਕੈਡਮੀ ਬਣਾਉਣ ਲਈ 5 ਲੱਖ ਰੁਪਏ ਵੀ ਡੋਨੇਟ ਕੀਤੇ ਹਨ।
ਇਸ ਦੌਰਾਨ ਦਾ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਿਹਾ ਹੈ। ਵਿਦਯੁਤ ਜਾਮਵਾਲ ਨੇ ਇਸ ਬਾਰੇ ਗੱਲ ਕਰਦਿਆਂ ਕਿਹਾ, ''ਭਾਰਤ ਦੇ ਰਵਾਇਤੀ ਦੇਖਭਾਲ ਅਤੇ ਰੋਕਥਾਮ ਤਰੀਕਿਆਂ ਨੂੰ ਮੁੜ ਸ਼ੁਰੂ ਕਰਨ ਦੀ ਲੋੜ ਹੈ। ਕਲਾਰਿਪਯੱਟੂ ਅੱਜ ਸਭ ਤੋਂ ਵਧੀਆ ਉਪਲਬਧ ਪ੍ਰਾਚੀਨ ਸਿਹਤ ਸੱਭਿਆਚਾਰ ਹੈ। ਇਸ ਕਲਾ ਨੂੰ ਦੁਨੀਆਂ ਤੱਕ ਪਹੁੰਚਾਉਣਾ ਸਮੇਂ ਦੀ ਲੋੜ ਹੈ। ਕੇਰਲਾ ਤੋਂ ਸ਼ੁਰੂ ਕਰਕੇ, ਕਲਾਰਿਪਯੱਟੂ ਅਤੇ ਸਕੂਲਾਂ ਦੇ ਗੁਰੂਆਂ ਨੂੰ ਵਿੱਤੀ ਤੌਰ 'ਤੇ ਫੰਡਿੰਗ ਅਤੇ ਸਮਰਥਨ ਦੇਣਾ ਮਹਿਜ਼ ਮੇਰਾ ਪਹਿਲਾ ਕਦਮ ਹੈ। ਮੇਰੇ ਕੋਲ ਕਲਾਰਿਪਯੱਟੂ ਲਈ ਵੱਡੀਆਂ ਯੋਜਨਾਵਾਂ ਹਨ ਅਤੇ ਇਹ ਨੇੜਲੇ ਭਵਿੱਖ 'ਚ ਰਵਾਇਤੀ ਅਤੇ ਆਧੁਨਿਕ ਅਭਿਆਸ ਕਰਨ ਵਾਲਿਆਂ ਲਈ ਵੀ ਹਨ।''
ਦੱਸ ਦਈਏ ਕਿ ਵਿਦਯੁਤ ਜਾਮਵਾਲ ਜਾਮਵਾਲ ਬਚਪਨ ਤੋਂ ਹੀ ਕਲਾਰਿਪਯੱਟੂ ਦੇ ਵਿਦਿਆਰਥੀ ਰਹੇ ਹਨ। 'ਕਮਾਂਡੋ' ਫ਼ਿਲਮ ਦੇ ਅਦਾਕਾਰ ਆਪਣੇ ਫ਼ਿਲਮੀ ਸਟੰਟਾਂ 'ਚ ਮਾਰਸ਼ਲ ਆਰਟਸ ਨੂੰ ਸ਼ਾਮਲ ਕਰਨ ਲਈ ਵੀ ਮਸ਼ਹੂਰ ਹਨ।
ਦੱਸਣਯੋਗ ਹੈ ਕਿ ਵਿਦਯੁਤ ਇੱਕ 9 ਸਾਲਾ ਵਿਦਿਆਰਥਣ ਨੀਲਕੰਦਨ ਦੇ ਕਲਾਰਿਪਯੱਟੂ ਦੇ ਹੁਨਰ ਤੋਂ ਬਹੁਤ ਪ੍ਰਭਾਵਿਤ ਹੋਏ। ਇਸ ਤੋਂ ਬਾਅਦ ਉਨ੍ਹਾਂ ਨੇ ਆਪਣੇ ਪਿਤਾ ਨੂੰ ਕੇਰਲਾ 'ਚ ਕਲਾਰਿਪਯੱਟੂ ਅਕਡੈਮੀ ਸ਼ੁਰੂ ਕਰਨ ਲਈ ਕਿਹਾ। ਵਿਦਯੁਤ ਨੇ ਇਸ ਲਈ 5 ਲੱਖ ਰੁਪਏ ਵੀ ਡੋਨੇਟ ਕੀਤੇ। ਇਸ ਤੋਂ ਇਲਾਵਾ ਵਿਦਯੁਤ ਖ਼ੁਦ ਦੇ ਯੂਟਿਊਬ ਚੈਨਲ 'ਤੇ ਵੀ ਇਸ ਕਲਾ ਨੂੰ ਪ੍ਰਦਰਸ਼ਿਤ ਕਰਦੇ ਹੋਏ ਨਜ਼ਰ ਆਉਂਦੇ ਹਨ। ਆਰਥਿਕ ਮਦਦ ਮਿਲਣ 'ਤੇ ਵਿਦਿਆਰਥਣ ਨੇ ਵਿਦਯੁਤ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਅਸੀਂ ਮੁੰਬਈ 'ਚ @VidyutJammwal ਨੂੰ ਮਿਲੇ।
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।
Netflix ਨੇ ਘਾਟੇ ਤੋਂ ਬਚਣ ਲਈ ਅਨੁਸ਼ਕਾ ਦੀ ਕੰਪਨੀ ਨਾਲ ਮਿਲਾਇਆ ਹੱਥ
NEXT STORY