ਐਂਟਰਟੇਨਮੈਂਟ ਡੈਸਕ- ਸੋਨੀ ਐਂਟਰਟੇਨਮੈਂਟ ’ਤੇ ਇੰਡੀਅਨ ਆਈਡਲ ਦਾ ਨਵਾਂ ਸੀਜ਼ਨ ਪਰਤ ਰਿਹਾ ਹੈ। ਨਵੇਂ ਸੀਜ਼ਨ ਨਾਲ ਪਹਿਲਾਂ ਵਿਸ਼ਾਲ ਦਦਲਾਨੀ ਨੇ ਮਿਊਜ਼ਿਕ ਕਰੀਅਰ ਦੀ ਪ੍ਰੇਰਨਾ ਬਾਰੇ ਕਹਾਣੀ ਸਾਂਝੀ ਕੀਤੀ ਹੈ, ਜੋ ਬਚਪਨ ਦੀਆਂ ਯਾਦਾਂ ਨਾਲ ਜੁੜੀ ਹੈ ਅਤੇ ਉਨ੍ਹਾਂ ਦੀ ਮਾਂ ਦੀ ਆਵਾਜ਼ ਵਿਚ ਵਸਦੀ ਹੈ। ਉਨ੍ਹਾਂ ਨੇ ਦੱਸਿਆ, “ਪਹਿਲਾ ਗਾਣਾ ਜੋ ਯਾਦ ਹੈ, ਉਹ ਮਾਂ ਮੇਰੇ ਲਈ ਗਾਉਂਦੀ ਸੀ ‘ਫੂਲੋਂ ਕਾ ਤਾਰੋਂ ਕਾ’ ਜਿਸ ਵਿਚ ‘ਬਹਿਨਾ’ ਦੀ ਜਗ੍ਹਾ ਮੇਰਾ ਨਾਂ ਲਾਇਆ ਸੀ। ਇਹ ਹਮੇਸ਼ਾ ਉਨ੍ਹਾਂ ਦੀ ਆਵਾਜ਼ ਵਿਚ ਹੀ ਸੁਣਾਈ ਦਿੰਦਾ ਹੈ।” ਦੇਖੋ ਇੰਡੀਅਨ ਆਈਡਲ ਦਾ ਨਵਾਂ ਸੀਜ਼ਨ, 18 ਅਕਤੂਬਰ ਤੋਂ ਸ਼ਨੀਵਾਰ ਅਤੇ ਐਤਵਾਰ ਰਾਤ 8:00 ਵਜੇ ਸਿਰਫ ਸੋਨੀ ਐਂਟਰਟੇਨਮੈਂਟ ਟੈਲੀਵਿਜ਼ਨ ਅਤੇ ਸੋਨੀ ਲਿਵ ’ਤੇ।
ਭਾਰਤ ਦੀ ਮਿੱਟੀ, ਉਸ ਦੀ ਖ਼ੁਸ਼ਬੂ, ਉਸ ਦੀ ਖ਼ੂਬਸੂਰਤੀ-ਫਿਲਮ ਵਿਚ ਮਹਿਸੂਸ ਹੁੰਦੀ ਹੈ : ਈਸ਼ਾਨ
NEXT STORY