ਮੁੰਬਈ: ਦੇਸ਼ ’ਚ ਕੋਰੋਨਾ ਸੰਕਟ ਦੌਰਾਨ ਭਾਰਤ ਦੀਆਂ ਮਸ਼ਹੂਰ ਹਸਤੀਆਂ ਵਧ-ਚੜ੍ਹ ਕੇ ਲੋਕਾਂ ਦੀ ਮਦਦ ਲਈ ਅੱਗੇ ਆ ਰਹੀਆਂ ਹਨ। ਹੁਣ ਤੱਕ ਕਈ ਸ਼ਖਸ਼ੀਅਤਾਂ ਨੇ ਪੀੜਤਾਂ ਅਤੇ ਜ਼ਰੂਰਤਮੰਦਾਂ ਦੀ ਪੈਸਿਆਂ ਨਾਲ ਮਦਦ ਕੀਤੀ ਹੈ। ਉੱਧਰ ਕਈ ਹਸਤੀਆਂ ਕੋਵਿਡ ਮਰੀਜ਼ਾਂ ਦੇ ਇਲਾਜ ਲਈ ਉਨ੍ਹਾਂ ਨੂੰ ਰਾਹਤ ਸਮੱਗਰੀ ਦੇ ਲਈ ਫੰਡ ਜੁਟਾਉਣ ’ਚ ਲੱਗੀਆਂ ਹਨ। ਇਸ ਦੌਰਾਨ ਬੀਤੇ ਦਿਨੀਂ ਵਿਵੇਕ ਓਬਰਾਏ ਅਤੇ ਕੈਲਾਸ਼ ਖੇਰ ਨੇ ਕਈ ਸਿਤਾਰਿਆਂ ਦੇ ਨਾਲ ਮਿਲ ਕੇ ਪੀੜਤਾਂ ਦੀ ਮਦਦ ਲਈ ਫੰਡ ਜੁਟਾਉਣ ਦੀ ਪਹਿਲ ਕੀਤੀ ਸੀ ਜਿਸ ਰਾਹੀਂ ਇਹ ਮੁਹਿੰਮ ਵੱਡਾ ਫੰਡ ਜੁਟਾਉਣ ’ਚ ਕਾਮਯਾਬ ਹੋ ਰਹੀ ਹੈ।
ਦਰਅਸਲ ਇਨ੍ਹਾਂ ਸਿਤਾਰਿਆਂ ਨੇ ਐਡ-ਟੇਕ ਸਟਾਰਟ-ਅਪ ‘ਵੱਡਾ ਬਿਜ਼ਨੈੱਸ’ ਦੇ ਨਾਲ ਮਿਲ ਕੇ ਆਈ. ਐੱਮ ਆਕਸੀਜਨ ਮੈਨ ਨਾਂ ਦੀ ਮੁਹਿੰਮ ਸ਼ੁਰੂ ਕੀਤੀ ਸੀ। ਵਿਵੇਕ ਓਬਰਾਏ, ਕੈਲਾਸ਼ ਖੇਰ ਫਾਊਂਡੇਸ਼ਨ ਅਤੇ ਇਸਕਾਨ ਫਾਊਂਡੇਸ਼ਨ ਦੇ ਸਹਿਯੋਗ ਨਾਲ ਸ਼ੁਰੂ ਹੋਈ ਇਸ ਮੁਹਿੰਮ ਨੇ ਪਹਿਲੇ ਦਿਨ ਸਾਢੇ ਸੱਤ ਕਰੋੜ ਰੁਪਏ ਜੁਟਾ ਲਏ ਹਨ। ਇਸ ਨੂੰ ਲੈ ਕੇ ਹਾਲ ਹੀ ’ਚ ਵਿਵੇਕ ਨੇ ਕਿਹਾ ਕਿ ‘ਇਹ ਇਕ ਅਸਾਧਾਰਨ ਪਹਿਲ ਹੈ ਅਤੇ ਮੈਂ ਵਿਅਕਤੀਗਤ ਰੂਪ ਨਾਲ ਇਹ ਮੰਨਦਾ ਹਾਂ ਕਿ ਇਸ ਮੁਹਿੰਮ ਦੇ ਪਿੱਛੇ ਦਾ ਦਰਸ਼ਨ ਮੇਰੀ ਸੋਚ ਨਾਲ ਮੇਲ ਖਾਂਧਾ ਹੈ। ਇਹ ਮੁਹਿੰਮ ਇਸ ਗੱਲ ਨੂੰ ਦੋਹਰਾਉਂਦੀ ਹੈ ਕਿ ਅੱਜ ਦੇ ਲੋਕ ਇਕ-ਦੂਜੇ ਦੀ ਤਾਕਤ ਅਤੇ ਸਮਰਥਨ ਦਾ ਸਭ ਤੋਂ ਮਜ਼ਬੂਤ ਸਤੰਭ ਬਣ ਗਏ ਹਨ ਅਤੇ ਇਹ ਇਕਮਾਤਰ ਤਰੀਕਾ ਹੈ ਕਿ ਜਿਸ ਨਾਲ ਅਸੀਂ ਇਕੱਠੇ ਇਸ ਮਹਾਮਾਰੀ ਤੋਂ ਬਚ ਸਕਦੇ ਹਾਂ। ਮੈਨੂੰ ਇਸ ਨੇਕ ਮੁਹਿੰਮ ਨੂੰ ਸਹਿਯੋਗ ਦੇਣ ’ਚ ਬਹੁਤ ਖੁਸ਼ੀ ਹੋ ਰਹੀ ਹੈ।
ਉੱਧਰ ਕੈਲਾਸ਼ ਖੇਰ ਫਾਊਂਡੇਸ਼ਨ ਦੇ ਸੰਸਥਾਪਕ ਕੈਲਾਸ਼ ਖੇਰ ਨੇ ਕਿਹਾ ਕਿ ਸਾਡੀ ਨੀਂਹ ਹਮੇਸ਼ਾ ਲੋਕਾਂ ਦੀ ਮਦਦ ਕਰਨ ’ਚ ਵਿਸ਼ਵਾਸ ਕਰਦੀ ਹੈ। ਇਸ ਲਈ ਅਨੋਖੀ ਪਹਿਲ ’ਚ ਸਾਂਝੇਦਾਰੀ ਕਰਨੀ ਖੁਸ਼ੀ ਦੀ ਗੱਲ ਹੈ। ਅਸੀਂ ਉਮੀਦ ਕਰਦੇ ਹਾਂ ਕਿ ਜ਼ਿਆਦਾ ਤੋਂ ਜ਼ਿਆਦਾ ਲੋਕ ਅਤੇ ਸੰਗਠਨ ਇਸ ਤੋਂ ਪ੍ਰੇਰਣਾ ਲੈਣਗੇ ਅਤੇ ਇਕ-ਦੂਜੇ ਦੀ ਮਦਦ ਲਈ ਅੱਗੇ ਆਉਣਗੇ।
ਦੱਸ ਦੇਈਏ ਕਿ ਇਸ ਮੁਹਿੰਮ ਦੇ ਤਹਿਤ ਇਸਕਾਨ ਦੇ ਨਾਲ ਮਿਲ ਕੇ ਦਿੱਲੀ ’ਚ ਕੋਵਿਡ-19 ਪੀੜਤਾਂ ਲਈ 200 ਬੈੱਡ ਦਾ ਹਸਪਤਾਲ ਸ਼ੁਰੂ ਕੀਤਾ ਗਿਆ ਹੈ। ਜਲਦ ਹੀ ਇਸ ਦੀ ਸਮਰੱਥਾ ਨੂੰ ਵਧਾਉਣ ਦੀ ਗੱਲ ਕੀਤੀ ਜਾ ਰਹੀ ਹੈ। ਮਰੀਜ਼ਾਂ ਨੂੰ ਇਥੇ ਸਭ ਕੁਝ ਮੁਫ਼ਤ ’ਚ ਉਪਲੱਬਧ ਕਰਵਾਇਆ ਜਾ ਰਿਹਾ ਹੈ।
'ਤੌਕਤੇ' ਤੂਫ਼ਾਨ ਨਾਲ ਸਲਮਾਨ ਖ਼ਾਨ ਨੂੰ ਹੋਇਆ ਭਾਰੀ ਨੁਕਸਾਨ
NEXT STORY