ਲੁਧਿਆਣਾ (ਅਨਿਲ/ਸ਼ਿਵਮ) – ਲੁਧਿਆਣਾ ਜਲੰਧਰ ਨੈਸ਼ਨਲ ਹਾਈਵੇ ’ਤੇ ਸਥਿਤ ਬਸਤੀ ਜੋਧੇਵਾਲ ਦੇ ਨੇੜੇ ਕੈਲਾਸ਼ ਨਗਰ ਚੌਕ ਤੇ ਜਲੰਧਰ ਬਾਈਪਾਸ ਜੱਸੀਆਂ ਚੌਕ ਵਿਚ ਨੈਸ਼ਨਲ ਹਾਈਵੇ ’ਤੇ 23 ਕਰੋੜ ਦੀ ਲਾਗਤ ਨਾਲ ਦੋ ਅੰਡਰਪਾਸ ਬਣਾਏ ਜਾਣਗੇ। ਜਿਸ ਬਾਰੇ ਵਿਚ ਜਾਣਕਾਰੀ ਦਿੰਦੇ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਪਰਿਵਹਨ ਮੰਤਰੀ ਨਿਤਿਨ ਗਡਕਰੀ ਵਲੋਂ ਲੁਧਿਆਣਾ ਨਿਵਾਸੀਆਂ ਦੀ ਪਿਛਲੇ ਲੰਮੇ ਸਮੇਂ ਤੋਂ ਮੰਗ ਸੀ ਕਿ ਕੈਲਾਸ਼ ਨਗਰ ਚੌਕ ਅਤੇ ਜੱਸੀਆਂ ਚੌਕ ’ਤੇ ਲੋਕਾਂ ਦੀ ਸੁਵਿਧਾ ਦੇ ਲਈ ਅੰਡਰਪਾਸ ਬਣਾਏ ਜਾਣ ਜਿਸਦੇ ਲਈ ਉਨਾਂ ਨੇ ਇਸ ਬਾਰੇ ਵਿਚ ਕੇਂਦਰੀ ਪਰਿਵਹਨ ਮੰਤਰੀ ਨਿਤਿਨ ਗਡਕਰੀ ਨਾਲ ਗੱਲਬਾਤ ਕੀਤੀ ਅਤੇ ਉਨਾਂ ਨੇ ਕੈਲਾਸ਼ ਨਗਰ ਚੌਕ ਅਤੇ ਜੱਸੀਆਂ ਚੌਕ ਵਿਚ ਅੰਡਰਪਾਸ ਬਣਾਉਣ ਦੇ ਲਈ ਨੈਸ਼ਨਲ ਹਾਈਵੇ ਅਥਾਰਿਟੀ ਨੂੰ ਨਿਰਦੇਸ਼ ਜਾਰੀ ਕੀਤੇ ਗਏ ਹਨ।
ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਨੇ ਦੱਸਿਆ ਕਿ ਇਹ ਅੰਡਰਪਾਸ 15/15 ਮੀਟਰ ਦੇ ਬਣਾਏ ਜਾਣਗੇ ਅਤੇ ਜੋ ਪਹਿਲਾ 7 ਮੀਟਰ ਦੀ ਸਰਵਿਸ ਲਾਈਨ ਸੀ ਅਤੇ ਉਸਨੂੰ ਵੀ ਚੌੜਾ ਕਰਕੇ 11 ਮੀਟਰ ਤੱਕ ਬਣਾਇਆ ਜਾਵੇਗਾ। ਜਿਸ ਨਾਲ ਲੋਕਾਂ ਨੂੰ ਨੈਸ਼ਨਲ ਹਾਈਵੇ ਪਾਰ ਕਰਨ ਹੁਣ ਵੱਡੀ ਰਾਹਤ ਮਿਲੇਗੀ। ਉਨਾਂ ਨੇ ਦੱਸਿਆ ਕਿ ਲੁਧਿਆਣਾ ਦੇ ਲੋਕਾਂ ਨੇ ਉਨਾਂ ਨੂੰ ਵੱਡਾ ਸਨਮਾਨ ਦਿੱਤਾ ਹੈ ਜਿਸਦੇ ਕਾਰਨ ਉਹ ਹਮੇਸ਼ਾ ਲੁਧਿਆਣਾ ਨਿਵਾਸੀਆਂ ਦੀ ਸਮੱਸਿਆ ਨੂੰ ਦੂਰ ਕਰਨ ਦਾ ਯਤਨ ਕਰਦੇ ਰਹਿੰਦੇ ਹਨ ਅਤੇ ਅੱਗੇ ਵੀ ਹਮੇਸ਼ਾ ਰਾਤ ਦਿਨ ਲੁਧਿਆਣਾ ਦੇ ਲੋਕਾਂ ਦੀ ਸੇਵਾ ਕਰਦੇ ਰਹਿਣਗੇ ਬਿੱਟੂ ਨੇ ਦਸਿਆ ਕਿ ਇਸ ਤਰਾਂ ਜੱਸੀਆਂ ਚੌਕ ਵਿਚ 15,15 ਫੁਟ ਦੇ ਅੰਡਰਪਾਸ ਬਣਾਏ ਜਾਣਗੇ ਅਤੇ ਇਹ ਅੰਡਰਪਾਸ ਦੇ ਕੰਮ 1 ਸਾਲ ਦੇ ਅੰਦਰ ਅੰਦਰ ਪੂਰੇ ਹੋ ਜਾਣਗੇ। ਜਿਸ ਨਾਲ ਜਨਤਾ ਨੂੰ ਆਉਣ ਵਾਲੇ ਸਮੇਂ ਵਿਚ ਭਾਰੀ ਰਾਹਤ ਮਿਲੇਗੀ।
ਲਾਡੋਵਾਲ ਚੌਕ ਵਿਚ ਵੀ ਅੰਡਰਪਾਸ ਬਣਾਏ ਜਾਣ ਦੀ ਲੋਕਾਂ ਨੇ ਕੀਤੀ ਮੰਗ
ਵਿਧਾਨਸਭਾ ਹਲਕਾ ਗਿਲ ਦੇ ਅਧੀਨ ਆਉਂਦੇ ਨੈਸ਼ਨਲ ਹਾਈਵੇ ’ਤੇ ਸਥਿਤ ਕਸਬਾ ਲਾਡੋਵਾਲ ਦੇ ਇਲਾਕਾ ਨਿਵਾਸੀਆਂ ਵਲੋਂ ਵੀ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਤੋਂ ਮੰਗ ਕੀਤੀ ਗਈ ਹੈ ਕਿ ਇਸ ਚੌਕ ਵਿਚ ਵੀ ਲੋਕਾਂ ਦੀ ਸੁਵਿਧਾ ਦੇ ਲਈ ਅੰਡਰਪਾਸ ਬਣਾਇਆ ਜਾਵੇ ਤਾਂ ਕਿ ਇਸ ਚੌਕ ਵਿਚ ਪ੍ਰਤੀਦਿਨ ਹੋ ਰਹੇ ਹਾਦਸਿਆਂ ਤੋਂ ਲੋਕਾਂ ਦਾ ਬਚਾਅ ਹੋ ਸਕੇ। ਇਲਾਕੇ ਦੇ ਲੋਕਾਂ ਵਲੋਂ ਪਿਛਲੇ ਕਈ ਸਾਲਾਂ ਤੋਂ ਜ਼ਿਲਾ ਪ੍ਰਸ਼ਾਸ਼ਨ ਤੋਂ ਇਸ ਸਮੱਸਿਆ ਨੂੰ ਦੂਰ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਪਰ ਅੱਜ ਤੱਕ ਕਿਸੇ ਵੀ ਅਧਿਕਾਰੀ ਅਤੇ ਰਾਜਨੀਤਕ ਨੇਤਾ ਨੇ ਇਸ ਸਮੱਸਿਆ ਨੂੰ ਦੂਰ ਕਰਨ ਦਾ ਕੋਈ ਯਤਨ ਨਹੀਂ ਕੀਤਾ ਗਿਆ ਜਿਸਦੇ ਕਾਰਨ ਇਲਾਕੇ ਦੇ ਲੋਕਾਂ ਵਲੋਂ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਤੋਂ ਇਸ ਸਮੱਸਿਆ ਨੂੰ ਦੂਰ ਕਰਨ ਦੀ ਅਪੀਲ ਕੀਤੀ ਗਈ ਹੈ।
ਘਰਵਾਲੀ ਨੂੰ ਛੱਡ ਹੋਰ ‘ਲਵ ਮੈਰਿਜ’ ਕਰਾਉਣ ਪੁੱਜਾ ਨੌਜਵਾਨ! ਮੌਕੇ 'ਤੇ ਪੈ ਗਿਆ ਰੱਫੜ
NEXT STORY