ਮੁੰਬਈ (ਬਿਊਰੋ)– ਕੋਰੋਨਾ ਕਾਲ ’ਚ ਕਈ ਸਾਰੇ ਬਾਲੀਵੁੱਡ ਸਿਤਾਰੇ ਅਜਿਹੇ ਹਨ, ਜੋ ਜ਼ਰੂਰਤਮੰਦਾਂ ਦੀ ਮਦਦ ਲਈ ਅੱਗੇ ਆਏ ਹਨ। ਕੋਰੋਨਾ ਨਾਲ ਜੁੜੇ ਮਰੀਜ਼ਾਂ ਦੀ ਮਦਦ ਤਾਂ ਕੀਤੀ ਹੀ ਜਾ ਰਹੀ ਹੈ ਪਰ ਕਈ ਸਾਰੇ ਲੋਕ ਦੇਸ਼ ਤੇ ਦੁਨੀਆ ਭਰ ’ਚ ਅਜਿਹੇ ਵੀ ਹਨ, ਜੋ ਪਹਿਲਾਂ ਤੋਂ ਹੀ ਕਿਸੇ ਹੋਰ ਗੰਭੀਰ ਬੀਮਾਰੀ ਦਾ ਸ਼ਿਕਾਰ ਹਨ। ਹੁਣ ਬਾਲੀਵੁੱਡ ਅਦਾਕਾਰ ਵਿਵੇਕ ਓਬਰਾਏ ਕੈਂਸਰ ਵਰਗੀ ਖ਼ਤਰਨਾਕ ਬੀਮਾਰੀ ਨਾਲ ਪੀੜਤ ਬੱਚਿਆਂ ਦੀ ਮਦਦ ਲਈ ਅੱਗੇ ਆਏ ਹਨ। ਹਾਲ ਹੀ ’ਚ ਉਨ੍ਹਾਂ ਨੇ ਇਸ ਬਾਰੇ ਜਾਣਕਾਰੀ ਦਿੱਤੀ ਹੈ।
ਵਿਵੇਕ ਨੇ ਸੋਸ਼ਲ ਮੀਡੀਆ ’ਤੇ ਇਕ ਵੀਡੀਓ ਸਾਂਝੀ ਕੀਤੀ ਤੇ ਦੱਸਿਆ ਕਿ ਕੈਂਸਰ ਨਾਲ ਲੜ ਰਹੇ ਕੁਲ 3000 ਜ਼ਰੂਰਤਮੰਦ ਬੱਚਿਆਂ ਤਕ ਉਹ ਖਾਣਾ ਪਹੁੰਚਾਉਣਗੇ। ਆਉਣ ਵਾਲੇ 3 ਮਹੀਨਿਆਂ ’ਚ ਉਹ ਵੱਧ ਤੋਂ ਵੱਧ ਬੱਚਿਆਂ ਦੀ ਮਦਦ ਕਰਨਾ ਚਾਹੁੰਦੇ ਹਨ। ਵਿਵੇਕ ਨੇ ਇਸ ਦੌਰਾਨ ਫੰਡ ਇਕੱਠਾ ਕਰਨ ਦੀ ਵੀ ਲੋਕਾਂ ਨੂੰ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਜੇਕਰ ਤੁਸੀਂ 1000 ਰੁਪਏ ਵੀ ਦਾਨ ਕਰਦੇ ਹੋ ਤਾਂ ਉਸ ਨਾਲ ਕੈਂਸਰ ਨਾਲ ਲੜ ਰਹੇ ਇਕ ਬੱਚੇ ਦੇ ਪੂਰੇ ਮਹੀਨੇ ਦੇ ਖਾਣੇ ਦਾ ਇੰਤਜ਼ਾਮ ਹੋ ਸਕਦਾ ਹੈ।
ਵਿਵੇਕ ਨੇ ਕਿਹਾ, ‘ਕੈਂਸਰ ਪੇਸ਼ੈਂਟਸ ਐਡ ਐਸੋਸੀਏਸ਼ਨ ਪਿਛਲੇ 52 ਸਾਲਾਂ ਤੋਂ ਕੈਂਸਰ ਕੇਅਰ ਵੱਲ ਆਪਣਾ ਧਿਆਨ ਕੇਂਦਰਿਤ ਕਰ ਰਹੀ ਹੈ ਤੇ ਹਮੇਸ਼ਾ ਟ੍ਰੀਟਮੈਂਟ ਤੋਂ ਅਲੱਗ ਹੱਟ ਕੇ ਮਰੀਜ਼ਾਂ ਬਾਰੇ ਸੋਚਦੀ ਹੈ। ਇਸ ਦਾ ਮਕਸਦ ਉਨ੍ਹਾਂ ਲੋਕਾਂ ਦਾ ਜੀਵਨ ਬਚਾਉਣਾ ਹੈ, ਜੋ ਕੈਂਸਰ ਕਾਰਨ ਆਪਣਾ ਇਲਾਜ ਕਰਵਾਉਣ ’ਚ ਅਸਮਰੱਥ ਹਨ। ਹਜ਼ਾਰਾਂ ਮਰੀਜ਼ਾਂ ਤੇ ਉਨ੍ਹਾਂ ਦੇ ਪਰਿਵਾਰ ਨੂੰ ਇਸ ਐਸੋਸੀਏਸ਼ਨ ਦੇ ਫੂਡ ਬੈਂਕ ਤੋਂ ਫਾਇਦਾ ਪਹੁੰਚਿਆ ਹੈ। ਅਸੀਂ ਆਉਣ ਵਾਲੇ 3 ਮਹੀਨਿਆਂ ਲਈ ਮਰੀਜ਼ਾਂ ਦੇ ਖਾਣ-ਪੀਣ ਦਾ ਪੂਰਾ ਇੰਤਜ਼ਾਮ ਕਰਨ ’ਚ ਲੱਗੇ ਹੋਏ ਹਾਂ ਪਰ ਅਸੀਂ ਇਹ ਇਕੱਲੇ ਨਹੀਂ ਕਰ ਸਕਦੇ। ਇਸ ਲਈ ਇਸ ਕੰਮ ’ਚ ਤੁਹਾਡੀ ਜ਼ਰੂਰਤ ਹੈ। ਤੁਹਾਡਾ ਇਕ ਛੋਟਾ ਜਿਹਾ ਸਹਿਯੋਗ ਇਕ ਮਰੀਜ਼ ਨੂੰ ਪੂਰੇ ਇਕ ਮਹੀਨੇ ਦਾ ਖਾਣਾ ਮੁਹੱਈਆ ਕਰਵਾ ਸਕਦਾ ਹੈ।’
ਕੋਰੋਨਾ ਕਾਲ ’ਚ ਕੈਂਸਰ ਮਰੀਜ਼ਾਂ ਬਾਰੇ ਇਨ੍ਹਾਂ ਸੋਚਣਾ ਤੇ ਉਨ੍ਹਾਂ ਦੀ ਮਦਦ ਲਈ ਅੱਗੇ ਆਉਣ ’ਤੇ ਵਿਵੇਕ ਓਬਰਾਏ ਦੀ ਤਾਰੀਫ਼ ਕੀਤੀ ਜਾ ਰਹੀ ਹੈ। ਦੱਸਣਯੋਗ ਹੈ ਕਿ ਵਿਵੇਕ ਕੋਰੋਨਾ ਵਾਇਰਸ ਨਾਲ ਪ੍ਰਭਾਵਿਤ ਜ਼ਰੂਰਤਮੰਦਾਂ ਦੀ ਮਦਦ ਕਰਦੇ ਨਜ਼ਰ ਆਏ ਸਨ। ਉਥੇ ਸਾਲ 2019 ’ਚ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਜੀਵਨੀ ’ਤੇ ਬਣੀ ਫ਼ਿਲਮ ’ਚ ਮੁੱਖ ਭੂਮਿਕਾ ਨਿਭਾਅ ਕੇ ਖੂਬ ਸੁਰਖ਼ੀਆਂ ਬਟੋਰੀਆਂ ਸਨ। ਇਨ੍ਹੀਂ ਦਿਨੀਂ ਵਿਵੇਕ ਓਬਰਾਏ ਸਾਊਥ ਫ਼ਿਲਮਾਂ ’ਚ ਹੱਥ ਅਜ਼ਮਾਉਂਦੇ ਨਜ਼ਰ ਆ ਰਹੇ ਹਨ। ਉਨ੍ਹਾਂ ਦੀ ਪਿਛਲੀ ਫ਼ਿਲਮ ‘ਰੁਸਤਮ’ ਵੀ ਸਾਊਥ ਇੰਡੀਅਨ ਫ਼ਿਲਮ ਸੀ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਜ਼ਰੂਰ ਸਾਂਝੀ ਕਰੋ।
ਕੋਰੋਨਾ ਕਾਲ ਦੌਰਾਨ ਸਰਕਾਰ ਦੀ ਬੇਰੁਖ਼ੀ ਕਾਰਨ ਕਲਾਕਾਰਾਂ 'ਚ ਭਾਰੀ ਰੋਸ ਤੇ ਨਿਰਾਸ਼ਾ
NEXT STORY