ਨਵੀਂ ਦਿੱਲੀ (ਬਿਊਰੋ) : ਹਿੰਦੀ ਸਿਨੇਮਾ ਦੀਆਂ ਮਸ਼ਹੂਰ ਅਦਾਕਾਰਾ ਵਹੀਦਾ ਰਹਿਮਾਨ, ਆਸ਼ਾ ਪਾਰੇਖ ਤੇ ਹੈਲੇਨ ਅਸਲ ਜ਼ਿੰਦਗੀ 'ਚ ਬਹੁਤ ਵਧੀਆ ਦੋਸਤ ਹਨ। ਇਹ ਤਿੰਨੋਂ ਅਕਸਰ ਹੀ ਇਕ-ਦੂਜੇ ਨਾਲ ਕੁਆਲਿਟੀ ਸਮਾਂ ਗੁਜ਼ਾਰਦੇ ਨਜ਼ਰ ਆਉਂਦੀਆਂ ਹਨ। ਹੁਣ ਤਿੰਨੋਂ ਅਦਾਕਾਰਾਂ ਦੀਆਂ ਬਹੁਤ ਹੀ ਪਿਆਰੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ, ਜਿਨ੍ਹਾਂ 'ਚ ਉਹ ਛੁੱਟੀਆਂ ਦਾ ਆਨੰਦ ਮਾਣਦੀਆਂ ਨਜ਼ਰ ਆ ਰਹੀਆਂ ਹਨ।
ਪਹਿਲੀ ਤਸਵੀਰ 'ਚ ਵਹੀਦਾ, ਆਸ਼ਾ ਤੇ ਹੇਲੇਨ ਬੋਟ 'ਚ ਚਿੱਲ ਕਰਦੀਆਂ ਨਜ਼ਰ ਆ ਰਹੀਆਂ ਹਨ। ਤਸਵੀਰ 'ਚ ਆਸ਼ਾ ਤੇ ਹੈਲੇਨ ਬੈਠੇ ਹੋਏ ਹਨ ਅਤੇ ਵਿਚਾਲੇ ਵਹੀਦਾ ਖੜੀ ਹੈ।
ਦੂਜੀ ਤਸਵੀਰ 'ਚ ਵਹੀਦਾ ਰਹਿਮਾਨ ਬੋਟ ਦੇ ਸਟੇਅਰਿੰਗ ਨੂੰ ਕੰਟਰੋਲ ਕਰਦੀ ਨਜ਼ਰ ਆ ਰਹੀ ਹੈ। ਉਨ੍ਹਾਂ ਦੇ ਚਿਹਰੇ 'ਤੇ ਬਹੁਤ ਜ਼ਿਆਦਾ ਮੁਸਕੁਰਾਹਟ ਹੈ।
ਤੀਜੀ ਤਸਵੀਰ 'ਚ ਆਸ਼ਾ ਤੇ ਵਹੀਦਾ ਲਾਈਫ਼ ਜੈਕੇਟ ਪਾ ਕੇ ਬੈਠੀਆਂ ਹਨ। ਦੋਵੇਂ ਕਿਸੇ ਗੱਲ 'ਤੇ ਰਿਐਕਟ ਕਰਦੀਆਂ ਨਜ਼ਰ ਆ ਰਹੀਆਂ ਹਨ। ਇਹ ਤਸਵੀਰਾਂ ਹੁਣ ਤਕ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਕਈ ਸਿਤਾਰਿਆਂ ਨੇ ਇਨ੍ਹਾਂ ਤਸਵੀਰਾਂ 'ਤੇ ਕੁਮੈਂਟ ਕਰਕੇ ਪਿਆਰ ਦਿੱਤਾ ਹੈ।
ਸਲਮਾਨ ਖ਼ਾਨ ਅਤੇ ਦਿਸ਼ਾ ਪਾਟਨੀ ਦੀ ਫ਼ਿਲਮ ‘ਰਾਧੇ’ ਦਾ ਨਵਾਂ ਗਾਣਾ ਹੋਇਆ ਰਿਲੀਜ਼ (ਵੀਡੀਓ)
NEXT STORY