ਮੁੰਬਈ : ਸ਼ਰਧਾ ਕਪੂਰ ਇਕ ਅਜਿਹੀ ਅਦਾਕਾਰਾ ਹੈ, ਜਿਸ ਨੇ ਫਿਲਮ ਇੰਡਸਟਰੀ 'ਚ ਬਹੁਤ ਥੋੜ੍ਹੇ ਸਮੇਂ ਦੌਰਾਨ ਹੀ ਪਛਾਣ ਬਣਾ ਲਈ ਹੈ। ਫਿਲਮ 'ਆਸ਼ਿਕੀ-2' ਨਾਲ ਬਾਲੀਵੁੱਡ 'ਚ ਡੈਬਿਊ ਕਰਨ ਵਾਲੀ ਸ਼ਰਧਾ ਆਪਣੀ ਅਦਾਕਾਰੀ ਨਾਲ ਸਭ ਦੇ ਦਿਲਾਂ 'ਚ ਆਪਣੇ ਲਈ ਥਾਂ ਬਣਾ ਚੁੱਕੀ ਹੈ ਪਰ ਹੁਣੇ ਜਿਹੇ ਉਸ ਨੇ ਜੋ ਕਰ ਦਿਖਾਇਆ ਹੈ, ਉਹ ਸਿਰਫ ਪ੍ਰਸ਼ੰਸਕਾਂ ਲਈ ਹੀ ਨਹੀਂ, ਸਗੋਂ ਫਿਲਮ ਜਗਤ ਦੇ ਲੋਕਾਂ ਲਈ ਵੀ ਨਵਾਂ ਅਨੁਭਵ ਹੈ।
ਅਸਲ 'ਚ ਸ਼ਰਧਾ ਨੇ ਇਕ ਪ੍ਰਮੋਸ਼ਨਲ ਈਵੈਂਟ ਲਈ ਬੇਹੱਦ ਖਤਰਨਾਕ ਸਟੰਟ ਕੀਤਾ। ਉਸ ਨੇ 34 ਮੰਜ਼ਲਾ ਇਕ ਇਮਾਰਤ ਤੋਂ ਹਵਾ 'ਚ ਰੱਸੀ ਦੇ ਸਹਾਰੇ ਲਟਕ ਕੇ ਸਟੰਟ ਕੀਤਾ, ਜਿਸ ਦੀ ਤਸਵੀਰ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝੀ ਕੀਤੀ ਹੈ। ਆਪਣੇ ਇਸ ਅਨੁਭਵ ਬਾਰੇ ਸ਼ਰਧਾ ਨੇ ਦੱਸਿਆ ਕਿ ਉਹ ਬਹੁਤ ਖੁਸ਼ ਹੈ ਕਿਉਂਕਿ ਅਜਿਹਾ ਬਹੁਤ ਘੱਟ ਹੁੰਦਾ ਹੈ, ਜਦੋਂ ਤੁਹਾਨੂੰ ਇਹੋ ਜਿਹੀ ਇਮਾਰਤ ਦੀ ਉੱਚਾਈ ਤੋਂ ਸਟੰਟ ਕਰਨ ਦਾ ਮੌਕਾ ਮਿਲਦਾ ਹੈ।
ਉਸ ਦਾ ਕਹਿਣੈ, ''ਅਜਿਹੇ ਮੌਕੇ ਵਾਰ-ਵਾਰ ਨਹੀਂ ਮਿਲਦੇ ਅਤੇ ਹੁਣ ਮੈਂ ਇਸ ਨੂੰ ਕਰਕੇ ਬਹੁਤ ਖੁਸ਼ ਹਾਂ। ਮੇਰਾ ਆਤਮ-ਵਿਸ਼ਵਾਸ ਵੱਧ ਗਿਆ ਹੈ ਅਤੇ ਹੁਣ ਮੈਂ ਇੰਝ ਫਿਲਮਾਂ ਵਿਚ ਵੀ ਕਰਨਾ ਚਾਹਾਂਗੀ। ਦੱਸ ਦੇਈਏ ਕਿ ਇਸ ਸਾਲ ਸ਼ਰਧਾ ਦੀਆਂ ਦੋ ਫਿਲਮਾਂ 'ਬਾਗੀ' ਅਤੇ 'ਰੌਕ ਆਨ' ਰਿਲੀਜ਼ ਹੋਣਗੀਆਂ। ਦੋਹਾਂ ਤੋਂ ਹੀ ਦਰਸ਼ਕਾਂ ਨੂੰ ਕਾਫੀ ਆਸ ਹੈ। ਜਿਸ ਤਰ੍ਹਾਂ ਉਹ ਮਿਹਨਤ ਕਰ ਰਹੀ ਹੈ, ਉਸ ਤੋਂ ਦਰਸ਼ਕਾਂ ਦੀ ਆਸਾਂ ਵੀ ਕਾਫੀ ਵੱਧ ਗਈਆਂ ਹਨ।
ਮੀਕਾ ਦੇ ਸ਼ੋਅ 'ਚ ਗੁਲਾਮ ਅਲੀ ਨੇ ਇੰਝ ਕੀਤਾ ਸਭ ਨੂੰ ਹੈਰਾਨ
NEXT STORY