ਮੁੰਬਈ (ਇੰਟ) : ਫਿਲਮ ਅਦਾਕਾਰਾ ਸ਼ਿਲਪਾ ਸ਼ੈਟੀ ਦੇ ਪਤੀ ਰਾਜ ਕੁੰਦਰਾ ਨੂੰ ਲੈ ਕੇ ਨਵੀਂ ਜਾਣਕਾਰੀ ਸਾਹਮਣੇ ਆਈ ਹੈ। ਮੁੰਬਈ ਕ੍ਰਾਈਮ ਬ੍ਰਾਂਚ ਕੋਲ ਰਾਜ ਕੁੰਦਰਾ ਲਗਾਤਾਰ ਇਸ ਗੱਲ ਤੋਂ ਇਨਕਾਰ ਕਰਦਾ ਰਿਹਾ ਹੈ ਕਿ ਬਰਤਾਨੀਆ ’ਚ ਰਜਿਸਟਰਡ ਕੈਨਰਿਨ ਕੰਪਨੀ ਨਾਲ ਉਸ ਦਾ ਕੋਈ ਲੈਣਾ-ਦੇਣਾ ਹੈ। ਕੁੰਦਰਾ ਦਾ ਦਾਅਵਾ ਹੈ ਕਿ ਉਕਤ ਕੰਪਨੀ ਦੇ ਡਾਇਰੈਕਰਟ ਪ੍ਰਦੀਪ ਬਖਸ਼ੀ ਉਸ ਦੇ ਰਿਸ਼ਤੇਦਾਰ ਹਨ ਪਰ ਕੁੰਦਰਾ ਦੀ ਗ੍ਰਿਫਤਾਰੀ ਪਿਛੋਂ ਜਦੋਂ ਮੁੰਬਈ ਕ੍ਰਾਈਮ ਬ੍ਰਾਂਚ ਨੇ ਉਨ੍ਹਾਂ ਦੇ ਵ੍ਹਟਸਐਪ ਚੈਟ ਦਾ ਵਿਸ਼ਲੇਸ਼ਣ ਕੀਤਾ ਤਾਂ ਕਿਸੇ ਨਾਲ ਬਿਜ਼ਨੈੱਸ ਡੀਲ ਕਰਦੇ ਸਮੇਂ ਕੁੰਦਰਾ ਨੇ ਮੰਨਿਆ ਕਿ ਕੈਨਰਿਨ ਕੰਪਨੀ ’ਚ ਉਹ ਭਾਈਵਾਲ ਹੈ। ਮੁੰਬਈ ਕ੍ਰਾਈਮ ਬ੍ਰਾਂਚ ਦੇ ਦੋਸ਼ਾਂ ਮੁਤਾਬਕ ਕੈਨਰਿਨ ਉਹ ਕੰਪਨੀ ਹੈ ਜਿਥੋਂ ਪੋਰਨ ਵੀਡੀਓ ਅਪਲੋਡ ਕੀਤੇ ਜਾਂਦੇ ਸਨ। ਇਹ ਵੀਡੀਓ ਮੁੰਬਈ ਸਥਿਤ ਰਾਜ ਕੁੰਦਰਾ ਦੀ ਵਿਆਨ ਇੰਡਸਟਰੀਜ਼ ਤੋਂ ਲੰਡਨ ਭੇਜੇ ਜਾਂਦੇ ਸਨ। ਵਿਆਨ ਇੰਡਸਟਰੀ ਦੀ ਇਕ ਡਾਇਰੈਕਟਰ ਸ਼ਿਲਪਾ ਸ਼ੈਟੀ ਵੀ ਸੀ ਜਿਸ ਨੇ ਪਿਛਲੇ ਸਾਲ ਇਸ ਕੰਪਨੀ ਦੇ ਨਿਰਦੇਸ਼ਕ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਸ਼ੁੱਕਰਵਾਰ ਜਦੋਂ ਕ੍ਰਾਈਮ ਬ੍ਰਾਂਚ ਨੇ ਕੁੰਦਰਾ ਦੀ ਮੌਜੂਦਗੀ ’ਚ ਸ਼ਿਲਪਾ ਕੋਲੋਂ ਉਸ ਦੇ ਜੁਹੂ ਸਥਿਤ ਨਿਵਾਸ ਵਿਖੇ 6 ਘੰਟਿਆਂ ਤੋਂ ਵਧ ਸਮੇਂ ਤੱਕ ਪੁੱਛਗਿੱਛ ਕੀਤੀ ਸੀ ਤਾਂ ਇਹ ਸਵਾਲ ਵੀ ਪੁੱਛਿਆ ਸੀ ਕਿ ਉਨ੍ਹਾਂ ਵਿਆਨ ਕੰਪਨੀ ਦੇ ਡਾਇਰੈਕਟਰ ਦੇ ਅਹੁਦੇ ਤੋਂ ਅਸਤੀਫਾ ਕਿਉਂ ਦਿੱਤਾ? ਸ਼ਿਲਪਾ ਦੇ ਬੈਂਕ ਖਾਤਿਆਂ ਦੀ ਵੀ ਕ੍ਰਾਈਮ ਬ੍ਰਾਂਚ ਵਲੋਂ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਖੁਲਾਸਾ : ਸ਼ਿਲਪਾ ਸ਼ੈਟੀ ਨੂੰ ਪਤੀ ਦੇ ਕਾਲੇ ਕਾਰੋਬਾਰ ਦੀ ਸੀ ਪੂਰੀ ਜਾਣਕਾਰੀ
ਰਾਜ ਕੁੰਦਰਾ ਦਾ ਨਾਂ ਉਸ ਦੀ ਹੀ ਕੰਪਨੀ ਦੇ ਮੈਨੇਜਿੰਗ ਡਾਇਰੈਕਟਰ ਉਮੇਸ਼ ਨੇ ਲਿਆ ਸੀ ਜਿਸ ਨੂੰ ਇਸ ਸਾਲ ਫਰਵਰੀ ’ਚ ਗ੍ਰਿਫਤਾਰ ਕੀਤਾ ਗਿਆ ਸੀ। ਉਸ ਤੋਂ ਬਾਅਦ ਇਹ ਮਾਮਲਾ ਹੌਲੀ-ਹੌਲੀ ਖੁਲ੍ਹਦਾ ਗਿਆ। ਮੁੰਬਈ ਪੁਲਸ ਨੇ ਗਹਿਨਾ ਵਸ਼ਿਸ਼ਠ ਨੂੰ ਪੋਰਨੋਗ੍ਰਾਫੀ ਦੇ ਮਾਮਲੇ ’ਚ ਪੁੱਛਗਿੱਛ ਲਈ ਤਲਬ ਕੀਤਾ ਸੀ। ਉਸ ਤੋਂ ਬਾਅਦ ਗਹਿਨਾ ਦਾ ਬਿਆਨ ਆਇਆ ਕਿ ਉਹ ਅਜੇ ਮੁੰਬਈ ਤੋਂ ਬਾਹਰ ਹੈ ਇਸ ਲਈ ਅੱਜ ਪੇਸ਼ ਨਹੀਂ ਹੋ ਸਕਦੀ। ਨਾਲ ਹੀ ਉਸ ਨੇ ਭਰੋਸਾ ਦਿੱਤਾ ਸੀ ਕਿ ਉਹ ਮਾਮਲੇ ਦੀ ਜਾਂਚ ਵਿਚ ਪੁਲਸ ਦਾ ਪੂਰਾ ਸਾਥ ਦੇਵੇਗੀ। ਹੁਣੇ ਜਿਹੇ ਹੀ ਮੁੰਬਈ ਪੁਲਸ ਨੇ ਅਭਿਨੇਤਰੀ ਗਹਿਨਾ ਸਮੇਤ 3 ਵਿਅਕਤੀਆਂ ਨੂੰ ਪੁੱਛਗਿੱਛ ਲਈ ਸੰਮਨ ਭੇਜਿਆ ਸੀ।
ਰਾਜ ਕੁੰਦਰਾ ਦੀ ਕੰਪਨੀ ਦੇ 4 ਵਿਅਕਤੀ ਬਣੇ ਗਵਾਹ
ਰਾਜ ਕੁੰਦਰਾ ਦੀ ਕੰਪਨੀ ’ਚ ਕੰਮ ਕਰ ਰਹੇ ਚਾਰ ਵਿਅਕਤੀ ਇਸ ਮਾਮਲੇ ’ਚ ਗਵਾਹ ਬਣ ਗਏ ਹਨ। ਜਿਹੜੇ ਗਵਾਹ ਬਣੇ ਹਨ, ਉਨ੍ਹਾਂ ਦੇ ਨਾਂ ਨਹੀਂ ਦੱਸੇ ਗਏ। ਇਨ੍ਹਾਂ ਗਵਾਹਾਂ ਦੇ ਬਿਆਨ ਪੋਰਨੋਗ੍ਰਾਫੀ ਦੇ ਨਾਲ ਜੁੜੇ ਮਾਮਲੇ ’ਚ ਨਵਾਂ ਮੋੜ ਲਿਆ ਸਕਦੇ ਹਨ। ਇਹ 4 ਗਵਾਹ ਰਾਜ ਕੁੰਦਰਾ ਦੀ ਬਿਜ਼ਨੈੱਸ ਡੀਲ ਬਾਰੇ ਪੁਲਸ ਨੂੰ ਜਾਣਕਾਰੀ ਦੇਣ ਵਾਲੇ ਹਨ।
ਇਹ ਵੀ ਪੜ੍ਹੋ : 9 ਕਰੋੜ ’ਚ 121 ਡਰਟੀ ਵੀਡੀਓਜ਼ ਵੇਚਣ ਦੀ ਤਿਆਰੀ ’ਚ ਸੀ ਰਾਜ ਕੁੰਦਰਾ
ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ
ਹਿਮਾਚਲ ’ਚ ਚੱਟਾਨਾਂ ਖਿਸਕਣ ਕਾਰਨ ਕੰਗਨਾ ਰਣੌਤ ਦੀ ਪ੍ਰਸ਼ੰਸਕ ਦੀ ਹੋਈ ਮੌਤ, ਭਾਵੁਕ ਪੋਸਟ ਕੀਤੀ ਸਾਂਝੀ
NEXT STORY