ਮੁੰਬਈ: ਬਾਲੀਵੁੱਡ ਅਦਾਕਾਰ ਜੈਕੀ ਸ਼ਰਾਫ ਨੇ ਆਪਣੇ ਕਰੀਅਰ ’ਚ ਬਹੁਤ ਹਿੱਟ ਫ਼ਿਲਮਾਂ ਦਿੱਤੀਆਂ ਹਨ। ਇਹ ਕਾਰਨ ਹੈ ਕਿ ਅੱਜ ਵੀ ਜੈਕੀ ਸ਼ਰਾਫ ਦੇ ਪ੍ਰਸ਼ੰਸਕ ਉਨ੍ਹਾਂ ਨੂੰ ਦੋਬਾਰਾ ਹੀਰੋ ਫ਼ਿਲਮਾਂ ’ਚ ਦੇਖਣਾ ਚਾਹੁੰਦੇ ਹਨ। ਹਾਲਾਂਕਿ ਅਦਾਕਾਰ ਅਜੇ ਵੀ ਸਰਗਰਮ ਹਨ ਅਤੇ ਲਗਾਤਾਰ ਆਪਣੀ ਅਦਾਕਾਰੀ ਨਾਲ ਖ਼ੁਦ ਨੂੰ ਸਾਬਿਤ ਕਰ ਰਹੇ ਹਨ। ਜੈਕੀ ਸ਼ਰਾਫ ਇਸ ਦੇ ਨਾਲ ਆਪਣੇ ਜੀਵਨ ਦੇ ਕਿੱਸੇ ਵੀ ਖੁੱਲ੍ਹ ਕੇ ਸਾਂਝੇ ਕਰਦੇ ਹਨ ਅਤੇ ਆਪਣੇ ਸੰਘਰਸ਼ ਦੀ ਕਹਾਣੀ ਸਭ ਦੇ ਸਾਹਮਣੇ ਰੱਖਦੇ ਹਨ। ਇਕ ਇੰਟਰਵਿਊ ’ਚ ਜੈਕੀ ਸ਼ਰਾਫ ਨੇ ਆਪਣੇ ਬੁਰੇ ਸਮੇਂ ਨੂੰ ਯਾਦ ਕੀਤਾ ਸੀ।
ਜੈਕੀ ਨੇ ਦੱਸਿਆ ਕਿ ਇਹ ਬੁਰਾ ਸਮਾਂ ਅਜਿਹਾ ਸੀ ਕਿ ਉਨ੍ਹਾਂ ਨੂੰ ਆਪਣੇ ਘਰ ਦਾ ਫਰਨੀਚਰ ਤੱਕ ਵੇਚਣਾ ਪਿਆ ਸੀ। ਦਰਅਸਲ ਇਹ ਬੁਰਾ ਸਮਾਂ ਸਾਲ 2003 ’ਚ ਰਿਲੀਜ਼ ਹੋਈ ਫ਼ਿਲਮ ‘ਬੂਮ’ ਨਾਲ ਸ਼ੁਰੂ ਹੋਇਆ ਸੀ। ਫ਼ਿਲਮ ਦੀ ਪ੍ਰੋਡਿਊਸਰ ਉਨ੍ਹਾਂ ਦੀ ਪਤਨੀ ਆਇਸ਼ਾ ਸ਼ਰਾਫ ਸੀ ਅਤੇ ਫ਼ਿਲਮ ਬਾਕਸ ਆਫ਼ਿਸ ’ਤੇ ਕੁਝ ਖ਼ਾਸ ਕਮਾਲ ਨਹੀਂ ਕਰ ਪਾਈ ਸੀ। ਜੈਕੀ ਸ਼ਰਾਫ ਨੇ ਆਪਣੇ ਇਸ ਸਮੇਂ ਨੂੰ ਯਾਦ ਕਰਦੇ ਹੋਏ ਦੱਸਿਆ ਸੀ ਕਿ ਉਹ ਜ਼ਮੀਨ ’ਤੇ ਸੌਣ ਲੱਗੇ ਸਨ ਕਿਉਂਕਿ ਉਨ੍ਹਾਂ ਦਾ ਬੈੱਡ ਤੱਕ ਚਲਾ ਗਿਆ ਸੀ।
ਜੈਕੀ ਸ਼ਰਾਫ ਨੇ ਕਿਹਾ ਸੀ ਕਿ ਉਹ ਮੇਰੇ ਲਈ ਬਹੁਤ ਮੁਸ਼ਕਿਲ ਸਮਾਂ ਸੀ। ਫਿਰ ਵੀ ਉਹ ਇੰਨਾ ਮੁਸ਼ਕਿਲ ਸਮਾਂ ਨਹੀਂ ਸੀ ਜਿੰਨਾ ਲੋਕ ਸੜਕ, ਹਾਈਵੇ ਜਾਂ ਪਹਾੜ ’ਤੇ ਚੜ੍ਹਣ ਲਈ ਮੁਸ਼ਕਿਲਾਂ ਦਾ ਸਾਹਮਣਾ ਕਰਦੇ ਹਨ ਅਤੇ ਲੋਨਾਵਾਲਾ ’ਤੇ ਪੱਥਰ ਡਿੱਗਣ ਤੋਂ ਬਚਾਉਂਦੇ ਹਨ। ਉਹ ਸੱਚ ’ਚ ਮਿਹਨਤ ਦਾ ਸਮਾਂ ਸੀ। ਮੈਂ ਬਹੁਤ ਮਜ਼ੇ ਕੀਤੇ ਸਨ। ਇਹ ਤਾਂ ਹੈ ਮੈਂ ਬਹੁਤ ਮਿਹਨਤ ਕੀਤੀ ਸੀ ਪਰ ਜਦੋਂ ਤੁਸੀਂ ਸੜਕ ’ਤੇ ਦੇਖੋਗੇ ਤਾਂ ਪਤਾ ਚੱਲੇਗਾ ਕਿ ਅਸਲ ’ਚ ਮਿਹਨਤ ਕਿਸ ਨੂੰ ਕਹਿੰਦੇ ਹਨ।
ਟਾਈਗਰ ਸ਼ਰਾਫ ਨੇ ਦੱਸਿਆ ਸੀ ਕਿ ਮੈਨੂੰ ਯਾਦ ਹੈ ਕਿ ਕਿੰਝ ਇਕ-ਇਕ ਕਰਕੇ ਸਾਡਾ ਫਰਨੀਚਰ ਵਿਕ ਗਿਆ ਸੀ ਜਿਨ੍ਹਾਂ ਚੀਜ਼ਾਂ ਦੇ ਨਾਲ ਮੈਂ ਵੱਡਾ ਹੋਇਆ ਸੀ ਉਹ ਗਾਇਬ ਹੋਣੀਆਂ ਸ਼ੁਰੂ ਹੋ ਗਈਆਂ ਸਨ। ਫਿਰ ਬੈੱਡ ਵੀ ਚਲਾ ਗਿਆ । ਮੈਂ ਜ਼ਮੀਨ ’ਤੇ ਸੌਣਾ ਸ਼ੁਰੂ ਕਰ ਦਿੱਤਾ ਸੀ ਉਹ ਮੇਰੇ ਜੀਵਨ ਦਾ ਸਭ ਤੋਂ ਖਰਾਬ ਸਮਾਂ ਸੀ। ਜੈਕੀ ਸ਼ਰਾਫ ਨੂੰ ਫ਼ਿਲਮ ‘ਬੂਮ’ ਤੋਂ ਬਹੁਤ ਉਮੀਦਾਂ ਸਨ। ਫ਼ਿਲਮ ’ਚ ਅਮਿਤਾਭ ਬੱਚਨ, ਕੈਟਰੀਨਾ ਕੈਫ ਅਤੇ ਖ਼ੁਦ ਜੈਕੀ ਸ਼ਰਾਫ ਨੇ ਕੰਮ ਕੀਤਾ ਸੀ। ਹਾਲਾਂਕਿ ਉਮੀਦਾਂ ਤੋਂ ਪਰੇ ਅਜਿਹਾ ਕੁਝ ਨਹੀਂ ਹੋ ਪਾਇਆ ਜਿਸ ਨਾਲ ਉਹ ਸਭ ਪਰੇਸ਼ਾਨੀਆਂ ਹੋਈਆਂ।
ਐਮੀ ਵਿਰਕ ਤੇ ਸਰਗੁਣ ਮਹਿਤਾ ਦੀ ਫ਼ਿਲਮ 'ਕਿਸਮਤ 2' ਦੀ ਸ਼ੂਟਿੰਗ ਮੁਕੰਮਲ, ਸੁੱਖ ਸੰਘੇੜਾ ਨੇ ਦਿੱਤੀ ਜਾਣਕਾਰੀ
NEXT STORY