ਨਵੀਂ ਦਿੱਲੀ (ਬਿਊਰੋ) : ਅਦਾਕਾਰਾ ਤਾਪਸੀ ਪੰਨੂੰ, ਵਿਕਰਾਂਤ ਮੇਸੀ ਅਤੇ ਹਰਸ਼ਵਰਧਨ ਰਾਣੇ ਦੀ ਫ਼ਿਲਮ 'ਹਸੀਨ ਦਿਲਰੁਬਾ' ਦਾ ਟਰੇਲਰ ਹਾਲ ਹੀ 'ਚ ਰਿਲੀਜ਼ ਹੋਇਆ ਹੈ। ਟਰੇਲਰ 'ਚ ਇਸ ਦੀ ਲੇਖਕ ਕਨਿਕਾ ਢਿੱਲੋਂ ਦਾ ਨਾਮ ਕ੍ਰੇਡਿਟ ਰੋਲ 'ਚ ਦਿੱਤਾ ਗਿਆ ਹੈ। 'ਜੈ ਮੰਮੀ ਦੀ' ਫ਼ਿਲਮ ਦੇ ਲੇਖਕ ਨੇ ਇਸ ਨੂੰ ਲੈ ਕੇ ਕਨਿਕਾ 'ਤੇ ਨਿੱਜੀ ਕੁਮੈਂਟ ਕੀਤਾ ਤਾਂ ਤਾਪਸੀ ਨੇ ਇਸ ਨੂੰ ਸੇਕਿਸਸਟ ਦੱਸਿਆ। ਪਿਛਲੇ ਦਿਨੀਂ ਫ਼ਿਲਮ ਦਾ ਟਰੇਲਰ ਸੋਸ਼ਲ ਮੀਡੀਆ 'ਤੇ ਰਿਲੀਜ਼ ਕੀਤਾ ਗਿਆ ਸੀ। ਟਰੇਲਰ ਆਉਣ ਤੋਂ ਬਾਅਦ 'ਜੈ ਮੰਮੀ ਦੀ' ਫ਼ਿਲਮ ਦੇ ਰਾਈਟਰ ਨਵਜੋਤ ਗੁਲਾਟੀ ਨੇ ਟਵੀਟ ਕੀਤਾ ''ਜੇਕਰ ਤੁਹਾਨੂੰ ਬਤੌਰ ਸਕ੍ਰੀਨਰਾਈਟਰ ਆਪਣਾ ਨਾਮ ਟਰੇਲਰ 'ਚ ਸ਼ਾਮਲ ਕਰਵਾਉਣਾ ਹੈ (ਜੋ ਆਮ ਪ੍ਰਕਿਰਿਆ ਹੋਣੀ ਚਾਹੀਦੀ), ਤਾਂ ਤੁਹਾਨੂੰ ਪ੍ਰੋਡਕਸ਼ਨ ਹਾਊਸ 'ਚ ਵਿਆਹ ਕਰਵਾਉਣਾ ਪਵੇਗਾ। ਰਾਈਟਰ ਜਦੋਂ ਪਰਿਵਾਰ ਦਾ ਮੈਂਬਰ ਬਣ ਜਾਂਦਾ ਹੈ ਤਾਂ ਉਸ ਨਾਲ ਐਕਟਰ-ਸਟਾਰ ਦੀ ਤਰ੍ਹਾਂ ਵਿਵਹਾਰ ਕੀਤਾ ਜਾਂਦਾ ਹੈ।'' ਇਸ ਦੇ ਨਾਲ ਨਵਜੋਤ ਨੇ ਗੋਲਸ ਹੈਸ਼ਟੈਗ ਲਿਖਿਆ।
ਨਵਜੋਤ ਦੇ ਇਸ ਟਵੀਟ ਦਾ ਕਨਿਕਾ ਨੇ ਕਰਾਰਾ ਜਵਾਬ ਦਿੰਦੇ ਹੋਏ ਲਿਖਿਆ ''ਔਰ ਮਿਸਟਰ ਨਵਜੋਤ, ਤੁਹਾਡੇ ਵਰਗੇ ਲੇਖਕਾਂ ਕਾਰਨ ਦੂਸਰੇ ਲੇਖਕਾਂ ਨੂੰ ਮਹੱਤਵ ਨਹੀਂ ਮਿਲਦਾ, ਜੋ ਉਨ੍ਹਾਂ ਦਾ ਅਧਿਕਾਰ ਹੈ, ਕਿਉਂਕਿ ਜਿਸ ਕਦਮ ਦਾ ਲੇਖਕ ਸਮੁਦਾਇ ਨੂੰ ਸਵਾਗਤ ਕਰਨਾ ਚਾਹੀਦਾ, ਉਸ 'ਤੇ ਤੁਹਾਡੇ ਵਰਗੇ ਲੇਖਕ ਮੂਰਖਤਾ ਵਾਲੀਆਂ ਗੱਲਾਂ ਕਰਦੇ ਹਨ। ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ।'' ਉਥੇ ਹੀ ਤਾਪਸੀ ਨੇ ਕਨਿਕਾ ਦੇ ਟਵੀਟ ਨੂੰ ਰੀ-ਟਵੀਟ ਕਰਕੇ ਲਿਖਿਆ ''ਔਰਤਾਂ ਖ਼ਿਲਾਫ਼ ਸਦੀਆਂ ਤੋਂ ਚੱਲ ਰਹੀ ਪੁਰਾਣੀ ਸੋਚ ਦੇ ਚੱਲਦਿਆਂ ਔਰਤਾਂ ਸਫ਼ਲਤਾ ਦਾ ਕ੍ਰੇਡਿਟ ਉਸ ਹਾਊਸ ਨੂੰ ਦੇਣ ਤੋਂ, ਜਿਸ 'ਚ ਉਸਦਾ ਵਿਆਹ ਹੋਇਆ ਹੈ, ਲੇਖਾਂ ਨੂੰ ਕ੍ਰੇਡਿਟ ਦੇਣ ਦਾ ਇਕ ਪ੍ਰਗਤੀਸ਼ੀਲ ਫ਼ੈਸਲਾ ਸੇਕਿਸਸਟ ਬਕਵਾਸ 'ਚ ਬਦਲ ਗਿਆ। ਕ੍ਰੇਡਿਟ ਦੀ ਬਰਾਬਰੀ ਲਈ ਤੁਹਾਡੀ ਜਦੋ-ਜਹਿਦ 'ਤੇ ਤੁਹਾਡੇ ਅੰਦਰ ਦੀ ਕੜਵਾਹਟ ਭਾਰੀ ਨਹੀਂ ਪੈ ਸਕਦੀ।''
ਦੱਸ ਦੇਈਏ, ਕਨਿਕਾ ਨੇ ਆਨੰਦ ਐੱਲ ਰਾਏ ਦੀਆਂ ਫ਼ਿਲਮਾਂ ਦੇ ਲੇਖਕ ਰਹੇ ਹਿਮਾਂਸ਼ੂ ਸ਼ਰਮਾ ਨਾਲ ਕੁਝ ਸਮਾਂ ਪਹਿਲਾਂ ਵਿਆਹ ਕਰਵਾਇਆ। ਆਨੰਦ ਦੀ ਕੰਪਨੀ ਯੈਲੋ ਪ੍ਰੋਡਕਸ਼ਨਜ਼ ਨੇ ਹਸੀਨ ਦਿਲਰੁਬਾ ਦਾ ਨਿਰਮਾਣ ਕੀਤਾ ਹੈ। ਕਨਿਕਾ 'ਵੇ ਮਨਮਰਜ਼ੀਆਂ' ਅਤੇ 'ਜਜਮੈਂਟਲ ਹੈ ਕਯਾ' ਵਰਗੀਆਂ ਫ਼ਿਲਮਾਂ ਦਾ ਲੇਖਨ ਕੀਤਾ ਹੈ। ਵਿਨਿਲ ਮੈਥਿਊ ਨਿਰਦੇਸ਼ਿਤ ਥ੍ਰੀਲਰ 'ਹਸੀਨ ਦਿਲਰੁਬਾ' 2 ਜੁਲਾਈ ਨੂੰ ਨੈਟਫਲਿੱਕਸ 'ਤੇ ਰਿਲੀਜ਼ ਹੋਵੇਗੀ।
...ਤਾਂ ਇੰਝ ਬਣਿਆ ਸੀ 'ਗਦਰ ਏਕ...' 'ਚ ਨਲਕਾ ਉਖਾੜਨ ਦਾ ਸੀਨ, ਵੱਡੇ ਪਰਦੇ 'ਤੇ ਸੰਨੀ ਦਿਓਲ ਨੇ ਮਚਾਇਆ ਸੀ 'ਗਦਰ'
NEXT STORY