ਮੁੰਬਈ (ਬਿਊਰੋ)– ‘ਲਾਕਅੱਪ’ ਫੇਮ ਪੂਨਮ ਪਾਂਡੇ ਦਾ ਸਰਵਾਈਕਲ ਕੈਂਸਰ ਕਾਰਨ ਦਿਹਾਂਤ ਹੋ ਗਿਆ ਹੈ। ਇਹ ਖ਼ਬਰ ਸ਼ੁੱਕਰਵਾਰ (2 ਫਰਵਰੀ) ਨੂੰ ਜੰਗਲ ਦੀ ਅੱਗ ਵਾਂਗ ਫੈਲ ਗਈ, ਜਦੋਂ ਪੂਨਮ ਪਾਂਡੇ ਦੇ ਵੈਰੀਫਾਈਡ ਅਕਾਊਂਟ ’ਤੇ ਉਸ ਦੇ ਦਿਹਾਂਤ ਨੂੰ ਲੈ ਕੇ ਇਕ ਪੋਸਟ ਸ਼ੇਅਰ ਕੀਤੀ ਗਈ। ਇਸ ਖ਼ਬਰ ਤੋਂ ਬਾਅਦ ਆਮ ਤੋਂ ਖ਼ਾਸ ਹਰ ਕੋਈ ਹੈਰਾਨ ਰਹਿ ਗਿਆ ਕਿਉਂਕਿ ਪੋਸਟ ’ਚ ਦੱਸਿਆ ਗਿਆ ਸੀ ਕਿ ਉਸ ਦੀ ਮੌਤ ਸਰਵਾਈਕਲ ਕੈਂਸਰ ਕਾਰਨ ਹੋਈ ਹੈ। ਸਾਰਾ ਦਿਨ ਸੈਲੇਬਸ ਸੋਸ਼ਲ ਮੀਡੀਆ ’ਤੇ ਉਸ ਦੇ ਅਚਾਨਕ ਦਿਹਾਂਤ ’ਤੇ ਸੋਗ ਕਰਦੇ ਰਹੇ ਪਰ ਅਜੇ ਤੱਕ ਇਹ ਖ਼ੁਲਾਸਾ ਨਹੀਂ ਹੋਇਆ ਹੈ ਕਿ ਮੌਤ ਤੋਂ ਬਾਅਦ ਪੂਨਮ ਪਾਂਡੇ ਦੀ ਲਾਸ਼ ਕਿਥੇ ਗਈ ਹੈ। ਇਸ ਖ਼ਬਰ ਦੇ ਵਿਚਕਾਰ ਪੂਨਮ ਦੇ ਬਾਡੀਗਾਰਡ ਅਮੀਨ ਖ਼ਾਨ ਨੇ ਵੱਡਾ ਦਾਅਵਾ ਕੀਤਾ ਹੈ।
ਇਹ ਖ਼ਬਰ ਵੀ ਪੜ੍ਹੋ : ਸਹਿ-ਕਲਾਕਾਰ ਦਾ ਦਾਅਵਾ– ਅਜੇ ਜ਼ਿੰਦਾ ਹੈ ਪੂਨਮ ਪਾਂਡੇ, ਮੌਤ ਦੀ ਖ਼ਬਰ 100 ਫ਼ੀਸਦੀ ਝੂਠੀ
11 ਸਾਲਾਂ ਤੋਂ ਪੂਨਮ ਨਾਲ ਕੰਮ ਕਰ ਰਿਹਾ ਬਾਡੀਗਾਰਡ
ਪੂਨਮ ਪਾਂਡੇ ਦੀ ਮੌਤ ਤੋਂ ਬਾਅਦ ਮੁੰਬਈ ਤੋਂ ਕਾਨਪੁਰ ਤੱਕ ਹਲਚਲ ਮਚੀ ਹੋਈ ਹੈ। ਲੋਕ ਇਹ ਜਾਣਨ ਲਈ ਬੇਤਾਬ ਹਨ ਕਿ ਜੇਕਰ ਪੂਨਮ ਦਾ ਦਿਹਾਂਤ ਹੋ ਗਿਆ ਹੈ ਤਾਂ ਹੁਣ ਤੱਕ ਉਸ ਦੀ ਮ੍ਰਿਤਕ ਦੇਹ ਤੇ ਅੰਤਿਮ ਸੰਸਕਾਰ ਬਾਰੇ ਕੋਈ ਖ਼ਬਰ ਕਿਉਂ ਨਹੀਂ ਹੈ? ਪਰਿਵਾਰ ਵਲੋਂ ਅਜੇ ਤੱਕ ਕੋਈ ਬਿਆਨ ਜਾਰੀ ਕਿਉਂ ਨਹੀਂ ਕੀਤਾ ਗਿਆ? ਅਜਿਹੇ ਕਈ ਸਵਾਲਾਂ ਦੇ ਵਿਚਕਾਰ ਅਦਾਕਾਰਾ ਨਾਲ ਪਿਛਲੇ 11 ਸਾਲਾਂ ਤੋਂ ਕੰਮ ਕਰ ਰਹੇ ਉਸ ਦੇ ਬਾਡੀਗਾਰਡ ਅਮੀਨ ਖ਼ਾਨ ਦਾ ਬਿਆਨ ਸਾਹਮਣੇ ਆਇਆ ਹੈ, ਜਿਸ ’ਚ ਉਸ ਨੇ ਵੱਡਾ ਦਾਅਵਾ ਕੀਤਾ ਹੈ।
31 ਜਨਵਰੀ ਨੂੰ ਪੂਨਮ ਨੇ ਕਰਵਾਇਆ ਸੀ ਫੋਟੋਸ਼ੂਟ
ਅਮੀਨ ਖ਼ਾਨ ਨੇ ਪੂਨਮ ਪਾਂਡੇ ਦੇ ਦਿਹਾਂਤ ਦੀ ਖ਼ਬਰ ਤੋਂ ਬਾਅਦ ਈ-ਟਾਈਮਜ਼ ਟੀ. ਵੀ. ਨਾਲ ਗੱਲ ਕੀਤੀ। ਉਸ ਨੇ ਕਿਹਾ, ‘‘ਮੈਨੂੰ ਬਿਲਕੁਲ ਵੀ ਵਿਸ਼ਵਾਸ ਨਹੀਂ ਹੈ ਤੇ ਮੈਂ ਉਸ ਦੀ ਭੈਣ ਤੱਕ ਪਹੁੰਚਣ ਦੀ ਕੋਸ਼ਿਸ਼ ਕਰ ਰਿਹਾ ਹਾਂ, ਜੋ ਮੈਨੂੰ ਕੋਈ ਜਵਾਬ ਨਹੀਂ ਦੇ ਰਹੀ ਹੈ। ਮੈਂ ਮੀਡੀਆ ਰਾਹੀਂ ਉਸ ਦੀ ਮੌਤ ਬਾਰੇ ਪੜ੍ਹ ਰਿਹਾ ਹਾਂ। ਮੈਂ 31 ਜਨਵਰੀ ਨੂੰ ਉਸ ਦੇ ਨਾਲ ਸੀ ਤੇ ਅਸੀਂ ਫੀਨਿਕਸ ਮਿਲਜ਼ ’ਚ ਰੋਹਿਤ ਵਰਮਾ ਲਈ ਫੋਟੋਸ਼ੂਟ ਕਰਵਾਇਆ ਸੀ।’’
ਉਸ ਦੀ ਖ਼ਰਾਬ ਸਿਹਤ ਦਾ ਕੋਈ ਸੰਕੇਤ ਨਹੀਂ ਮਿਲਿਆ
ਜਦੋਂ ਅਮੀਨ ਖ਼ਾਨ ਨੂੰ ਪੁੱਛਿਆ ਗਿਆ ਕਿ ਕੀ ਪੂਨਮ ਪਾਂਡੇ ਨੂੰ ਕੋਈ ਸਿਹਤ ਸਮੱਸਿਆ ਹੈ? ਇਸ ਦੇ ਜਵਾਬ ’ਚ ਉਸ ਨੇ ਕਿਹਾ, ‘‘ਉਹ ਹਮੇਸ਼ਾ ਫਿੱਟ ਤੇ ਵਧੀਆ ਦਿਖਾਈ ਦਿੰਦੀ ਸੀ ਤੇ ਉਸ ਨੇ ਕਦੇ ਵੀ ਆਪਣੀ ਸਿਹਤ ਬਾਰੇ ਕੁਝ ਸਾਂਝਾ ਨਹੀਂ ਕੀਤਾ ਤੇ ਨਾ ਹੀ ਮੈਨੂੰ ਉਸ ਦੀ ਖ਼ਰਾਬ ਸਿਹਤ ਦਾ ਕੋਈ ਸੰਕੇਤ ਮਿਲਿਆ। ਮੈਂ ਉਡੀਕ ਕਰ ਰਿਹਾ ਹਾਂ ਕਿ ਉਸ ਦੀ ਭੈਣ ਮੈਨੂੰ ਸੱਚ ਦੱਸੇ।’’
ਪੂਨਮ ਦਾ ਇਕ ਨਿੱਜੀ ਟਰੇਨਰ ਵੀ ਸੀ
ਪੂਨਮ ਪਾਂਡੇ ਦੇ ਬਾਡੀਗਾਰਡ ਅਮੀਨ ਨੇ ਦੱਸਿਆ ਕਿ ਉਹ 2011 ਤੋਂ ਲੈ ਕੇ ਹੁਣ ਤੱਕ ਹਰ ਸ਼ੂਟਿੰਗ ’ਚ ਹਮੇਸ਼ਾ ਪੂਨਮ ਦਾ ਸਾਥ ਦਿੰਦਾ ਹੈ ਤੇ ਉਸ ਨੇ ਹਾਲ ਹੀ ’ਚ ਗੋਆ ’ਚ ਵੀ ਸ਼ੂਟਿੰਗ ਕੀਤੀ ਹੈ। ਉਸ ਨੇ ਇਹ ਵੀ ਕਿਹਾ ਕਿ ਪੂਨਮ ਆਪਣਾ ਖਿਆਲ ਰੱਖ ਰਹੀ ਸੀ ਤੇ ਉਸ ਦਾ ਇਕ ਨਿੱਜੀ ਟਰੇਨਰ ਵੀ ਸੀ। ਉਸ ਨੇ ਆਪਣੀ ਸ਼ਰਾਬ ਪੀਣ ਦੀ ਆਦਤ ਵੀ ਘਟਾ ਦਿੱਤੀ ਸੀ। ਅਮੀਨ ਖ਼ਾਨ ਨੇ ਕਿਹਾ, ‘‘ਮੈਂ ਉਨ੍ਹਾਂ ਦੇ ਘਰ ਗਿਆ ਸੀ ਤੇ ਉਥੇ ਅਜਿਹਾ ਕੋਈ ਨਿਸ਼ਾਨ ਨਹੀਂ ਮਿਲਿਆ।’’
ਦੱਸ ਦੇਈਏ ਕਿ ਪੂਨਮ ਪਾਂਡੇ ਦੇ ਦਿਹਾਂਤ ਦੀ ਖ਼ਬਰ ਤੋਂ ਬਾਅਦ ਉਸ ਦੀ ਭੈਣ ਤੇ ਮੈਨੇਜਰ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਉਸ ਦਾ ਫੋਨ ਬੰਦ ਹੈ। ਇੰਨਾ ਹੀ ਨਹੀਂ, ਉਸ ਦੇ ਹੋਰ ਪਰਿਵਾਰਕ ਮੈਂਬਰਾਂ ਨਾਲ ਵੀ ਸੰਪਰਕ ਨਹੀਂ ਹੋ ਰਿਹਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਸਹਿ-ਕਲਾਕਾਰ ਦਾ ਦਾਅਵਾ– ਅਜੇ ਜ਼ਿੰਦਾ ਹੈ ਪੂਨਮ ਪਾਂਡੇ, ਮੌਤ ਦੀ ਖ਼ਬਰ 100 ਫ਼ੀਸਦੀ ਝੂਠੀ
NEXT STORY