ਮੁੰਬਈ (ਬਿਊਰੋ)– ਅਜਿਹੇ ਸਮੇਂ ਜਦੋਂ ਪਿਛਲੇ ਤਿੰਨ ਸਾਲਾਂ ਤੋਂ ਅਕਸ਼ੇ ਕੁਮਾਰ ਦੀਆਂ ਫ਼ਿਲਮਾਂ ਇਕ ਤੋਂ ਬਾਅਦ ਇਕ ਫਲਾਪ ਜਾ ਰਹੀਆਂ ਸਨ, ਉਹ ‘ਓ. ਐੱਮ. ਜੀ. 2’ ਵਰਗੀ ਫ਼ਿਲਮ ਲੈ ਕੇ ਆਏ ਹਨ। ਫ਼ਿਲਮ ਬਾਕਸ ਆਫਿਸ ’ਤੇ 100 ਕਰੋੜ ਰੁਪਏ ਦੀ ਕਲੈਕਸ਼ਨ ਪਾਰ ਕਰ ਗਈ ਹੈ। ਅਜਿਹੇ ’ਚ ਫ਼ਿਲਮ ਵਾਇਕਾਮ 18 ਦੇ ਨਿਰਮਾਤਾ ਨੇ ਇਹ ਕਹਿ ਕੇ ਸਭ ਨੂੰ ਹੈਰਾਨ ਕਰ ਦਿੱਤਾ ਹੈ ਕਿ ਅਕਸ਼ੇ ਕੁਮਾਰ ਨੇ ਇਸ ਫ਼ਿਲਮ ਲਈ ਇਕ ਰੁਪਿਆ ਵੀ ਨਹੀਂ ਲਿਆ ਹੈ।
ਇਸ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਸਵਾਲ ਉਠਾਏ ਜਾ ਰਹੇ ਹਨ ਕਿ ਅਜਿਹਾ ਕੀ ਹੋਇਆ ਕਿ ਅਕਸ਼ੇ ਨੇ ਫ਼ਿਲਮ ਲਈ ਇਕ ਰੁਪਿਆ ਵੀ ਨਹੀਂ ਲਿਆ। ਕੀ ਇਹ ਸਿਰਫ ਇਸ ਲਈ ਹੈ ਕਿ ਉਸ ਨੂੰ ਇਕ ਵੱਡੀ ਹਿੱਟ ਦੀ ਲੋੜ ਸੀ? ਉਹ ਕੰਮ ਇਸ ਫ਼ਿਲਮ ਨਾਲ ਪੂਰਾ ਹੁੰਦਾ ਨਜ਼ਰ ਆ ਰਿਹਾ ਹੈ।
ਜਿਸ ਦੇਸ਼ ’ਚ ਕਾਮਾਸੂਤਰ ਦੀ ਸ਼ੁਰੂਆਤ ਹੋਈ, ਉਥੇ ਲੋਕ ਸੈਕਸ ਨਾਲ ਜੁੜੇ ਵਿਸ਼ਿਆਂ ’ਤੇ ਗੱਲ ਕਰਨ ਤੋਂ ਕੰਨੀ ਕਤਰਾਉਂਦੇ ਹਨ। ਜਿਨਸੀ ਹਿੰਸਾ ਦੀਆਂ ਘਟਨਾਵਾਂ ਲਗਾਤਾਰ ਵੱਧ ਰਹੀਆਂ ਹਨ ਤੇ ਜਿਨਸੀ ਸਿੱਖਿਆ ਦੀ ਲੋੜ ਮਹਿਸੂਸ ਕੀਤੀ ਜਾ ਰਹੀ ਹੈ। ਅਕਸ਼ੇ ਕੁਮਾਰ ਦੇ ਕਰੀਬੀਆਂ ਮੁਤਾਬਕ ਇਹ ਮੁੱਦਾ ਤੇ ਇਹ ਵਿਸ਼ਾ ਉਨ੍ਹਾਂ ਦੇ ਦਿਲ ਦੇ ਬਹੁਤ ਕਰੀਬ ਸੀ ਪਰ ਇਸ ’ਤੇ ਫ਼ਿਲਮ ਬਣਾਉਣਾ ਆਸਾਨ ਨਹੀਂ ਸੀ।
ਕਰਨ ਜੌਹਰ ਵਰਗੇ ਨਿਰਮਾਤਾਵਾਂ ਨੇ ਵੀ ਇਸ ਫ਼ਿਲਮ ਲਈ ਨਿਰਦੇਸ਼ਕ ਨੂੰ ਨਾਂਹ ਕਰ ਦਿੱਤੀ ਸੀ। ਅਜਿਹੇ ’ਚ ਜਦੋਂ ਅਕਸ਼ੇ ਕੁਮਾਰ ਨੇ ਨਿਰਮਾਤਾ ਵਾਇਕਾਮ 18 ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਸੈਕਸ ਐਜੂਕੇਸ਼ਨ ’ਤੇ ਆਧਾਰਿਤ ਫ਼ਿਲਮ ਦੇ ਖ਼ਤਰੇ ਨੂੰ ਦੇਖਦਿਆਂ ਆਪਣੇ ਪਾਸਿਓਂ ਇਕ ਰੁਪਿਆ ਵੀ ਨਾ ਵਸੂਲਣ ਦਾ ਪ੍ਰਸਤਾਵ ਦਿੱਤਾ ਪਰ ਇਹ ਨਹੀਂ ਭੁੱਲਣਾ ਚਾਹੀਦਾ ਕਿ ਅਕਸ਼ੇ ਫ਼ਿਲਮ ਦੇ ਨਿਰਮਾਤਾਵਾਂ ’ਚੋਂ ਇਕ ਹਨ ਤੇ ਫ਼ਿਲਮ ਦੇ ਲਾਭ ਦਾ ਇਕ ਹਿੱਸਾ ਉਨ੍ਹਾਂ ਦੀ ਕੰਪਨੀ ਦੇ ਖਾਤੇ ’ਚ ਜਾਵੇਗਾ।
ਇਹ ਖ਼ਬਰ ਵੀ ਪੜ੍ਹੋ : ਮੂਸੇ ਵਾਲਾ ਦੇ ਪਿਤਾ ਬਲਕੌਰ ਸਿੰਘ ਦਾ ਬਿਆਨ, ‘‘ਯੂ. ਪੀ. ਵਿਚਲੇ ਮਦਦਗਾਰਾਂ ਦੀ ਪਛਾਣ ਛੇਤੀ ਜਨਤਕ ਕਰੇ ਸਰਕਾਰ’’
ਫ਼ਿਲਮ ਦੇ ਨਿਰਮਾਤਾ ਅਜੀਤ ਅੰਧਾਰੇ ਨੇ ਖ਼ੁਦ ਕਿਹਾ ਹੈ ਕਿ ਫ਼ਿਲਮ ਦੇ ਵਿੱਤੀ ਤੇ ਸਿਰਜਣਾਤਮਕ ਜੋਖਮਾਂ ’ਚ ਉਨ੍ਹਾਂ ਦੇ ਨਾਲ ਖੜ੍ਹੇ ਹੋਣਾ ਅਕਸ਼ੇ ਕੁਮਾਰ ਦਾ ਫ਼ੈਸਲਾ ਸੀ। ਇਸੇ ਲਈ ਉਸ ਨੇ ਫੀਸ ਦਾ ਇਕ ਰੁਪਇਆ ਵੀ ਨਹੀਂ ਲਿਆ। ਦਰਅਸਲ ਜਦੋਂ ਤੋਂ ਕੋਰੋਨਾ ਤੋਂ ਬਾਅਦ ਬਾਲੀਵੁੱਡ ਫ਼ਿਲਮਾਂ ਫਲਾਪ ਹੋਣ ਲੱਗੀਆਂ ਹਨ, ਉਦੋਂ ਤੋਂ ਹੀ ਕਈ ਵੱਡੇ ਨਿਰਮਾਤਾਵਾਂ ਨੇ ਇਸ ਦੇ ਲਈ ਸਿਤਾਰਿਆਂ ਦੀ ਫੀਸ ਨੂੰ ਵੀ ਜ਼ਿੰਮੇਵਾਰ ਠਹਿਰਾਇਆ ਹੈ। ਟੀ-ਸੀਰੀਜ਼ ਤੋਂ ਲੈ ਕੇ ਕਰਨ ਜੌਹਰ ਤੱਕ, ਇਹ ਕਿਹਾ ਗਿਆ ਹੈ ਕਿ ਵੱਡੇ ਸਿਤਾਰੇ ਫੀਸਾਂ ਦਾ ਵੱਡਾ ਹਿੱਸਾ ਲੈਂਦੇ ਹਨ ਤੇ ਫ਼ਿਲਮ ਵੀ ਨਹੀਂ ਚੱਲਦੀ।
ਨਤੀਜੇ ਵਜੋਂ ਪ੍ਰੋਡਿਊਸਰਾਂ ਨੂੰ ਨੁਕਸਾਨ ਹੁੰਦਾ ਹੈ, ਜਦਕਿ ਫ਼ਿਲਮ ਬਣਾਉਣਾ ਮਹਿੰਗਾ ਹੋ ਗਿਆ ਹੈ। ਇਸ ਤੋਂ ਬਾਅਦ ਅਕਸ਼ੇ ਕੁਮਾਰ ਨੇ ਆਪਣੀਆਂ ਫ਼ਿਲਮਾਂ ਨਾ ਚੱਲਣ ਦੀ ਜ਼ਿੰਮੇਵਾਰੀ ਲੈਂਦਿਆਂ ਆਪਣੀ ਫੀਸ ਘਟਾਉਣ ਦਾ ਫ਼ੈਸਲਾ ਕੀਤਾ। ‘ਓ. ਐੱਮ. ਜੀ. 2’ ਇਸ ਦੌਰਾਨ ਬਣੀ ਸੀ। ਫਿਰ ਅਕਸ਼ੇ ਨੇ ਫ਼ੈਸਲਾ ਕੀਤਾ ਕਿ ਉਹ ਇਸ ਫ਼ਿਲਮ ਦੇ ਜੋਖਮ ’ਚ ਹਿੱਸਾ ਲੈਣਗੇ। ਸੂਤਰਾਂ ਮੁਤਾਬਕ ਇਹੀ ਕਾਰਨ ਹੈ ਕਿ ਅਕਸ਼ੇ ਦੇ ਹੋਣ ਦੇ ਬਾਵਜੂਦ ‘ਓ. ਐੱਮ. ਜੀ. 2’ ਨੂੰ 50 ਕਰੋੜ ਦੇ ਬਜਟ ’ਚ ਬਣਾਇਆ ਗਿਆ। ਪਹਿਲਾਂ ਇਸ ਦਾ ਬਜਟ 150 ਕਰੋੜ ਦੱਸਿਆ ਜਾ ਰਿਹਾ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਅਮਿਤਾਭ ਬੱਚਨ ’ਤੇ ਲੱਗੇ ਦੋਸ਼, ‘ਕੇ. ਬੀ. ਸੀ.’ ’ਚ ਪੁੱਤਰ ਅਭਿਸ਼ੇਕ ਬੱਚਨ ਨੂੰ ਪੁੱਛੇ ਸਾਧਾਰਨ ਸਵਾਲ
NEXT STORY