ਰੋਮ (ਦਲਵੀਰ ਕੈਂਥ) - ਹਮੇਸ਼ਾ ਚਰਚਾ ਵਿਚ ਰਹਿੰਦੀ ਭਾਜਪਾ ਦੀ ਸੰਸਦ ਮੈਂਬਰ ਤੇ ਅਦਾਕਾਰਾ ਕੰਗਨਾ ਰਣੌਤ ਦੀ 6 ਸਤੰਬਰ ਨੂੰ ਰਿਲੀਜ਼ ਹੋ ਰਹੀ ਫਿਲਮ ‘ਐਮਰਜੈਂਸੀ’। ਜੋ ਸੰਨ 1975-1977 ਦੇ ਐਮਰਜੈਂਸੀ ਦੌਰ ਦੇ ਹਾਲਾਤਾਂ ਨੂੰ ਆਵਾਮ ਦੀ ਕਚਿਹਰੀ ਵਿਚ ਰੱਖੇਗੀ। ਕਿਹਾ ਜਾ ਰਿਹਾ ਹੈ ਕਿ ਇਹ ਫਿਲਮ ਅਦਾਕਾਰਾ ਕੰਗਨਾ ਲਈ ਇਕ ਚਨੌਤੀ ਭਰਪੂਰ ਫਿਲਮ ਹੈ ਜਿਸ ਵਿਚ ਕੰਗਨਾ ਨੇ ਭਾਰਤ ਦੀ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਰੋਲ ਨਿਭਾਇਆ ਹੈ। ਉਂਝ ਕੰਗਨਾ ਦਾ ਕਹਿਣਾ ਹੈ ਇਹ ਫਿਲਮ ਡੈਮੋਕ੍ਰੇਟਿਕ ਇੰਡੀਅਨ ਹਿਸਟਰੀ ਦੇ ਸਭ ਤੋਂ ਕਾਲੇ ਸਮੇਂ ਦੀ ਗਵਾਹੀ ਭਰਦੀ ਹੈ। ਫਿਲਮ ਹਾਲੇ 6 ਸਤੰਬਰ ਨੂੰ ਦੁਨੀਆ ਭਰ ’ਚ ਰਿਲੀਜ਼ ਹੋਣ ਜਾ ਰਹੀ ਹੈ ਪਰ 14 ਅਗਸਤ ਤੋਂ ਜਦੋਂ ਦਾ ਇਸ ਦਾ ਟ੍ਰੇਲਰ ਰਿਲੀਜ਼ ਹੋਇਆ ਹੈ ਦੁਨੀਆਾ ਭਰ ਵਿਚ ਵੱਸਦੇ ਸਿੱਖ ਸਮਾਜ ਵਿਚ ਇਸ ਫਿਲਮ ਨੂੰ ਲੈਕੇ ਬਹੁਤ ਜ਼ਿਆਦਾ ਰੋਹ ਦੇਖਿਆ ਜਾ ਰਿਹਾ ਹੈ।
ਇਹ ਖ਼ਬਰ ਵੀ ਪੜ੍ਹੋ -ਮਸ਼ਹੂਰ ਅਦਾਕਾਰ ਦੇ ਪਿਤਾ ਦਾ ਹੋਇਆ ਦਿਹਾਂਤ, ਪੋਸਟ ਰਾਹੀਂ ਦਿੱਤੀ ਜਾਣਕਾਰੀ
ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਆਗੂਆਂ ਨੇ ਇਸ ਫਿਲਮ ਉੱਪਰ ਇਤਰਾਜ਼ ਜਿਤਾਉਂਦਿਆਂ ਕਿਹਾ ਕਿ ਇਸ ਫਿਲਮ ਵਿਚ ਸਿੱਖਾਂ ਦੇ ਅਕਸ ਨੂੰ ਧੁੰਦਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਜਿਸਨੂੰ ਕਦੀ ਵੀ ਸਿੱਖ ਕੌਮ ਬਰਦਾਸ਼ਤ ਨਹੀਂ ਕਰੇਗੀ। ਵਿਦੇਸ਼ਾਂ ਵਿਚ ਵੀ ਇਸ ਫਿਲਮ ਨੂੰ ਲੈਕੇ ਪ੍ਰਵਾਸੀ ਸਿੱਖਾਂ ਵਿਚ ਬਹੁਤ ਜ਼ਿਆਦਾ ਗੁੱਸਾ ਦੇਖਿਆ ਜਾ ਰਿਹਾ ਹੈ।
ਇਹ ਖ਼ਬਰ ਵੀ ਪੜ੍ਹੋ -ਇਸ ਪੰਜਾਬੀ ਗਾਇਕਾ ਨੇ ਰਿਜੈਕਟ ਕੀਤਾ 'ਬਿੱਗ ਬੌਸ' 18 ਦਾ ਆਫਰ, ਜਾਣੋ ਕਾਰਨ
ਵਿਦੇਸ਼ਾਂ ਵਿਚ ਵੱਸਦੇ ਸਿੱਖ ਸਮਾਜ ਨੇ ਇਸ ਗੱਲ ਉੱਪਰ ਵੀ ਚਿੰਤਾ ਪ੍ਰਗਟਾਈ ਹੈ ਕਿ ਅਜਿਹੀਆਂ ਫਿਲਮਾਂ ਜਾਣਬੁੱਝ ਕਿ ਸਿੱਖਾਂ ਦੇ ਅਕਸ ਨੂੰ ਖਰਾਬ ਕਰਨ ਲਈ ਬਣਾਈਆਂ ਜਾ ਰਹੀਆਂ ਹਨ। ਪਰ ਆਖਿਰ ਕਿਉਂ ? ਭਾਰਤ ਦੀ ਆਜ਼ਾਦੀ ਵਿਚ ਸਭ ਤੋਂ ਵੱਧ ਸ਼ਹਾਦਤਾਂ ਦੇਣ ਵਾਲੇ ਸਿੱਖਾਂ ਨੂੰ ਬਾਲੀਵੁੱਡ ਆਪਣੀ ਘਟੀਆ ਸਿਆਸਤ ਦਾ ਨਿਸ਼ਾਨਾ ਕਿਉਂ ਬਣਾ ਰਿਹਾ ਹੈ। ਫਿਲਮਾਂ ਵਿਚ ਸਿੱਖਾਂ ਦੇ ਅਕਸ ਨੂੰ ਉਨ੍ਹਾਂ ਬਹਾਦਰੀ ਨੂੰ ਨਾਪਾਕ ਇਰਾਦੇ ਨਾਲ ਪਰਦੇ ਉੱਪਰ ਦਿਖਾਉਣਾ ਫਿਲਮੀ ਲੋਕਾਂ ਦਾ ਕੋਈ ਪਹਿਲਾ ਕਾਰਨਾਮਾ ਨਹੀਂ ਪਰ ਹੁਣ ਹੱਦ ਹੋ ਗਈ ਹੈ। ਅਜਿਹੀਆਂ ਚੀਜ਼ਾਂ ਨੂੰ ਸਿੱਖ ਕੌਮ ਕਦੀ ਵੀ ਬਰਦਾਸ਼ਤ ਨਹੀਂ ਕਰੇਗੀ ਅਤੇ ਨਾਂ ਹੀ ਅਜਿਹੀਆਂ ਫਿਲਮਾਂ ਨੂੰ ਰਿਲੀਜ਼ ਹੋਣ ਦੇਵੇਗੀ। ਇਸ ਫਿਲਮ ਨੂੰ ਜੇਕਰ ਰੋਕਿਆ ਨਾ ਗਿਆ ਤਾਂ ਹਾਕਮ ਧਿਰਾਂ ਨੂੰ ਇਸ ਦੇ ਨਤੀਜੇ ਭੁਗਤਣੇ ਪੈ ਸਕਦੇ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਕੰਗਨਾ ਸਟਾਰਰ 'ਐਮਰਜੈਂਸੀ' ਦੀ ਸਕ੍ਰੀਨਿੰਗ 'ਤੇ ਪਾਬੰਦੀ ਲਾਉਣ 'ਤੇ ਵਿਚਾਰ ਕਰੇਗੀ ਤੇਲੰਗਾਨਾ ਸਰਕਾਰ
NEXT STORY