ਸਪੋਰਟਸ ਡੈਸਕ: ਭਾਰਤੀ ਕ੍ਰਿਕਟ ਟੀਮ ਅਕਤੂਬਰ-ਨਵੰਬਰ ਵਿਚ ਨਿਊਜ਼ੀਲੈਂਡ ਦਾ ਦੌਰਾ ਕਰੇਗੀ, ਜਿੱਥੇ ਉਹ 5 ਟੀ-20, 5 ਵਨਡੇ ਅਤੇ 2 ਟੈਸਟ ਮੈਚਾਂ ਦੀ ਸੀਰੀਜ਼ ਖੇਡੇਗੀ। ਮੀਡੀਆ ਰਿਪੋਰਟਾਂ ਮੁਤਾਬਕ, ਇਸ ਦੌਰੇ ਦੇ ਸ਼ਡਿਊਲ ਕਾਰਨ ਸੀਰੀਜ਼ ਦੇ ਵਿਚਕਾਰ ਹੀ ਭਾਰਤੀ ਟੀਮ ਦਾ ਕਪਤਾਨ ਬਦਲਣਾ ਪੈ ਸਕਦਾ ਹੈ।
ਦਰਅਸਲ, ਨਿਊਜ਼ੀਲੈਂਡ ਦੌਰੇ ਦੀ ਸ਼ੁਰੂਆਤ 22 ਅਕਤੂਬਰ ਤੋਂ 5 ਟੀ-20 ਮੈਚਾਂ ਦੀ ਸੀਰੀਜ਼ ਨਾਲ ਹੋਵੇਗੀ, ਜਿਸ ਵਿਚ ਟੀਮ ਦੀ ਕਮਾਨ ਸ਼੍ਰੇਅਸ ਅਈਅਰ ਸੰਭਾਲਣਗੇ। ਇਸ ਤੋਂ ਬਾਅਦ 4 ਨਵੰਬਰ ਤੋਂ 5 ਵਨਡੇ ਮੈਚਾਂ ਦੀ ਸੀਰੀਜ਼ ਖੇਡੀ ਜਾਵੇਗੀ, ਜਿਸ ਵਿਚ ਸ਼ੁਰੂਆਤ 'ਚ ਕਪਤਾਨ ਸ਼ੁਭਮਨ ਗਿੱਲ ਹੋਣਗੇ। ਵਨਡੇ ਸੀਰੀਜ਼ ਦਾ ਆਖਰੀ ਮੈਚ 15 ਨਵੰਬਰ ਨੂੰ ਖੇਡਿਆ ਜਾਵੇਗਾ, ਜਦੋਂ ਕਿ 19 ਨਵੰਬਰ ਤੋਂ ਪਹਿਲਾ ਟੈਸਟ ਮੈਚ ਸ਼ੁਰੂ ਹੋ ਜਾਵੇਗਾ। ਵਨਡੇ ਅਤੇ ਟੈਸਟ ਸੀਰੀਜ਼ ਦੇ ਵਿਚਕਾਰ ਸਿਰਫ਼ 3 ਦਿਨਾਂ ਦਾ ਬਰੇਕ ਹੈ।
ਮੀਡੀਆ ਰਿਪੋਰਟਾਂ ਮੁਤਾਬਕ, ਕਪਤਾਨ ਗਿੱਲ, ਜਸਪ੍ਰੀਤ ਬੁਮਰਾਹ, ਕੇ.ਐੱਲ. ਰਾਹੁਲ ਅਤੇ ਮੁਹੰਮਦ ਸਿਰਾਜ ਵਰਗੇ ਖਿਡਾਰੀ ਦੋਵਾਂ ਫਾਰਮੈਟਾਂ ਦੀ ਟੀਮ ਵਿਚ ਚੁਣੇ ਜਾਣਗੇ। ਇਨ੍ਹਾਂ ਖਿਡਾਰੀਆਂ ਨੂੰ ਆਰਾਮ ਦੇਣ ਅਤੇ ਟੈਸਟ ਸੀਰੀਜ਼ ਲਈ ਲਾਲ ਗੇਂਦ ਨਾਲ ਅਭਿਆਸ ਕਰਨ ਦਾ ਮੌਕਾ ਦੇਣ ਲਈ ਗਿੱਲ ਸਮੇਤ ਕੁਝ ਖਿਡਾਰੀ ਆਖਰੀ 2 ਵਨਡੇ ਮੈਚਾਂ ਤੋਂ ਬਾਹਰ ਬੈਠ ਸਕਦੇ ਹਨ। ਗਿੱਲ ਦੇ ਸੀਰੀਜ਼ ਵਿਚਾਲੇ ਛੱਡਣ ਕਾਰਨ ਉਪ-ਕਪਤਾਨ ਸ਼੍ਰੇਅਸ ਅਈਅਰ ਅਖੀਰਲੇ 2 ਵਨਡੇ ਮੈਚਾਂ ਲਈ ਭਾਰਤੀ ਟੀਮ ਦੀ ਕਪਤਾਨੀ ਸੰਭਾਲ ਸਕਦੇ ਹਨ।
ਰਣਜੀ ਟਰਾਫੀ ਦੇ ਪਹਿਲੇ ਦੋ ਮੈਚਾਂ ਵਿੱਚ ਸਿਰਾਜ ਕਰਨਗੇ ਹੈਦਰਾਬਾਦ ਦੀ ਕਪਤਾਨੀ
NEXT STORY