ਮੁੰਬਈ : ਬਾਲੀਵੁੱਡ ਦੀ ਮਸ਼ਹੂਰ ਨਿਰਦੇਸ਼ਕ ਕਿਰਨ ਰਾਓ ਅਜੇ ਵੀ ਆਪਣੀ 2024 ਦੀ ਕਾਮੇਡੀ-ਡਰਾਮਾ 'ਲਾਪਤਾ ਲੇਡੀਜ਼' ਦੀ ਸਫ਼ਲਤਾ ਦਾ ਆਨੰਦ ਲੈ ਰਹੀ ਹੈ। 'ਲਾਪਤਾ ਲੇਡੀਜ਼' ਨੂੰ ਦਰਸ਼ਕਾਂ ਅਤੇ ਆਲੋਚਕਾਂ ਵੱਲੋਂ ਬਹੁਤ ਸਲਾਹਿਆ ਗਿਆ ਹੈ। ਫਿਲਮ ਦਾ ਨਿਰਮਾਣ ਕਿਰਨ ਦੇ ਸਾਬਕਾ ਪਤੀ ਆਮਿਰ ਖਾਨ ਨੇ ਕੀਤਾ ਸੀ। ਉਦੋਂ ਤੋਂ ਹੀ ਦਰਸ਼ਕ ਕਿਰਨ ਤੋਂ ਇਸੇ ਤਰ੍ਹਾਂ ਦੀ ਸਮੱਗਰੀ ਦੀ ਉਮੀਦ ਕਰ ਰਹੇ ਹਨ। ਹਾਲ ਹੀ 'ਚ ਕਿਰਨ ਨੇ ਕੁਝ ਅਜਿਹਾ ਖੁਲਾਸਾ ਕੀਤਾ ਹੈ ਜੋ ਉਸ ਦੇ ਪ੍ਰਸ਼ੰਸਕਾਂ ਦੀ ਖੁਸ਼ੀ ਦਾ ਕਾਰਨ ਬਣ ਸਕਦਾ ਹੈ। ਕਿਰਨ ਨੇ ਦੱਸਿਆ ਕਿ ਉਹ ਅਤੇ ਆਮਿਰ ਖਾਨ ਯਕੀਨੀ ਤੌਰ 'ਤੇ ਦੁਬਾਰਾ ਇਕੱਠੇ ਕੰਮ ਕਰਨਗੇ ਅਤੇ ਜਲਦ ਹੀ ਇੱਕ ਆਉਣ ਵਾਲੇ ਪ੍ਰੋਜੈਕਟ ਦਾ ਐਲਾਨ ਕਰਨਗੇ।
ਇਹ ਖ਼ਬਰ ਵੀ ਪੜ੍ਹੋ - ਅੱਲੂ ਅਰਜੁਨ ਦੀ 'ਪੁਸ਼ਪਾ 2' 'ਚ ਡੇਵਿਡ ਵਾਰਨਰ ਦੀ ਐਂਟਰੀ! ਵਾਇਰਲ ਹੋਇਆ ਲੁੱਕ
ਕਿਰਨ ਨੇ ਕਿਹਾ ਕਿ ਉਹ ਖਾਨ ਨਾਲ ਕੰਮ ਕਰਨ ਲਈ ਹਮੇਸ਼ਾ ਉਤਸ਼ਾਹਿਤ ਰਹਿੰਦੀ ਹੈ। ਹਾਲ ਹੀ 'ਚ ਇੱਕ ਇਵੈਂਟ ਦੌਰਾਨ ਰਾਓ ਨੂੰ ਆਮਿਰ ਨਾਲ ਦੁਬਾਰਾ ਕੰਮ ਕਰਨ ਬਾਰੇ ਪੁੱਛਿਆ ਗਿਆ, ਤਾਂ ਉਨ੍ਹਾਂ ਨੇ ਕਿਹਾ, 'ਅਸੀਂ ਯਕੀਨੀ ਤੌਰ 'ਤੇ ਭਵਿੱਖ 'ਚ ਇਕੱਠੇ ਕੰਮ ਕਰਾਂਗੇ। ਮੈਨੂੰ ਨਹੀਂ ਪਤਾ ਕਿ ਕਦੋਂ ਅਤੇ ਕਿਸ ਪ੍ਰੋਜੈਕਟ 'ਤੇ ਪਰ ਮੈਨੂੰ ਉਨ੍ਹਾਂ ਨਾਲ ਕੰਮ ਕਰਨਾ ਪਸੰਦ ਹੈ। ਤੁਸੀਂ ਜਾਣਦੇ ਹੋ ਕਿ ਉਹ 'ਲਾਪਤਾ ਲੇਡੀਜ਼' ਦੇ ਨਿਰਮਾਤਾ ਸਨ ਅਤੇ ਸਕ੍ਰਿਪਟ ਦੀ ਚੋਣ ਕਰਨ 'ਚ ਵੀ ਉਨ੍ਹਾਂ ਦਾ ਹੱਥ ਸੀ। ਜਦੋਂ ਕਿਰਨ ਨੂੰ ਆਮਿਰ ਨਾਲ ਉਨ੍ਹਾਂ ਦੀਆਂ ਆਉਣ ਵਾਲੀਆਂ ਫਿਲਮਾਂ ਜਾਂ ਪ੍ਰੋਜੈਕਟਾਂ 'ਚ ਕੰਮ ਕਰਨ ਬਾਰੇ ਪੁੱਛਿਆ ਗਿਆ, ਤਾਂ ਉਨ੍ਹਾਂ ਨੇ ਕਿਹਾ ਕਿ ਉਸਦੀ ਤਰਜੀਹ ਕਹਾਣੀ 'ਤੇ ਧਿਆਨ ਦੇਣਾ ਹੈ। ਅਸੀਂ ਇੱਕ ਵਾਰ ਫਿਰ ਇਕੱਠੇ ਦਰਸ਼ਕਾਂ ਲਈ ਇੱਕ ਚੰਗੀ ਕਹਾਣੀ ਲੈ ਕੇ ਆਵਾਂਗੇ। 'ਲਾਪਤਾ ਲੇਡੀਜ਼' ਰਾਓ ਦੁਆਰਾ ਨਿਰਦੇਸ਼ਤ ਅਤੇ ਆਮਿਰ ਖਾਨ ਅਤੇ ਜੋਤੀ ਦੇਸ਼ਪਾਂਡੇ ਦੁਆਰਾ ਨਿਰਮਿਤ, ਜੀਓ ਸਟੂਡੀਓ ਦੁਆਰਾ ਪੇਸ਼ ਕੀਤੀ ਗਈ ਹੈ। ਫਿਲਮ ਨੂੰ ਆਮਿਰ ਖਾਨ ਪ੍ਰੋਡਕਸ਼ਨ ਅਤੇ ਕਿੰਡਲਿੰਗ ਪ੍ਰੋਡਕਸ਼ਨ ਦੇ ਬੈਨਰ ਹੇਠ ਬਣਾਇਆ ਗਿਆ ਹੈ।
ਇਹ ਖ਼ਬਰ ਵੀ ਪੜ੍ਹੋ - ਪ੍ਰਸਿੱਧ ਅਦਾਕਾਰ ਦੀ ਵਿਗੜੀ ਸਿਹਤ, ਹਸਪਤਾਲ 'ਚ ਭਰਤੀ, ਹਾਲਤ ਨਾਜ਼ੁਕ
ਵਰਕ ਫਰੰਟ ਦੀ ਗੱਲ ਕਰੀਏ, ਤਾਂ ਆਮਿਰ ਖਾਨ ਅਗਲੀ ਵਾਰ 'ਸਿਤਾਰੇ ਜ਼ਮੀਨ ਪਰ' 'ਚ ਜੇਨੇਲੀਆ ਡਿਸੂਜ਼ਾ ਅਤੇ ਦਰਸ਼ੀਲ ਸਫਾਰੀ ਨਾਲ ਨਜ਼ਰ ਆਉਣਗੇ। ਖਬਰਾਂ ਮੁਤਾਬਕ, 'ਤਾਰੇ ਜ਼ਮੀਨ' ਦਾ ਇਹ ਸੀਕਵਲ ਡਾਊਨ ਸਿੰਡਰੋਮ 'ਤੇ ਆਧਾਰਿਤ ਹੋਵੇਗਾ। ਖਾਨ 'ਲਾਹੌਰ 1947' ਦਾ ਨਿਰਮਾਣ ਵੀ ਕਰਨਗੇ, ਜਿਸ 'ਚ ਸੰਨੀ ਦਿਓਲ ਮੁੱਖ ਭੂਮਿਕਾ ਵਿੱਚ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਪ੍ਰਸਿੱਧ ਅਦਾਕਾਰ ਦੀ ਵਿਗੜੀ ਸਿਹਤ, ਹਸਪਤਾਲ 'ਚ ਭਰਤੀ, ਹਾਲਤ ਨਾਜ਼ੁਕ
NEXT STORY