ਮੁੰਬਈ- ਮੰਦਾਨਾ ਰਿਐਲਟੀ ਸ਼ੋਅ 'ਬਿਗ ਬੌਸ 9' ਦੇ ਫਿਨਾਲੇ 'ਚ ਪੁੱਜ ਚੁੱਕੀ ਹੈ ਜੋ ਕਿ 23 ਜਨਵਰੀ ਨੂੰ ਹੈ। ਫ਼ਿਲਮ ਦੀ ਰਿਲੀਜ਼ ਡੇਅ 22 ਜਨਵਰੀ ਨੂੰ ਹੈ ਅਤੇ ਉਸ ਤੋਂ ਪਹਿਲੇ ਸਪੈਸ਼ਲ ਸਕ੍ਰੀਨਿੰਗ 'ਚ ਵੀ ਮੰਦਾਨਾ ਨਹੀਂ ਹੋਵੇਗੀ, ਕਿਉਂਕਿ ਬਿਗ ਬੌਸ ਦਾ ਸਮਝੌਤਾ ਖ਼ਤਮ ਹੋਣ ਤੱਕ ਉਹ ਬਿਗ ਬੌਸ ਦੀ ਚਾਰ-ਦੀਵਾਰੀ ਦੇ ਅੰਦਰ ਕੈਦ ਹੀ ਰਹੇਗੀ।
ਮੰਦਾਨਾ ਸ਼ੋਅ ਦੇ ਸ਼ੁਰੂਆਤ ਤੋਂ ਹੀ ਦਰਸ਼ਕਾਂ ਦੀ ਪਸੰਦੀਦਾ ਰਹੀ ਹੈ। ਇਨੋਸੇਂਸ ਤੋਂ ਲੈ ਕੇ ਸੁੰਦਰ ਹੋਣ ਤੱਕ ਦੇ ਸਫਰ ਨੇ ਉਸ ਨੂੰ ਫਿਨਾਲੇ ਦਾ ਹਿੱਸਾ ਬਣਾਇਆ ਹੈ। 'ਕਯਾ ਕੂਲ ਹੈ ਹਮ 3' ਦੇ ਟਰੈਲਰ 'ਚ ਮੰਦਾਨਾ ਦੇ ਬੋਲਡਨੈੱਸ ਨੂੰ ਸਭ ਨੇ ਦੇਖਿਆ ਹੈ। ਸੂਤਰਾਂ ਦੀ ਮੰਨੀਏ ਤਾਂ ਕੂਲ ਟੀਮ ਨੂੰ ਮੰਦਾਨਾ ਦੀ ਕਮੀ ਮਹਿਸੂਸ ਹੋ ਰਹੀ ਹੈ। ਉਹ ਹਰ ਜਗ੍ਹਾਂ 'ਤੇ ਪ੍ਰੋਜੈਕਟ ਕਰ ਕੇ ਫ਼ਿਲਮ ਨੂੰ ਪ੍ਰਮੋਟ ਕਰਦੇ ਦਿਖੇ ਹਨ।
ਕਿਹਾ ਜਾ ਸਕਦਾ ਹੈ ਕਿ ਬਿਗ ਬੌਸ ਦਾ ਘਰ 'ਕਯਾ ਕੂਲ ਹੈ ਹਮ 3' ਲਈ ਲੱਕੀ ਰਿਹਾ। ਮੰਦਾਨਾ ਕਰੀਮੀ ਆਪਣੀ ਪਹਿਲੀ ਫ਼ਿਲਮ ਦੀ ਲਾਂਚਿੰਗ, ਪ੍ਰਮੋਸ਼ਨ ਅਤੇ ਗਰਾਉਂਡ ਸਰਗਰਮੀਆਂ ਤੋਂ ਦੂਰ ਰਹੀ ਹੈ। ਬਿਗ ਬੌਸ ਲਈ ਉਸ ਨੇ ਕਾਫੀ ਵੱਡੀ ਕੀਮਤ ਚੁਕਾਈ ਹੈ। ਸ਼ਾਇਦ ਇਸ ਦਾ ਵਧੀਆ ਫਲ ਉਸ ਦਾ ਇੰਤਜ਼ਾਰ ਕਰ ਰਿਹਾ ਹੋਵੇਗਾ।
VIDEO : ਬੇਹੱਦ ਸ਼ਰਮਨਾਕ ਹੈ 'ਮਸਤੀਜ਼ਾਦੇ' ਦਾ ਨਵਾਂ ਪ੍ਰੋਮੋ
NEXT STORY