ਮੁੰਬਈ- 'ਤਾਰਕ ਮਹਿਤਾ ਕਾ ਉਲਟਾ ਚਸ਼ਮਾ' ਫੇਮ ਅਦਾਕਾਰਾ ਮੁਨਮੁਨ ਦੱਤਾ, ਜੋ ਕਿ ਘਰ-ਘਰ ਵਿੱਚ 'ਬਬੀਤਾ ਜੀ' ਦੇ ਨਾਮ ਨਾਲ ਮਸ਼ਹੂਰ ਹੈ, ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਇੱਕ ਵਾਰ ਫਿਰ ਚਰਚਾ ਵਿੱਚ ਹੈ। ਹਾਲ ਹੀ ਵਿੱਚ ਇੱਕ ਪੌਡਕਾਸਟ ਦੌਰਾਨ ਅਦਾਕਾਰਾ ਨੇ ਆਪਣੇ ਵਿਆਹ, ਬ੍ਰੇਕਅੱਪ ਅਤੇ ਪਸੰਦ-ਨਾਪਸੰਦ ਬਾਰੇ ਖੁੱਲ੍ਹ ਕੇ ਗੱਲ ਕੀਤੀ ਹੈ।
ਵਿਆਹ ਨੂੰ ਲੈ ਕੇ ਕੀ ਹੈ ਮੁਨਮੁਨ ਦੀ ਰਾਏ?
ਰਣਵੀਰ ਇਲਾਹਾਬਾਦੀਆ ਦੇ ਪੌਡਕਾਸਟ ਵਿੱਚ ਜਦੋਂ ਮੁਨਮੁਨ ਤੋਂ ਉਨ੍ਹਾਂ ਦੇ ਵਿਆਹ ਬਾਰੇ ਪੁੱਛਿਆ ਗਿਆ, ਤਾਂ ਉਨ੍ਹਾਂ ਕਿਹਾ, "ਮੈਨੂੰ ਪਿਆਰ ਨਾਲ ਪਿਆਰ ਹੈ, ਪਰ ਮੈਂ ਅਜੇ ਤੱਕ ਇਸ ਬਾਰੇ ਸਪੱਸ਼ਟ ਨਹੀਂ ਹਾਂ ਕਿ ਮੈਨੂੰ ਵਿਆਹ ਕਰਨਾ ਹੈ ਜਾਂ ਨਹੀਂ,"। ਉਨ੍ਹਾਂ ਮੁਤਾਬਕ ਜੇਕਰ ਉਨ੍ਹਾਂ ਦੀ ਕਿਸਮਤ ਵਿੱਚ ਲਿਖਿਆ ਹੋਇਆ ਤਾਂ ਵਿਆਹ ਜ਼ਰੂਰ ਹੋਵੇਗਾ, ਪਰ ਉਹ ਵਿਆਹ ਦੇ ਪਿੱਛੇ ਭੱਜਣ ਵਾਲੀਆਂ ਕੁੜੀਆਂ ਵਿੱਚੋਂ ਨਹੀਂ ਹੈ।
ਕਿਹੋ ਜਿਹਾ ਹੋਣਾ ਚਾਹੀਦਾ ਹੈ ਜੀਵਨ ਸਾਥੀ?
ਮੁਨਮੁਨ ਨੇ ਆਪਣੇ ਹੋਣ ਵਾਲੇ ਸਾਥੀ ਦੀਆਂ ਖੂਬੀਆਂ ਬਾਰੇ ਦੱਸਦਿਆਂ ਕਿਹਾ ਕਿ ਮੁੰਡਾ ਦਿਖਣ ਵਿੱਚ ਸੋਹਣਾ (Good looking), ਹੁਸ਼ਿਆਰ ਅਤੇ ਅਮੀਰ ਹੋਣਾ ਚਾਹੀਦਾ ਹੈ। ਇਸ ਤੋਂ ਇਲਾਵਾ ਉਸ ਵਿੱਚ ਚੰਗੀ ਗੱਲਬਾਤ ਕਰਨ ਦੀ ਕਲਾ ਹੋਣੀ ਲਾਜ਼ਮੀ ਹੈ। ਦਿਲਚਸਪ ਗੱਲ ਇਹ ਹੈ ਕਿ ਅਦਾਕਾਰਾ ਨੇ ਮੰਨਿਆ ਕਿ ਅੱਜ-ਕੱਲ੍ਹ ਉਨ੍ਹਾਂ ਨੂੰ ਕੋਰੀਅਨ ਅਦਾਕਾਰਾਂ 'ਤੇ ਕਾਫੀ ਕਰਸ਼ ਹੋ ਰਿਹਾ ਹੈ।
ਵਿਦੇਸ਼ੀ ਮੁੰਡੇ ਨਾਲ ਵਿਆਹ ਦੀ ਇੱਛਾ
ਵਿਦੇਸ਼ੀ ਮੁੰਡੇ ਨਾਲ ਘਰ ਵਸਾਉਣ ਦੇ ਸਵਾਲ 'ਤੇ ਮੁਨਮੁਨ ਨੇ ਸਕਾਰਾਤਮਕ ਜਵਾਬ ਦਿੱਤਾ। ਉਨ੍ਹਾਂ ਕਿਹਾ ਕਿ ਵਿਦੇਸ਼ੀ ਮਰਦਾਂ ਨਾਲ ਉਨ੍ਹਾਂ ਦੀ ਬੌਂਡਿੰਗ ਚੰਗੀ ਹੁੰਦੀ ਹੈ ਕਿਉਂਕਿ ਉਨ੍ਹਾਂ ਦੀ ਸੋਚ ਖੁੱਲ੍ਹੀ ਹੁੰਦੀ ਹੈ ਅਤੇ ਉਹ ਔਰਤਾਂ ਨਾਲ ਬਹੁਤ ਸਲੀਕੇ ਨਾਲ ਪੇਸ਼ ਆਉਂਦੇ ਹਨ। ਉਨ੍ਹਾਂ ਸਪੱਸ਼ਟ ਕੀਤਾ ਕਿ ਉਹ ਭਾਰਤੀ ਮਰਦਾਂ ਨੂੰ ਗਲਤ ਨਹੀਂ ਕਹਿ ਰਹੀ, ਪਰ ਹਰ ਕੋਈ ਔਰਤਾਂ ਦਾ ਸਤਿਕਾਰ ਕਰਨ ਵਾਲਾ ਨਹੀਂ ਹੁੰਦਾ।
ਕਰੀਅਰ ਵਿੱਚ ਬਣੀ ਹੈ ਵੱਡੀ ਪਛਾਣ
ਜ਼ਿਕਰਯੋਗ ਹੈ ਕਿ ਮੁਨਮੁਨ ਦੱਤਾ 'ਤਾਰਕ ਮਹਿਤਾ ਕਾ ਉਲਟਾ ਚਸ਼ਮਾ' ਸ਼ੋਅ ਰਾਹੀਂ ਲੰਬੇ ਸਮੇਂ ਤੋਂ ਦਰਸ਼ਕਾਂ ਦਾ ਮਨੋਰੰਜਨ ਕਰ ਰਹੀ ਹੈ ਅਤੇ ਆਪਣੀ ਪ੍ਰੋਫੈਸ਼ਨਲ ਤੇ ਪਰਸਨਲ ਲਾਈਫ ਨੂੰ ਲੈ ਕੇ ਅਕਸਰ ਸੁਰਖੀਆਂ ਵਿੱਚ ਰਹਿੰਦੀ ਹੈ।
ਵਰੁਣ ਧਵਨ ਦੇ ਇਸ ਲਹਿਜ਼ੇ ਨੂੰ ਦੇਖ ਕਾਇਲ ਹੋਏ ਐਲਵਿਸ਼ ਯਾਦਵ
NEXT STORY