ਨਵੀਂ ਦਿੱਲੀ (ਬਿਊਰੋ) : Streaming Platform Amazon Prime Video ਨੇ ਜੂਨ ਦੀਆਂ ਗਰਮੀਆਂ 'ਚ ਧਮਾਕਾ ਕਰਨ ਦਾ ਪੂਰਾ ਇੰਤਜ਼ਾਮ ਕਰ ਲਿਆ ਹੈ। ਬੇਹੱਦ ਹਰਮਨਪਿਆਰੀ ਸੀਰੀਜ਼ 'ਦਿ ਫੈਮਿਲੀ ਮੈਨ 2' ਦੀ ਜੂਨ 'ਚ ਰਿਲੀਜ਼ ਨੂੰ ਲੈ ਕੇ ਪਹਿਲਾਂ ਹੀ ਚਰਚਾ ਸ਼ੁਰੂ ਹੋ ਗਈ ਹੈ, ਹੋਣ ਵਿਦਿਆ ਬਾਲਨ ਦੀ ਫ਼ਿਲਮ 'ਸ਼ੇਰਨੀ' ਨੂੰ ਵੀ ਜੂਨ 'ਚ ਰਿਲੀਜ਼ ਕਰਨ ਦਾ ਐਲਾਨ ਕਰ ਦਿੱਤਾ ਹੈ। ਹਾਲਾਂਕਿ ਤਰੀਕ ਦਾ ਐਲਾਨ ਹਾਲੇ ਵੀ ਬਾਕੀ ਹੈ। ਵਿਦਿਆ ਬਾਲਨ ਦੀ ਇਹ ਦੂਜੀ ਫ਼ਿਲਮ ਹੋਵੇਗੀ, ਜੋ ਸਿੱਧੇ ਓਟੀਟੀ ਪਲੇਟ ਫਾਰਮ 'ਤੇ ਰਿਲੀਜ਼ ਹੋਵੇਗੀ।
ਦੱਸ ਦਈਏ ਕਿ 'ਸ਼ੇਰਨੀ' ਦਾ ਨਿਰਦੇਸ਼ਨ ਅਮਿਤ ਮਾਸੁਰਕਰ ਨੇ ਕੀਤਾ ਹੈ। ਫ਼ਿਲਮ 'ਚ ਵਿਦਿਆ ਬਾਲਨ ਨਾਲ ਸ਼ਰਦ ਸਕਸੈਨਾ, ਮੁਕੁਲ ਚੱਡਾ, ਵਿਜੇ ਰਾਜ, ਬਰਜਿੰਦਰ ਕਾਲਾ ਤੇ ਨੀਰਜ ਕਾਬੀ ਵਰਗੇ ਬਿਹਤਰੀਨ ਕਲਾਕਾਰ ਮੁੱਖ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ। ਵਿਦਿਆ ਬਾਲਨ ਫ਼ਿਲਮ 'ਚ ਇਕ ਹੋਰ ਅਧਿਕਾਰੀ ਦੇ ਕਿਰਦਾਰ 'ਚ ਹੈ। 'ਸ਼ੇਰਨੀ' ਦੀ ਸ਼ੂਟਿੰਗ ਇਨਸਾਨ ਤੇ ਜਾਨਵਰਾਂ ਦੇ ਵਿਚਕਾਰ ਹੋਂਦ ਦੇ ਸੰਘਰਸ਼ 'ਤੇ ਆਧਾਰਿਤ ਹੈ। ਇਸ ਦੀ ਸ਼ੂਟਿੰਗ ਮੱਧ ਪ੍ਰਦੇਸ਼ ਦੇ ਜੰਗਲਾਂ 'ਚ ਹੋਈ ਹੈ।
ਪਿਛਲੇ ਸਾਲ ਮਾਰਚ 'ਚ ਤਾਲਾਬੰਦੀ ਲੱਗਣ ਕਾਰਨ ਸ਼ੂਟਿੰਗ ਮੁਲਤਵੀ ਕਰ ਦਿੱਤੀ ਗਈ ਸੀ, ਜੋ ਅਕਤੂਬਰ 'ਚ ਤਾਲਾਬੰਦੀ ਖੁੱਲ੍ਹਣ ਤੋਂ ਬਾਅਦ ਫਿਰ ਸ਼ੁਰੂ ਹੋਈ ਸੀ। ਪ੍ਰਾਈਮ ਵੀਡੀਓ 'ਤੇ ਵਿਦਿਆ ਬਾਲਨ ਦੀ ਇਹ ਦੂਜੀ ਫ਼ਿਲਮ ਹੈ। ਇਸ ਤੋਂ ਪਹਿਲੇ ਸਾਲ ਸ਼ਕੁੰਤਲਾ ਦੇਵੀ ਐਮਾਜ਼ੋਨ 'ਤੇ ਰਿਲੀਜ਼ ਹੋਈ ਸੀ, ਜੋ ਤਾਲਾਬੰਦੀ ਕਾਰਨ ਸਿਨੇਮਾਘਰਾਂ ਦੀ ਬਜਾਏ ਸਿੱਧਾ ਓਟੀਟੀ ਪਲੇਟ ਫਾਰਮ 'ਤੇ ਰਿਲੀਜ਼ ਹੋਈ ਸੀ।
ਪਾਕਿ ਅਦਾਕਾਰਾ ਮਾਹਿਰਾ ਖ਼ਾਨ ਦਾ ਖੁਲਾਸਾ, ਕਿਹਾ-' ਡਰ ਕਾਰਨ ਛੱਡ ਦਿੱਤੇ ਇੰਡੀਅਨ ਵੈੱਬ ਸੀਰੀਜ਼ ਦੇ ਆਫਰਸ'
NEXT STORY