ਜਲੰਧਰ (ਬਿਊਰੋ) - ਲੇਖਕ ਤੇ ਅਦਾਕਾਰਾ ਸੁਖਮਨੀ ਸਦਾਨਾ ਨੇ ਨਿਰਮਾਤਾ ਅਤੇ ਰੀਅਲ ਅਸਟੇਟ ਡਿਵੈਲਪਰ ਸੰਨੀ ਗਿੱਲ ਨਾਲ 3 ਮਾਰਚ ਨੂੰ ਪਵਿੱਤਰ ਸ਼ਹਿਰ ਅੰਮ੍ਰਿਤਸਰ 'ਚ ਵਿਆਹ ਦੇ ਬੰਧਨ 'ਚ ਬੱਝੇ। ਸੁਖਮਨੀ ਨੂੰ ਦਿਲਜੀਤ ਦੋਸਾਂਝ ਦੀ ਫ਼ਿਲਮ 'ਜੋਗੀ', ਮਹਿਦਾਵਨ ਦੀ 'ਰਾਕੇਟਰੀ' ਆਦਿ ਦੀਆਂ ਸਕ੍ਰਿਪਟਾਂ ਲਿਖਣ ਲਈ ਜਾਣਿਆ ਜਾਂਦਾ ਹੈ।
ਇਸ ਤੋਂ ਇਲਾਵਾ ਕਈ ਸ਼ੋਅਜ਼ ਜਿਵੇਂ 'ਤਾਂਡਵ', 'ਉਡਾਨ ਪਟੋਲਸ', 'ਤਨਵ' ਅਤੇ ਫ਼ਿਲਮ 'ਮਨਮਰਜ਼ੀਆਂ' ਆਦਿ ਸ਼ਾਮਲ ਹਨ।
ਸੰਨੀ ਗਿੱਲ ਵੈਨਕੂਵਰ, ਕੈਨੇਡਾ 'ਚ ਸਥਿਤ ਇੱਕ ਰੀਅਲ ਅਸਟੇਟ ਡਿਵੈਲਪਰ ਹੈ।
ਫ਼ਿਲਮ ਨਿਰਮਾਤਾ ਅਮਨ ਅਤੇ ਪਵਨ ਗਿੱਲ ਦਾ ਭਰਾ ਹੈ, ਜਿਸ ਨੇ ਕਈ ਹਿੰਦੀ ਫ਼ਿਲਮਾਂ ਜਿਵੇਂ ਕਿ 'ਜਰਸੀ', 'ਸ਼ਹਿਜ਼ਾਦਾ', 'ਉੜਤਾ ਪੰਜਾਬ', 'ਪੁਆੜਾ', 'ਸੁਪਰ ਸਿੰਘ' ਆਦਿ ਦਾ ਨਿਰਮਾਣ ਕੀਤਾ ਹੈ।
ਸੰਨੀ ਆਪਣੇ ਭਰਾਵਾਂ ਨਾਲ ਐਮੀ ਵਿਰਕ ਅਤੇ ਸੋਨਮ ਬਾਜਵਾ ਅਭਿਨੀਤ ਆਉਣ ਵਾਲੀ ਪੰਜਾਬੀ ਫ਼ਿਲਮ 'ਕੁੜੀ ਹਰਿਆਣਾ ਵੱਲ ਦੀ' ਦਾ ਨਿਰਮਾਣ ਕਰ ਰਿਹਾ ਹੈ।
ਪੰਜਾਬੀ ਫ਼ਿਲਮ 'ਰੋਡੇ ਕਾਲਜ' ਦਾ ਟੀਜ਼ਰ ਰਿਲੀਜ਼, 7 ਜੂਨ ਨੂੰ ਸਿਨੇਮਾਘਰਾਂ 'ਚ ਹੋਵੇਗੀ ਰਿਲੀਜ਼
NEXT STORY