ਮੁੰਬਈ (ਬਿਊਰੋ)- ਯਾਮੀ ਗੌਤਮ ਨੇ ਬੀਤੇ ਦਿਨੀਂ ਫ਼ਿਲਮ ਡਾਇਰੈਕਟਰ ਆਦਿਤਿਆ ਧਰ ਨਾਲ ਵਿਆਹ ਕਰਵਾ ਲਿਆ ਹੈ। ਯਾਮੀ ਗੌਤਮ ਨੇ ਆਪਣੇ ਵਿਆਹ ਦੀਆਂ ਕਈ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਤਸਵੀਰਾਂ 'ਚ ਯਾਮੀ ਦੁਲਹਨ ਦੇ ਪਹਿਰਾਵੇ 'ਚ ਕਾਫੀ ਖੂਬਸੂਰਤ ਨਜ਼ਰ ਆ ਰਹੀ ਹੈ। ਯਾਮੀ ਗੌਤਮ ਨੇ 4 ਜੂਨ ਨੂੰ 'ਉਰੀ' ਦੇ ਨਿਰਦੇਸ਼ਕ ਆਦਿਤਿਆ ਧਰ ਨਾਲ ਸੱਤ ਫੇਰੇ ਲਏ ਹਨ। ਵਿਆਹ ਤੋਂ ਬਾਅਦ ਹੀ ਉਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।
ਯਾਮੀ ਗੌਤਮ ਤਸਵੀਰਾਂ 'ਚ ਲਾਲ ਰੰਗ ਦੀ ਸਾੜ੍ਹੀ ਪਹਿਨੀ ਨਜ਼ਰ ਆ ਰਹੀ ਹੈ, ਜਿਸ 'ਤੇ ਹਲਕੇ ਚਾਂਦੀ ਦੀ ਕਢਾਈ ਹੈ। ਇਸ ਦੇ ਨਾਲ ਹੀ ਉਸ ਨੇ ਲਾਲ ਰੰਗ ਦੀ ਚੁੰਨੀ ਵੀ ਲਈ ਹੋਈ ਹੈ। ਯਾਮੀ ਨੇ ਬਹੁਤ ਘੱਟ ਗਹਿਨੇ ਪਹਿਨੇ ਹਨ। ਯਾਮੀ ਗੌਤਮ ਨੇ ਆਪਣੀਆਂ ਤਿੰਨ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਤਿੰਨਾਂ ਤਸਵੀਰਾਂ 'ਚ ਉਹ ਕਾਫੀ ਖੂਬਸੂਰਤ ਤੇ ਸਾਧਾਰਨ ਦਿਖਾਈ ਦੇ ਰਹੀ ਹੈ। ਉਹ ਹੋਰ ਬਾਲੀਵੁੱਡ ਅਦਾਕਾਰਾਂ ਵਾਂਗ ਭਾਰੀ ਗਹਿਨਿਆਂ ਤੇ ਭਾਰੀ ਕੱਪੜਿਆਂ ਨਾਲ ਭਰੀ ਹੋਈ ਨਜ਼ਰ ਨਹੀਂ ਆ ਰਹੀ।
ਯਾਮੀ ਗੌਤਮ ਨੇ ਹਲਦੀ ਸੈਰੇਮਨੀ ਦੀ ਤਸਵੀਰ ਵੀ ਸਾਂਝੀ ਕੀਤੀ ਹੈ। ਇਸ ਤਸਵੀਰ 'ਚ ਉਹ ਪੀਲੇ ਰੰਗ ਦਾ ਸੂਟ ਪਹਿਨੀ ਦਿਖਾਈ ਦੇ ਰਹੀ ਹੈ।
ਆਯੂਸ਼ਮਾਨ ਖੁਰਾਣਾ ਨੇ ਯਾਮੀ ਗੌਤਮ ਦੀਆਂ ਇਨ੍ਹਾਂ ਤਸਵੀਰਾਂ 'ਤੇ ਉਸ ਨੂੰ ਵਧਾਈ ਦਿੱਤੀ ਹੈ। ਉਸ ਨੇ ਮਜ਼ਾਕੀਆ ਢੰਗ ਨਾਲ ਲਿਖਿਆ, 'ਪੂਰੀ ਜੈ ਮਾਤਾ ਦੀ ਵਾਲੀ ਭਾਵਨਾ ਆ ਰਹੀ ਹੈ। ਤੁਸੀਂ ਦੋਵੇਂ ਜਵਾਲਾ ਜੀ ਚਲੇ ਗਏ ਸੀ?'
ਵਿਕਰਾਂਤ ਮੈਸੀ ਨੇ ਵੀ ਯਾਮੀ ਗੌਤਮ ਦੀਆਂ ਇਨ੍ਹਾਂ ਤਸਵੀਰਾਂ 'ਤੇ ਟਿੱਪਣੀ ਕੀਤੀ ਹੈ। ਉਸ ਨੇ ਕੁਮੈਂਟ 'ਚ ਲਿਖਿਆ, 'ਸ਼ੁੱਧ ਤੇ ਸਾਫ, ਬਿਲਕੁਲ ਰਾਧੇ ਮਾਂ ਵਾਂਗ।' ਵਿਕਰਾਂਤ ਤੇ ਆਯੂਸ਼ਮਾਨ ਦੀ ਇਹ ਟਿੱਪਣੀ ਬਹੁਤ ਵਾਇਰਲ ਹੋ ਰਹੀ ਹੈ।
ਨੋਟ- ਯਾਮੀ ਦੀਆਂ ਇਨ੍ਹਾਂ ਤਸਵੀਰਾਂ 'ਤੇ ਤੁਸੀਂ ਕੀ ਕਹੋਗੇ? ਕੁਮੈਂਟ ਕਰਕੇ ਜ਼ਰੂਰ ਦੱਸੋ।
ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ 15' ਦਾ ਹਿੱਸਾ ਬਣੇਗੀ ਰਿਆ ਚੱਕਰਵਰਤੀ!
NEXT STORY