ਮੁੰਬਈ (ਬਿਊਰੋ) : ਇਸ ਸਾਲ OTT ਪਲੇਟਫਾਰਮ 'ਤੇ ਕਈ ਫਿਲਮਾਂ ਤੇ ਵੈੱਬ ਸੀਰੀਜਾਂ ਲੌਚ ਹੋਈਆਂ, ਜਿਨ੍ਹਾਂ ਨੂੰ ਫੈਨਜ਼ ਦੁਆਰਾ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ। ਅੱਜ ਦੇ ਸਮੇਂ 'ਚ OTT ਪਲੇਟਫਾਰਮ 'ਤੇ ਦਰਸ਼ਕਾਂ ਜ਼ਿਆਦਾ ਫ਼ਿਲਮਾਂ ਦੇਖਣੀਆਂ ਪਸੰਦ ਕਰਦੇ ਹਨ। ਜਿੱਥੇ OTT ਪਲੇਟਫਾਰਮ ਨੇ ਇੰਡੀਸਰਟੀ ਚ ਨਵੇਂ ਚਿਹਰਿਆਂ ਨੂੰ ਪਛਾਣ ਦਿੱਤੀ, ਉਥੇ ਹੀ ਲੋਕ ਬਾਲੀਵੁੱਡ ਦੇ ਸਿਤਾਰਿਆਂ ਨੂੰ OTT 'ਤੇ ਕਾਫ਼ੀ ਪਸੰਦ ਕਰ ਰਹੇ ਹਨ। ਜੇ ਗੱਲ 2023 ਦੀ ਕਰੀਏ ਤਾਂ ਵੱਖ-ਵੱਖ OTT ਪਲੇਟਫਾਰਮ 'ਤੇ ਕਈ ਫਿਲਮਾਂ ਤੇ ਵੈੱਬ ਸੀਰੀਜਾਂ ਲੌਚ ਹੋਈਆਂ, ਜਿਨ੍ਹਾਂ ਨੂੰ ਫੈਨਜ਼ ਦੁਆਰਾ ਬੇਹੱਦ ਪਸੰਦ ਕੀਤਾ। ਇਸ ਸਾਲ ਕਰੀਨਾ ਕਪੂਰ ਤੋਂ ਲੈ ਕੇ ਸ਼ਾਹਿਦ ਕਪੂਰ ਤੱਕ ਕਈ ਬਾਲੀਵੁੱਡ ਸਟਾਰਜ਼ ਨੇ OTT ਪਲੇਟਫਾਰਮ 'ਤੇ ਡੈਬਿਊ ਕੀਤਾ, ਜੋ ਉਨ੍ਹਾਂ ਲਈ ਕਾਫ਼ੀ ਸ਼ਾਨਦਾਰ ਰਿਹਾ।
ਕਰੀਨਾ ਕਪੂਰ ਖ਼ਾਨ
ਕਰੀਨਾ ਕਪੂਰ ਖ਼ਾਨ ਬੇਸ਼ੱਕ ਇਸ ਸਾਲ ਵੱਡੇ ਪਰਦੇ ਤੋਂ ਦੂਰ ਰਹੀ ਪਰ OTT 'ਤੇ ਆਪਣੀ ਅਦਾਕਾਰੀ ਦਾ ਜਾਦੂ ਜ਼ਰੂਰ ਚਲਾਇਆ ਹੈ। ਉਹ ਨੈੱਟਫਲਿਕਸ ਦੀ ਫ਼ਿਲਮ 'Jane Jan' 'ਚ ਨਜ਼ਰ ਨੇ ਅਤੇ OTT 'ਤੇ ਉਸਦੀ ਪਹਿਲੀ ਫਿਲਮ ਸੀ। ਇਸ ਵਿੱਚ ਉਸਦੇ ਨਾਲ ਜੈਦੀਪ ਅਹਲਾਵਤ ਅਤੇ ਵਿਜੇ ਹਨ।
![PunjabKesari](https://static.jagbani.com/multimedia/20_32_142568926ott-ll.jpg)
ਸੋਨਾਕਸ਼ੀ ਸਿਨ੍ਹਾ
ਸੋਨਾਕਸ਼ੀ ਸਿਨ੍ਹਾ ਇਸ ਸਾਲ ਆਪਣੀ ਵੈੱਬ ਸੀਰੀਜ਼ 'Dahaad' ਨੂੰ ਲੈ ਕੇ ਸੁਰਖੀਆਂ 'ਚ ਰਹੀ ਹੈ। ਇਸ 'ਚ ਸੋਨਾਕਸ਼ੀ ਨੇ ਪੁਲਸ ਅਫ਼ਸਰ ਦੀ ਭੂਮਿਕਾ 'ਚ ਦਿਖਾਇਆ ਗਿਆ ਹੈ ਅਤੇ ਆਪਣੀ ਅਦਾਕਾਰੀ ਨਾਲ ਦਰਸ਼ਕਾਂ ਦਾ ਦਿਲ ਜਿੱਤ ਲਿਆ ਹੈ।
![PunjabKesari](https://static.jagbani.com/multimedia/20_32_151630447ott4-ll.jpg)
ਮਨੀਸ਼ ਪੌਲ
ਮਨੀਸ਼ ਪੌਲ ਨੂੰ ਅਕਸਰ ਤੁਸੀਂ ਕਈ ਸ਼ੋਅ ਹੋਸਟ ਕਰਦੇ ਹੋਏ ਦੇਖਿਆ ਹੋਵੇਗਾ, ਜਿੱਥੇ ਉਹ ਆਪਣੀ ਕਾਮੇਡੀ ਦੇ ਨਾਲ ਲੋਕਾਂ ਨੂੰ ਹਸਾਉਂਦੇ ਰਹਿੰਦੇ ਹਨ। ਇਸ ਸਾਲ ਮਨੀਸ਼ ਨੇ OTT ਪਲੇਟਫ਼ਾਰਮ 'ਤੇ ਡੇਬਿਊ ਕੀਤਾ। ਉਨ੍ਹਾਂ ਦੀ ਫ਼ਿਲਮ 'Rafoochakkar' ਇਸੇ ਸਾਲ ਰਿਲੀਜ਼ ਹੋਈ।
![PunjabKesari](https://static.jagbani.com/multimedia/20_32_149756183ott3-ll.jpg)
ਆਨਿਲ ਕਪੂਰ
ਆਨਿਲ ਕਪੂਰ ਅਕਸਰ ਆਪਣੀ ਫਿਟਨੈੱਸ ਨੂੰ ਲੈ ਕੇ ਚਰਚਾ 'ਚ ਰਹਿੰਦੇ ਹਨ। ਉਨ੍ਹਾਂ ਨੇ ਇਸ ਸਾਲ ਓ. ਟੀ. ਟੀ. ਪਲੇਟਫਾਰਮ 'ਤੇ ਵੀ ਡੈਬਿਊ ਕੀਤਾ। ਵੈੱਬ ਸੀਰੀਜ਼ 'The Night Manager' 'ਚ ਅਨਿਲ ਕਪੂਰ ਵਿਲੇਨ ਦੇ ਕਿਰਦਾਰ 'ਚ ਨਜ਼ਰ ਆਏ, ਜਿਸ ਨੂੰ ਦਰਸ਼ਕਾਂ ਨੇ ਕਾਫ਼ੀ ਪਸੰਦ ਕੀਤਾ।
![PunjabKesari](https://static.jagbani.com/multimedia/20_32_147412049ott2-ll.jpg)
ਆਦਿਤਿਆ ਰਾਏ ਕਪੂਰ
ਆਦਿਤਿਆ ਰਾਏ ਕਪੂਰ ਇਸ ਸਾਲ ਅਨਿਆ ਪਾਂਡੇ ਨਾਲ ਡੇਟਿੰਗ ਦੀਆਂ ਖ਼ਬਰਾਂ ਨੂੰ ਲੈ ਕੇ ਖੂਬ ਚਰਚਾ 'ਚ ਰਹੇ। ਆਦਿਤਿਆ ਨੇ 2023 ਵਿੱਚ OTT ਪਲੇਟਫਾਰਮ 'ਤੇ ਦਮਦਾਰ ਡੈਬਿਊ ਕੀਤਾ ਹੈ। ਆਪਣੀ ਪਹਿਲੀ ਵੈੱਬ ਸੀਰੀਜ਼ 'The Night Manager' 'ਚ ਲੀਡ ਰੋਲ ਵਿੱਚ ਨਜ਼ਰ ਆਏ ਤੇ ਲੋਕਾਂ ਦੀ ਵਾਹ ਵਾਹੀ ਖੱਟੀ।
![PunjabKesari](https://static.jagbani.com/multimedia/20_32_153193444ott5-ll.jpg)
ਸ਼ਾਹਿਦ ਕਪੂਰ
ਸ਼ਾਹਿਦ ਕਪੂਪ ਨੇ ਭਾਵੇਂ ਹੀ ਇਸ ਸਾਲ ਕਿਸੇ ਫ਼ਿਲਮ 'ਚ ਕੰਮ ਨਹੀਂ ਕੀਤਾ ਪਰ ਉਨ੍ਹਾਂ ਨੇ OTT ਪਲੇਟਫਾਰਮ 'ਤੇ ਡੈਬਿਊ ਜ਼ਰੂਰ ਕੀਤਾ। ਉਨ੍ਹਾਂ ਦੀ ਫ਼ਿਲਮ 'Farzi' ਇਸੇ ਸਾਲ ਸੀਰੀਜ਼ ਹੋਈ । ਦਰਸ਼ਕਾਂ ਨੇ ਸ਼ਾਹਿਦ ਦੀ ਦਮਦਾਰ ਅਦਾਕਾਰੀ ਦੀ ਬਹੁਤ ਪ੍ਰਸ਼ੰਸਾ ਕੀਤੀ ਗਈ।
![PunjabKesari](https://static.jagbani.com/multimedia/20_32_145224235ott1-ll.jpg)
ਅਰਬਾਜ਼ ਦੇ ਵਿਆਹ ਤੋਂ ਬਾਅਦ ਐਕਸ ਗਰਲਫਰੈਂਡ ਜਾਰਜੀਆ ਦੀ ਵੀਡੀਓ ਵਾਇਰਲ, ਲੋਕਾਂ ਨੇ ਕਿਹਾ– ‘ਬਹੁਤ ਰੋਈ ਹੈ...’
NEXT STORY